Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਪ੍ਰੀਤ ਸਿੰਘ ਸਰਕਲ ਇੰਚਾਰਜ ਰਾਣਾਂ ਕਲਾ ਦੀ ਯੋਗ ਰਹਿਨੁਮਾਈ ਹੇਠ ਪਿੰਡ ਗਹਿਰੀ ਮੰਡੀ ਵਿਖੇ ਸਤਿ ਕਰਤਾਰ ਗੁਰਦੁਆਰਾ ਸਾਹਿਬ ਵਿਖੇ ਸਰਕਲ ਦੀਆਂ ਵੱਖ – ਵੱਖ ਤੇਰਾਂ ਨਾਮਵਰ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਪ੍ਰਸ਼ਨੋਰਤੀ, ਕਵਿਤਾਂਵਾਂ ਅਤੇ ਸੋਹਣੀਆਂ ਦਸਤਾਰਾਂ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਆਦਰਸ਼ ਮਾਡਲ ਸਕੂਲ ਫਤਿਹਪੁਰ ਰਾਜਪੂਤਾਂ ਦੇ ਵੱਖ – ਵੱਖ ਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ ਭਾਗ ਪਹਿਲਾ ਦੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸੋਹਣੀ ਦਸਤਾਰ ਮੁਕਾਬਲੇ ਵਿੱਚ ਸਕੂਲ਼ ਦੇ ਵਿਦਿਆਰਥੀਆਂ ਵੱਲੋਂ ਵੱਖ – ਵੱਖ ਭਾਗਾਂ ਅਨੁਸਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ।
ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਨੇ ਜੇਤੂ ਬੱਚਿਆਂ ਨੂੰ ਵਧਾਈਆਂ ਦਿੱਤੀਆਂ
ਇਸੇ ਤਰ੍ਹਾਂ ਕਵਿਤਾ ਮੁਕਾਬਲੇ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀ ਅਬੀਨੂਰ ਸਿੰਘ ਵੱਲੋਂ ਭਾਗ ਇੱਕ ਵਿੱਚ ਦੂਸਰਾ ਅਤੇ ਸਿਮਰਨਜੀਤ ਕੌਰ ਨੇ ਭਾਗ ਤੀਜਾ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਰਕਲ ਦੇ ਇੰਚਾਰਜ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਆਏ ਹੋਏ ਵਿਦਿਆਰਥੀਆਂ ਨੂੰ ਚਾਹ ਅਤੇ ਲ਼ੰਗਰ ਵੀ ਛਕਾਏ ਗਏ। ਇਸ ਉਪਰੰਤ ਸਕੂਲ ਵਾਪਸ ਆਉਣ ਤੇ ਚੇਅਰਮੈਨ ਸਵਿੰਦਰ ਕੌਰ ਵਲੋਂ ਜਿੱਤ ਕੇ ਆਏ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ । ਇਸ ਮੌਕੇ ਤੇ ਚੇਅਰਮੈਨ ਸਵਿੰਦਰ ਕੌਰ, ਐਮਡੀ ਜਤਿੰਦਰ ਸਿੰਘ ਸੰਧਾ, ਪ੍ਰਿੰਸੀਪਲ ਰੁਪਿੰਦਰ ਕੌਰ ਅਤੇ ਦਾਖਲਾ ਸਲਾਹਕਾਰ ਅਮਰਬੀਰ ਸਿੰਘ ਸ਼ੇਰਾ, ਕੋਆਰਡੀਨੇਟਰ ਦਵਿੰਦਰ ਕੌਰ, ਨਵਪ੍ਰੀਤ ਸਿੰਘ, ਸਵਰੂਪ ਕੌਰ, ਸਮਾਇਲਪ੍ਰੀਤ ਕੌਰ, ਰੁਪਿੰਦਰ ਕੌਰ ਹਰਪ੍ਰੀਤ ਕੌਰ, ਨਵਪ੍ਰੀਤ ਕੌਰ, ਨੇਹਾ ਭੱਟੀ, ਰਾਜਵਿੰਦਰ ਕੌਰ, ਮਨਦੀਪ ਕੌਰ ਪਲਵਿੰਦਰ ਕੌਰ, ਗੀਤਾ ਰਾਣੀ, ਡਾ. ਅਰਸ਼ਬੀਰ ਸਿੰਘ ਜੋਸਨ, ਡਾ. ਰਣਬੀਰ ਸਿੰਘ ਜੋਸਨ, ਇੰਜੀ ਬਲਜੀਤ ਸਿੰਘ ਜੰਮੂ ਐਮਬੀਐਸ ਰਿਜੋਰਟ ਵਾਲੇ, ਇੰਜੀ. ਕਰਨਬੀਰ ਸਿੰਘ ਥਿੰਦ, ਡਾਇਰੈਕਟਰ ਸੁਖਜੀਤ ਸਿੰਘ ਥਿੰਦ, ਡਾ. ਤੇਜਪਾਲ ਸਿੰਘ ਸੰਧੂ, ਡਾ. ਦਲੇਰ ਸਿੰਘ ਜੌਹਲ ਆਦਿ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।