ਸੜਕ ਹਾਦਸੇ ‘ਚ ਪਤੀ ਪਤਨੀ ਦੀ ਮੌਕੇ ਤੇ ਹੋਈ ਮੌਤ! ਦੋ ਬੱਚੇ ਹੋਏ ਗੰਭੀਰ ਜਖਮੀ

4675345
Total views : 5506907

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਲੱਡੂ, ਲਾਲੀ ਕੈਰੋ

ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰ ਵਿਖੇ ਇਕ ਕਾਰ ਦੀ ਪਰਾਲੀ ਨਾਲ ਲੱਦੇ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ ਹੈ। ਹਾਦਸਾ ਇੰਨ੍ਹਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ 9 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਸਵਾਰ ਇੰਨਾ ਦੇ ਦੋਵੇਂ ਬੱਚੇ ਗੰਭੀਰ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਤਰਨਤਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

ਮ੍ਰਿਤਕ ਪਤੀ ਪਤਨੀ ਦੀ ਸ਼ਨਾਖਤ ਅਮਨਦੀਪ ਸਿੰਘ ਅਤੇ ਕਿਰਨਬੀਰ ਕੌਰ ਵਾਸੀ ਪਿੰਡ ਜੰਡ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਰਾਲੀ ਨਾਲ ਲੱਦਿਆ ਟਰੈਕਟਰ ਟਰਾਲੀ ਰਾਤ ਦੇ ਹਨੇਰੇ ਵਿਚ ਸੜਕ ‘ਤੇ ਖੜ੍ਹਾ ਸੀ ਅਤੇ ਕਾਰ ਚਾਲਕ ਨੂੰ ਰਾਤ ਦੇ ਹਨੇਰੇ ਵਿਚ ਇਹ ਟਰੈਕਟਰ ਟਰਾਲੀ ਨਹੀਂ ਦਿਖਾਈ ਦਿਤਾ।

ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਹੈ। ਟਰੈਕਟਰ ਟਰਾਲੀ ਦਾ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਚੋਹਲਾ ਸਾਹਿਬ ਦੇ ਐੱਸ ਐੱਚ ਓ ਵਿਨੋਦ ਸ਼ਰਮਾ ਨੇ ਫੋਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ, ਚਾਲਕ ਨੂੰ ਲੱਭਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

Share this News