Total views : 5507075
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸਰਕਲ ਰਾਣਾਕਾਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਡੇਰਾ ਸੰਤ ਬਾਬਾ ਕਰਤਾਰ ਸਿੰਘ ਪਿੰਡ ਗਹਿਰੀ ਮੰਡੀ ਵਿਖੇ ਕਰਵਾਏ ਗਏ ਧਾਰਮਿਕ ਤੇ ਦਸਤਾਰ ਮੁਕਾਬਲਿਆਂ ਵਿੱਚ ਇਲਾਕੇ ਦੇ ਵੱਖ – ਵੱਖ 13 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਤੇ ਮਸੂਰੀ ਸਕੂਲ ਫਤਿਹਪੁਰ ਰਾਜਪੂਤਾਂ ਦੇ ਵਿਦਿਆਰਥੀ ਹਰਨੂਰਪ੍ਰੀਤ ਸਿੰਘ ਨੇ ਦਸਤਾਰ ਮੁਕਾਬਲੇ ਵਿੱਚ ਪਹਿਲਾ, ਅੱਠਵੀਂ ਜਮਾਤ ਦੇ ਵਿਦਿਆਰਥੀ ਸੁਖਸੇ਼ਰ ਸਿੰਘ ਨੇ ਦੂਜਾ, ਕੁਇਜ਼ ਮੁਕਾਬਲੇ ਵਿੱਚ ਸਕੂਲ ਦੀ ਕੁਇਜ਼ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮੱਲਾਂ ਮਾਰੀਆਂ।
ਸਕੂਲ ਪੁੱਜਣ ਤੇ ਬੱਚਿਆਂ ਦਾ ਕੀਤਾ ਗਿਆ ਨਿੱਘਾ ਸਵਾਗਤ
ਇਸ ਤਰ੍ਹਾਂ ਕਵਿਤਾ ਮੁਕਾਬਲੇ ਵਿੱਚ ਸਕੂਲ ਦੀ ਵਿਦਿਆਰਥਣ ਰਾਜਪਾਲ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅਤੇ ਇਸੇ ਮੁਕਾਬਲੇ ਵਿੱਚ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਇੰਚਾਰਜ ਗੁਰਪ੍ਰੀਤ ਸਿੰਘ ਤੇ ਡੇਰਾ ਮੁਖੀ ਸੰਤਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸਕੂਲ ਪੁੱਜਣ ਤੇ ਮਸੂਰੀ ਇੰਟਰਨੈਸ਼ਨਲ ਸੰਸਥਾਵਾਂ ਫਤਿਹਪੁਰ ਰਾਜਪੂਤਾਂ ਦੇ ਚੇਅਰਮੈਨ ਇੰਜੀ. ਕਰਨਬੀਰ ਸਿੰਘ ਥਿੰਦ, ਡਾਇਰੈਕਟਰ ਸੁਖਜੀਤ ਸਿੰਘ ਥਿੰਦ, ਪ੍ਰਿੰਸੀਪਲ ਪਰਮੀਤ ਕੌਰ ਥਿੰਦ, ਧਾਰਮਿਕ ਅਧਿਆਪਕ ਕੰਵਲਪ੍ਰੀਤ ਕੌਰ, ਡਾਇਰੈਕਟਰ ਇਕਬਾਲ ਸਿੰਘ ਨਵਾਂ ਪਿੰਡ, ਪਵਨਪ੍ਰੀਤ ਜੋਸਨ, ਰਵਜੀਤ ਕੌਰ, ਅਰਵਿੰਦ ਕੌਰ, ਅਮਰਬੀਰ ਸਿੰਘ ਸ਼ੇਰਾ, ਅਮਨਦੀਪ ਸਿੰਘ ਥਿੰਦ ਤੇ ਸਕੂਲ ਦੇ ਹੋਰ ਸਟਾਫ ਨੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।