ਮਾਂ ਬੋਲੀ ਪੰਜਾਬੀ ਦੇ ਹੋਣਹਾਰ ਸਪੂਤ ਤੇ ਉਘੇ ਲੇਖਕ ਮਨਮੋਹਨ ਬਾਸਰਕੇ ਨਮਿਤ ਅਯਜਿਤ ਸ਼ਰਧਾਂਜਲੀ ਸਮਾਗਮ ਵਿੱਚ ਧਾਰਮਿਕ ,ਰਾਜਸੀ ਤੇ ਸਾਹਿਤਕ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਸ਼ਿਕਰਤ

4680267
Total views : 5514931

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ. ਇੰਦਰਜੀਤ ਸਿੰਘ ਬਾਸਰਕੇ ਦੇ ਵੱਡੇ ਭਰਾਤਾ ਸਾਹਿਤਕਾਰ ਤੇ ਲੇਖਕ ਸਵ. ਮਨਮੋਹਨ ਸਿੰਘ ਬਾਸਰਕੇ ਜੋ ਕਿ ਬੀਤੇ ਦਿਨੀ ਪ੍ਰਮਾਤਮਾ ਵਲੋਂ ਭਖਸ਼ੇ ਸਵਾਵਾਂ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਆਂਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਗੁਰਦੁਆਰਾ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਖੇ ਪਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਨੇ ਵਿਰਾਗਮਈ ਕੀਰਤਨ ਕੀਤਾ ਅਤੇ ਸ੍ਰੀਮਾਨ ਸੰਤ ਬਾਬਾ ਜਸਬੀਰ ਸਿੰਘ ਜੀ ਵਿਛੋਏ ਵਾਲਿਆਂ ਨੇ ਗੁਰਮਿਤ ਵਿਚਾਰਾਂ ਰਾਹੀ ਸੰਗਤਾਂ ਨਾਲ ਸਾਂਝੀ ਪਾਈ।

ਵੱਖ-ਵੱਖ ਸਿਆਸੀ ਤੇ ਧਾਰਮਿਕ ਸਖਸ਼ੀਅਤਾਂ ਨੇ ਸਵ: ਮਨਮੋਹਨ ਸਿੰਘ ਬਾਸਰਕੇ ਨੂੰ ਭੇਂਟ ਕੀਤੀਆਂ ਸ਼ਰਧਾਂਜਲੀਆਂ

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਜਥੇ: ਗੁਲਜ਼ਾਰ ਸਿੰਘ ਰਣੀਕੇ, ਆਮ ਆਦਮੀ ਪਾਰਟੀ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਸਾਬਕਾ ਸਕੱਤਰ ਐਸ.ਜੀ.ਪੀ.ਸੀ ਸ. ਦਿਲਜੀਤ ਸਿੰਘ ਬੇਦੀ, ਸਾਬਕਾ ਸਕੱਤਰ ਐਸ.ਜੀ.ਪੀ.ਸੀ ਸ. ਜੋਗਿੰਦਰ ਸਿੰਘ ਅਦਲੀਵਾਲ, ਪ੍ਰਿੰਸੀਪਲ ਜਗਦੀਸ਼ ਸਿੰਘ ਛੇਹਰਟਾ, ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸੰਧੂ ਰਣੀਕੇ, ਅਕਾਲੀ ਆਗੂ ਜਥੇ: ਦਿਲਬਾਗ ਸਿੰਘ ਵਡਾਲੀ, ਕੇਂਦਰੀ ਪੰਜਾਬੀ ਸਾਹਿਤ ਸਭਾ ਦੀਪ ਦਵਿੰਦਰ ਸਿੰਘ, ਸਾਬਕਾ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਕਾਂਗਰਸੀ ਆਗੂ ਬਲਬੀਰ ਸਿੰਘ ਬੱਬੀ ਪਹਿਲਵਾਨ, ਭਾਜਪਾ ਆਗੂ ਡਾ. ਸੁਸ਼ੀਲ ਦੇਵਗਨ, ਕੌਸਲਰ ਸੁਰਿੰਦਰ ਚੋਧਰੀ, ਕਾਂਗਰਸੀ ਆਗੂ ਅਮਨਦੀਪ ਸਿੰਘ ਕੱਕੜ, ਭਾਜਪਾ ਆਗੂ ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ, ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ, ਰਣਜੀਤ ਸਿੰਘ ਰਾਣਾ ਗੰਡੀਵਿੰਡ ਚੇਅਰਮੈਨ ਬਲਾਕ ਸੰਮਤੀ, ਉੱਘੇ ਲੇਖਕ ਮੁਖਤਿਆਰ ਸਿੰਘ ਗਿੱਲ ਆਦਿ ਨੇ ਕਿਹਾ ਕਿ ਸਵ: ਮਨਮੋਹਨ ਸਿੰਘ ਬਾਸਰਕੇ ਦੀਆਂ ਲਿਖਤਾਂ ਪੰਜਾਬ ਨੂੰ ਸੇਧ ਦੇਣ ਵਾਲੀਆਂ ਸਨ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੀ ਉਨ੍ਹਾਂ ਨੇ ਰੱਜ ਕੇ ਸੇਵਾ ਕੀਤੀ ਸੀ।

ਉਨ੍ਹਾਂ ਨੇ ਆਪਣੀ ਕਲਮ ਰਾਹੀ ਧਾਰਮਿਕ ਤੇ ਸਮਾਜਿਕ ਨਾਟਕ ਤੇ ਕਹਾਣੀਆਂ ਲਿਖ ਕੇ ਪੰਜਾਬ, ਪੰਜਾਬੀ ਤੇ ਪੰਜਾਬੀ ਦੀ ਸੇਵਾ ਕੀਤੀ। ਉਨ੍ਹਾਂ ਨੇ ਆਪਣੇ ਪਿੰਡ ਬਾਸਰਕੇ ਗਿੱਲ੍ਹਾਂ ਦੇ ਇਤਿਹਾਸ ਸਹਿਤ 16 ਪੁਸਤਕਾਂ ਲਿਖ ਕੇ ਪੰਜਾਬੀਅਤ ਦੀ ਝੋਲੀ ਪਾਈਆਂ ਸਨ।

ਉਨ੍ਹਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸ਼ੀਲਡਾਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਹਰ ਇੱਕ ਦਾ ਮਨ ਮੋਹ ਲੈਣ ਵਾਲਾ ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ ਨੇ ਪੰਜਾਬੀ ਸਾਹਿਤ ਸਭਾ ਤਰਸਿੱਕਾ ਦੀ ਸਥਾਪਨਾ ਕਰਕੇ ਪਹਿਲੇ ਪ੍ਰਧਾਨ ਬਣੇ, ਕਹਾਣੀ ਮੰਚ ਅੰਮ੍ਰਿਤਸਰ ਦੇ ਕਨਵੀਨਰ, ਸਤਰੰਗੀ ਮੈਗਜ਼ੀਨ ਅੰਮ੍ਰਿਤਸਰ ਦੇ ਸੰਪਾਦਕ, ਲੇਖ਼ਕ ਪਾਠਕ ਮੰਚ ਛੇਹਰਟਾ, ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਮੰਚ ਅੰਮ੍ਰਿਤਸਰ ਦੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਨਾਵਲ ਖਾਰਾ ਪਾਣੀ ਇੰਨ੍ਹਾਂ ਦੇ ਦੋਸਤ ਤਰਸੇਮ ਸਿੰਘ ਭੰਗੂ, ਆਲ ਇੰਡੀਆ ਰੇਡੀਓ ਦਿੱਲੀ ਦੇ ਨਿਊਜ਼ ਰੀਡਰ ਅਵਤਾਰ ਸਿੰਘ ਢਿੱਲੋਂ ਵਲੋਂ ਆਪਣੇ ਯੂ ਟਿਊਬ ਚੈਨਲ ਤੇ ਅਵਾਜ਼ ਰਾਹੀਂ 36 ਐਪੀਸੋਡ ਪੇਸ਼ ਕੀਤੇ। ਮਨਮੋਹਨ ਸਿੰਘ ਬਾਸਰਕੇ ਦੇ ਲਿਖੇ ਕਈ ਪੰਜਾਬੀ ਗੀਤ ਵੱਖ-ਵੱਖ ਪੰਜਾਬੀ ਲੋਕ ਗਾਇਕ ਦੀ ਅਵਾਜ਼ਾਂ ਵਿੱਚ ਰਿਕਾਰਡ ਹੋਏ ਸਨ ਅਤੇ ਇੰਨ੍ਹਾਂ ਦੀਆਂ ਕਈ ਕਹਾਣੀਆਂ ਸਮੇਂ ਤੇ ਰੇਡੀਓ ਤੋਂ ਪੇਸ਼ ਹੁੰਦੀਆਂ ਰਹਿੰਦੀਆਂ ਸਨ। ਆਗੂਆਂ ਨੇ ਅੱਗੇ ਦੱਸਿਆ ਕਿ ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ ਦੀਆਂ 16 ਕਿਤਾਬਾਂ ਪਾਠਕਾਂ ਦੇ ਹੱਥਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੀਆਂ ਯਾਦਾਂ ਦਾ ਖ਼ਜਾਨਾ ਸਾਨੂੰ ਹਮੇਸ਼ਾ ਯਾਦ ਕਰਾਉਂਦਾ ਰਹੇਗਾ।

ਇਸ ਮੌਕੇ ਸ. ਇੰਦਰਜੀਤ ਸਿੰਘ ਬਾਸਰਕੇ ਨੇ ਸੰਤ ਬਾਬਾ ਜਸਬੀਰ ਸਿੰਘ ਵਛੋਏ ਵਾਲੇ ਅਤੇ ਸ੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਰਾਸਤੀ ਖੂਹ ਲਈ ਮਾਇਆ ਭੇਂਟ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਗੁਰਮੇਜ਼ ਸਿੰਘ ਹਰੀਪੁਰਾ, ਸਾਬਕਾ ਚੇਅਰਮੈਨ ਹਰੀ ਦੇਵ ਸ਼ਰਮਾ, ਪ੍ਰਦੀਪ ਸਿੰਘ ਵਾਲੀਆ, ਸਰਵਨ ਸਿੰਘ ਬਿੱਟੂ ਰਣੀਕੇ, ਵਰੁਣ ਰਾਣਾ, ਅਸ਼ੌਕ ਸ਼ਰਮਾ, ਨਰਿੰਦਰ ਸਿੰਘ ਸੱਗੂ, ਜਥੇ: ਜਸਬੀਰ ਸਿੰਘ ਰਤਨ,  ਪ੍ਰਿੰਸੀਪਲ ਰਾਣਾ ਰਣਜੀਤ ਸਿੰਘ ਬਾਸਰਕੇ, ਸਤਵੰਤ ਸਿੰਘ ਭੋਮਾ, ਡਾ. ਗੁਰਮੇਜ਼ ਸਿੰਘ ਮਠਾਰੂ, ਅਮਨਦੀਪ ਸਿੰਘ ਬਾਸਰਕੇ, ਬੀ.ਐਨ.ਈ ਦੇ ਸੰਪਾਦਕ ਸੁਖਮਿੰਦਰ ਸਿੰਘ ਗੰਡੀਵਿੰਡ, ਦੀਦਾਰ ਸਿੰਘ ਬਾਸਰਕੇ, ਗਿਆਨੀ ਗੁਰਦਿਆਲ ਸਿੰਘ ਪ੍ਰਧਾਨ ਭਲਾਈ ਕੇਂਦਰ, ਬੀਬੀ ਬਲਵਿੰਦਰ ਕੌਰ ਸੰਧੂ, ਜਥੇ: ਅਜੀਤ ਸਿੰਘ ਹੋਸ਼ਿਆਰ ਨਗਰ, ਮਾਸਟਰ ਮਨਜੀਤ ਸਿੰਘ ਭੰਗਵਾਂ, ਅਤਰ ਸਿੰਘ ਤਰਸਿਕਾ, ਜਗਤਾਰ ਗਿੱਲ, ਅੰਗਰੇਜ਼ ਸਿੰਘ ਹਰੀਪੁਰਾ, ਮਾਸਟਰ ਹਰਜੀਤ ਸਿੰਘ ਸੰਧੂ, ਪੱਤਰਕਾਰ ਗੁਰਬੀਰ ਸਿੰਘ ਗੰਡੀ ਵਿੰਡ, ,ਮੱਖਣ ਮਨੋਜ ਝਬਾਲ,ਜਥੈ: ਜਸਪਾਲ ਸਿੰਘ ਪੁਤਲੀਘਰ, ਪ੍ਰਿੰਸੀਪਲ ਹਰਭਜਨ ਸਿੰਘ, ਸੁਖਰਾਜ ਸਿੰਘ ਥਾਂਦੇ, ਕਾਲਾ ਗੰਡੀਵਿੰਡ, ਅਜੀਤ ਸਿੰਘ ਨਬੀਪੁਰ, ਐਸ.ਆਈ ਰੇਸ਼ਮ ਸਿੰਘ ਢਿਲ਼ੋ,ਸ਼ਲੰਦਰਜੀਤ ਸਿੰਘ ਰਾਜਨ, ਸਰਪੰਚ ਵਰਿੰਦਰਜੀਤ ਸਿੰਘ ਚੱਬਾ, ਲੱਖਾ ਭਲਵਾਨ ਭੂਸੇ, ਸੁਰਜੀਤ ਸਿੰਘ ਰਾਹੀ, ਮਨਮੋਹਨ ਸਿੰਘ ਢਿੱਲੋਂ, ਇੰਦਰਪਾਲ ਸਿੰਘ ਬੱਲ, ਸੁਖਵਿੰਦਰ ਸਿੰਘ ਖਾਲਸਾ ਕਾਲਜ, ਅਵਤਾਰ ਸਿੰਘ ਛੀਨਾ, ਸੁੱਖ ਬੋਪਾਰਾਏ, ਪਰਮਜੀਤ ਸਿੰਘ ਗੰਡੀਵਿੰਡ, ਸਾਬਕਾ ਕੌਸਲਰ ਮਨਜੀਤ ਸਿੰਘ ਗਰੋਵਰ, ਸਾਬਕਾ ਇੰਸਪੈਕਟਰ ਅਮਰੀਕ ਸਿੰਘ ਅਜੀਤ ਨਗਰ, ਤਰਸੇਮ ਸਿੰਘ ਚੰਗਿਆੜਾ, ਐਸ. ਪ੍ਰਸ਼ੋਤਮ ਅਜਨਾਲਾ, ਜੋਗਾ ਸਿੰਘ ਕੋਟਲੀ, ਸਵਿੰਦਰ ਸਿੰਘ ਕੋਟ ਖਾਲਸਾ, ਚੇਅਰਮੈਨ ਗੁਰਮੀਤ ਸਿੰਘ, ਅਜ਼ਮੇਰ ਸਿੰਘ ਬਾਸਰਕੇ, ਰਘਬੀਰ ਸਿੰਘ ਵਡਾਲੀ, ਹਜ਼ੂਰਾ ਸਿੰਘ ਵਡਾਲੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਟੇਜ਼ ਸਕੱਤਰ ਦੀ ਸੇਵਾ ਭਾਜਪਾ ਆਗੂ ਪ੍ਰੋ: ਗੁਰਵਿੰਦਰ ਸਿੰਘ ਮੱਮਣਕੇ ਬਾਖੂਬੀ ਨਿਭਾਈ।

Share this News