Total views : 5507410
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਅੰਮ੍ਰਿਤਸਰ ਜਿਲ੍ਹੇ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ ਛੱਡਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਅਤੇ ਸਰਕਾਰ ਵਲੋਂ ਠੇਕੇ ਦੇ ਆਧਾਰ ਤੇ 27 ਰਿਟਾਇਰਡ ਕਾਨੂੰਨਗੋ/ਪਟਵਾਰੀ ਖਾਲੀ ਸਰਕਲਾਂ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ। ਜਿਸ ਨਾਲ ਲੋਕਾਂ ਦੇ ਕੰਮ ਹੁਣ ਪਹਿਲਾਂ ਵਾਂਗ ਹੀ ਸਮੇਂ ਸਿਰ ਹੋ ਸਕਣਗੇ।
ਪਟਵਾਰ ਸਰਕਲਾਂ ਦਾ ਕੰਮ ਚਾਲੂ ਹੋਣ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਾਲੀ ਪਏ ਪਟਵਾਰ ਸਰਕਲਾਂ ਲਈ 55 ਨਵੇਂ ਪਟਵਾਰੀ /ਕਾਨੂੰਨਗੋ ਦੀ ਮੰਗ ਕੀਤੀ ਗਈ ਸੀ। ਜਿਸ ਤੇ ਸਰਕਾਰ ਨੇ 27 ਨਵੇਂ ਪਟਵਾਰੀ/ਕਾਨਨੂੰਗੋ ਦੀਆਂ ਸੀਟਾਂ ਨੂੰ ਭਰਨ ਦੀ ਮੰਜੂਰੀ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਇਨਾਂ ਪਟਵਾਰੀਆਂ/ਕਾਨਨੂੰਗੋ ਨੂੰ ਖਾਲੀ ਪਟਵਾਰ ਸਰਕਲਾਂ ਜਿਵੇਂ ਕਿ ਬਾਸਰਕੇ ਗਿੱਲਾਂ, ਧਰਦਿਓ, ਡੱਲਾਂ ਰਾਜਪੂਤਾਂ, ਜਗਦੇਵ ਖੁਰਦ, ਅਵਾਨ, ਕੋਟਲੀ ਬਰਵਾਲਾ, ਸੂਫੀਆਂ, ਛਿੱਡਣ, ਭਿੱਟੇਵੱਡ, ਝੰਝੋਟੀ, ਸੁਲਤਾਨ ਮਾਹਲ, ਮਾਧੋਕੇ ਬਰਾੜ, ਪੱਧਰੀ, ਬੋਪਾਰਾਏ ਬਾਜ ਸਿੰਘ, ਵਿਛੋਆ, ਬੋਹੜਵਾਲਾ, ਗਿੱਲ, ਰਸੂਲਪੁਰ ਕਲਾਂ, ਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-2, ਆਰ.ਜੀ. ਦਰਿਆ, ਮਲੱਕਪੁਰ, ਕੋਟਲਾ ਸੁਲਤਾਨ ਸਿੰਘ, ਜੇਠੂਨੰਗਲ, ਜਲਾਲਪੁਰਾ, ਅਜੈਬਵਾਲੀ, ਭੰਗਵਾ, ਕਲੇਰ ਮਾਂਗਟ, ਮੰਜ, ਸੈਰੋ ਨਿਗਾਹ, ਸ਼ੈਰੋ ਬਾਘਾ, ਬੱਲ ਸਰਾਏਂ, ਗਾਗੜਮੱਲ੍ਹ, ਭਿੰਡੀ ਔਲਖ ਖੁਰਦ, ਮਿਆਦੀ ਕਲ੍ਹਾਂ ਅਤੇ ਮਹਿਮਦ ਮੰਦਰਾਂ ਵਾਲਾ ਦੇ ਖਾਲੀ ਪਏ ਪਟਵਾਰ ਸਰਕਲਾਂ ਵਿੱਚ ਨਵੇਂ ਪਟਵਾਰੀ ਤਾਇਨਾਤ ਕਰ ਦਿੱਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਠੇਕੇ ਦੇ ਆਧਾਰ ਤੇ ਨਿਯੁਕਤ ਕੀਤੇ ਗਏ ਪਟਵਾਰੀਆਂ/ਕਾਨੂੰਨਗੋ ਵਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਇਨਾਂ ਦੇ ਕੰਮ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।