Total views : 5514931
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਜਿਲ੍ਹੇ ਵਿਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੀ ਅਗਵਾਈ ਹੇਠ ਟੀਮਾਂ ਵੱਲੋਂ ਲਗਾਤਾਰ ਜਿਲ੍ਹੇ ਭਰ ਵਿਚ ਕੀਤੇ ਜਾ ਰਹੇ ਕੰਮ ਸਦਕਾ ਅੱਗ ਦੀਆਂ ਘਟਨਾਵਾਂ ਬਹੁਤ ਹੱਦ ਤੱਕ ਘੱਟ ਗਈਆਂ ਹਨ, ਅੱਜ ਕੇਵਲ 5 ਸਥਾਨਾਂ ਉਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿੱਥੇ ਟੀਮਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ। ਬੀਤੇ ਦਿਨ ਹੋਈਆਂ ਘਟਨਾਵਾਂ ਵਿਚ ਜ਼ਿਲੇ੍ ਦੀਆਂ ਵੱਖ ਵੱਖ ਸਬ ਡਵੀਜਨਾਂ ਅਧੀਨ ਧਾਰਾ 39 ਦੇ ਅਧੀਨ 12 ਵਿਅਕਤੀਆਂ ਦੇ ਖਿਲਾਫ ਵਾਯੂ ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ ਡਵੀਜਨ ਬਾਬਾ ਬਕਾਲਾ ਅਧੀਨ ਪੈਦੇ ਪਿੰਡ ਫੱਤੂਵਾਲ ਦੇ ਮਹਿੰਦਰ ਸਿੰਘ ਅਤੇ ਸਠਿਆਲਾ ਦੇ ਕੰਵਲਜੀਤ ਸਿੰਘ, ਸਬ ਡਵੀਜ਼ਨ ਅੰਮ੍ਰਿਤਸਰ-1 ਅਧੀਨ ਪੈਦੇ ਪਿੰਡ ਜ਼ੰਡਿਆਲਾ ਦੀ ਪਰਮਜੀਤ ਕੌਰ, ਪਿੰਡ ਕਿਲਾ ਜੀਵਨ ਸਿੰਘ ਦੇ ਜਸਵਿੰਦਰ ਸਿੰਘ ਅਤੇ ਧਾਰੜ ਪਿੰਡ ਦੇ ਮੋਹਨ ਸਿੰਘ, ਸਬ ਡਵੀਜ਼ਨ ਅੰਮ੍ਰਿਤਸਰ-2 ਅਧੀਨ ਪੈਦੇ ਪਿੰਡ ਖਾਸਾ ਦੇ ਜੱਸਾ ਸਿੰਘ ਅਤੇ ਸੁਰਜੀਤ ਸਿੰਘ ਅਤੇ ਪਿੰਡ ਖੁਰਮਾਨੀਆਂ ਦੇ ਹਰਦੀਪ ਸਿੰਘ, ਸਬ ਡਵੀਜ਼ਨ ਅਜਨਾਲਾ ਦੇ ਅਧੀਨ ਪੈਦੇ ਪਿੰਡ ਸੰਗਤਪੁਰਾ ਦੇ ਰਣਜੀਤ ਸਿੰਘ, ਪਿੰਡ ਭੱਲਾ ਦੇ ਗੁਰਮੀਤ ਸਿੰਘ ਅਤੇ ਪਿੰਡ ਉਗਰ ਅੋਲਖ ਦੇ ਅੱਛਰ ਸਿੰਘ ਅਤੇ ਸਬ ਡਵੀਜ਼ਨ ਮਜੀਠਾ ਦੇ ਅਧੀਨ ਪੈਦੇ ਪਿੰਡ ਨਾਗਕਲਾਂ ਦੇ ਸੰਤੋਖ ਸਿੰਘ ਵਿਰੁੱਧ ਵਾਯੂ ਐਕਟ ਅਧੀਨ ਸ਼ਕਾਇਤਾਂ ਦਰਜ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੱਤ ਐਫ ਆਈ ਆਰ ਵਾਤਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਸੱਤ ਸ਼ਿਕਾਇਤਾਂ, ਜਿਸ ਵਿਚ 10 ਕਿਸਾਨਾਂ ਦੇ ਨਾਮ ਹਨ ਵਿਰੁੱਧ ਵਾਤਾਵਰਣ ਵਿਭਾਗ ਨੇ ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਅਪਰਾਧਿਕ ਸ਼ਿਕਾਇਤ ਵੀ ਦਰਜ ਕਰਵਾਈ ਹੈ।