ਬਜੁਰਗ ਸੱਸ ‘ਤੇ ਤਸ਼ੱਦਦ ਢਹਾਉਣ ਵਾਲੀ ਅਧਿਆਪਕਾ ਨੂੰਹ ਨੂੰ ਸਿੱਖਿਆ ਵਿਭਾਗ ਨੇ ਕੀਤਾ ਮੁੱਅਤਲ

4675618
Total views : 5507410

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੋਹਾਲੀ/ਬੀ.ਐਨ.ਈ ਬਿਊਰੋ

ਬਜ਼ੁਰਗ ਮਾਂ ’ਤੇ ਤਸ਼ੱਦਦ ਕਰ ਦੇ ਮਾਮਲੇ ਵਿਚ ਜੇਲ ’ਚ ਬੰਦ ਵਕੀਲ ਅੰਕੁਰ ਵਰਮਾ ਦੀ ਅਧਿਆਪਕ ਪਤਨੀ ਸੁਧਾ ਵਰਮਾ ਨੂੰ ਸਿੱਖਿਆ ਵਿਭਾਗ ’ਚੋਂ ਮੁਅੱਤਲ ਕਰ ਦਿਤਾ ਗਿਆ ਹੈ।ਦਰਅਸਲ ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ ਦੀ ਕੋਠੀ ਨੰਬਰ 478 ‘ਚ ਕੁੱਝ ਸਮੇਂ ਤੋਂ ਨਾਮੀ ਵਕੀਲ ਅੰਕੁਰ ਵਰਮਾ ਵਲੋਂ ਅਪਣੀ ਅਧਰੰਗ ਦੀ ਮਰੀਜ਼ ਬਜ਼ੁਰਗ ਮਾਂ ’ਤੇ ਤਸ਼ੱਦਦ ਦੀਆਂ ਵੀਡੀਉਜ਼ ਵਾਇਰਲ ਹੋਈਆਂ ਸਨ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੈਡਮ ਸ਼ਾਲੂ ਮਹਿਰਾ ਨੇ ਦਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪੁਲਿਸ ਲਾਈਨ ਰੂਪਨਗਰ ‘ਚ ਸੇਵਾ ਨਿਭਾ ਰਹੀ ਅਧਿਆਪਕਾ ਸੁਧਾ ਵਰਮਾ ਨੂੰ ਨੌਕਰੀ ਤੋਂ ਗ਼ੈਰ ਹਾਜ਼ਰ ਰਹਿਣ ਅਤੇ ਪੁਲਿਸ ਕਾਰਵਾਈ ਕਾਰਨ ਮੁਅੱਤਲ ਕੀਤਾ ਗਿਆ ਹੈ।

ਵਾਇਰਲ ਹੋਏ ਵੀਡੀਉ ਵਿਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਵੇਂ ਵਕੀਲ ਅੰਕੁਰ ਵਰਮਾ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਤਿੰਨੇ ਬਜ਼ੁਰਗ ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਇਸ ਮਾਮਲੇ ਵਿਚ ਬਾਰ ਐਸੋਸੀਏਸ਼ਨ ਨੇ ਵੀ ਕਾਰਵਾਈ ਕਰਦਿਆਂ ਅੰਕੁਰ ਵਰਮਾ ਦੀ ਮੈਂਬਰਸ਼ਿਪ ਰੱਦ ਕਰ ਦਿਤੀ ਹੈ।

Share this News