Total views : 5506912
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਅੰਮ੍ਰਿਤਸਰ ਦੀ ਸ਼ਹਿਰ ਦੀ ਪੁਲਿਸ ਵਲੋ ਪੁਲਿਸ ਕਮਿਸ਼ਨਰ ਸ: ਨੌਨਿਹਾਲ ਸਿੰਘ ਦੀ ਅਗਵਾਈ ‘ਚ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਦੜਾ-ਸੱਟਾ/ਜੂਆ ਬਾਜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਲਈ ਚਲਾਈ ਗਈ ਸ਼ਪੈਸ਼ਲ ਮੁਹਿੰਮ ਤਹਿਤ ਕਾਰਵਾਈ ਕਰਦਿਆ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ -1, ਅਤੇ ਇੰਸਪੈਕਟਰ ਸੁਖਇੰਦਰ ਸਿੰਘ ਮੁੱਖ ਅਫਸਰ ਥਾਣਾ ਕੰਟੋਨਮੈਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਯੋਜਨਾਬੰਦ ਤਰੀਕੇ ਨਾਲ ਆਰ.ਬੀ ਅਸਟੇਟ, ਲੋਹਾਰਕਾ ਰੋਡ ਵਿਖੇ ਰੇਡ ਕੀਤੀ ਗਈ ।
ਨੋਟ ਗਿਨਣ ਵਾਲੀ ਮਸ਼ੀਨ ਤੇ 156 ਤਾਸ਼ ਦੇ ਪੱਤੇ ਵੀ ਕੀਤੇ ਬ੍ਰਾਮਦ
ਜਿਥੇ ਇੱਕ ਫਾਰਮ ਹਾਊਸ ਵਿੱਚ ਚੱਲ ਰਹੇ ਵੱਡੇ ਪੱਧਰ ਤੇ ਜੂਆ ਬਾਜੀ ਕਰਨ ਵਾਲੇ ਵੱਖ -ਵੱਖ ਸ਼ਹਿਰਾਂ/ ਜਿਲਿਆਂ ਤੋ ਆਏ ਵਿਅਕਤੀਆਂ ਨੂੰ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ, ਜੋ ਮੋਕਾ ਪਰ ਤਾਸ਼ ਦੇ ਪੱਤਿਆਂ ਦੀ ਬਾਜੀ ਨਾਲ ਜੁਆ ਖੇਡ ਰਹੇ ਸਨ। ਉਹਨਾਂ ਪਾਸੋਂ ਕਾਫੀ ਮਾਤਰਾ ਵਿੱਚ 41,76,000/- ਰੁਪਏ ਕੈਸ਼/ਨਕਦ 156 ਪੱਤੇ ਤਾਸ਼,ਕੈਸ਼ ਕਾਊਟਿੰਗ ਮਸ਼ੀਨ ਆਦਿ ਬ੍ਰਾਮਦ ਹੋਇਆ, ਜਿਸ ਸਬੰਧੀ ਥਾਣਾਂ ਕੰਨਟੋਨਮੈਟ ਵਿਖੇ 13/3/67 Gambling Act,ਤਾਹਿਤ ਕੇਸ ਦਰਜ ਕਰਕੇ ਦੌਰਾਨੇ ਤਫਤੀਸ਼ ਮੁਕਦਮੇ ਵਿੱਚ ਆਈ.ਟੀ ਵਿਭਾਗ ਅਤੇ ਹੋਰ ਵੀ ਵੱਖ ਵੱਖ ਪਹਿਲੂਆ ਤੋਂ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।
ਏਡੀਸੀਪੀ ਵਿਰਕ ਨੇ ਦੱਸਿਆ ਕਿ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਏਡੀਸੀਪੀ ਵਿਰਕ ਨੇ ਕਿਹਾ ਕਿ ਕਿੰਨੇ ਵੱਡੇ ਪੱਧਰ ਤੇ ਇਹ ਜੂਆ ਚੱਲ ਰਿਹਾ ਸੀ ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪੈਸੇ ਗਿਨਣ ਵਾਲੀ ਮਸ਼ੀਨ ਤੱਕ ਜੂਆ ਖੇਡਣ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ ਹੈ।
ਜ਼ਿਕਰ ਯੋਗ ਹੈ ਕਿ ਇਸ ਵੱਡੀ ਗ੍ਰਿਫਤਾਰੀ ਜਿਸ ਵਿੱਚ 20 ਲੋਕ ਗ੍ਰਿਫਤਾਰ ਕੀਤੇ ਗਏ ਹਨ ਅੰਮ੍ਰਿਤਸਰ ਦੇ ਵੱਖਰੇ ਵੱਖਰੇ ਇਲਾਕਿਆਂ ਤੋਂ ਇਲਾਵਾ ਬਟਾਲਾ ਤਰਨ ਤਾਰਨ ਲੁਧਿਆਣਾ ਆਦਿਕ ਸ਼ਹਿਰਾਂ ਤੋਂ ਵੀ ਲੋਕ ਜੂਆ ਖੇਡ ਰਹੇ ਸਨ ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ l ਕਦੋਂ ਦਾ ਇਹ ਜੂਆ ਇਸ ਫਾਰਮ ਹਾਊਸ ਵਿੱਚ ਚੱਲ ਰਿਹਾ ਸੀ ਜਾਂ ਕਿੰਨੇ ਹੋਰ ਲੋਕ ਇਸ ਕੰਮ ਵਿੱਚ ਸ਼ਾਮਿਲ ਹਨ ਇਸ ਦੀ ਤਫਤੀਸ਼ ਫਿਲਹਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਕਾਬੂ ਕੀਤੇ ਗਏ ਦੋਸ਼ੀਆਂ ਦਾ ਵੇਰਵਾ –
1) ਵਿਜੇ ਹਾਂਡਾ ਪੁੱਤਰ ਮਦਨ ਲਾਲ ਵਾਸੀ ਮਕਾਨ ਨੰ 351, ਰੋਜ ਅਸਟੇਟ ਮਜੀਠਾ ਰੋਡ, ਅੰਮ੍ਰਿਤਸਰ।
2) ਸ਼ਿਵਮ ਅਰੋੜਾ ਪੁੱਤਰ ਬਿੱਟਾ ਵਾਸੀ ਮਕਾਨ ਨੂੰ 4406, ਜੁਝਾਰ ਸਿੰਘ ਐਵਿਨਊ ਅਜਨਾਲਾ ਰੋਡ, ਅੰਮ੍ਰਿਤਸਰ । 3) ਸੁਹੇਲ ਪੁੱਤਰ ਇੰਦਰਜੀਤ ਸ਼ਰਮਾ ਮਕਾਨ ਨੰ 238, ਮਕਬੂਲ ਰੋਡ, ਅੰਮ੍ਰਿਤਸਰ।
4) ਸਾਹਿਲ ਪੁੱਤਰ ਹਰਜਿੰਦਰਪਾਲ ਵਾਸੀ ਮਕਾਨ ਨੰ 30/12, ਨੇੜੇ ਬੱਸ ਸਟੈਡ ਜਵਾਹਰ ਨਗਰ, ਲੁਧਿਆਣਾ।
5) ਲਵਿਸ਼ ਪੁੱਤਰ ਰਾਜਨ ਵਾਸੀ ਮਕਾਨ ਨੰ 147 ਗੁਰੂ ਬਜਾਰ ਸੇਠੀ ਵਾਲੀ, ਤਰਨ ਤਾਰਨ।
6) ਅਮਿਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਮਕਾਨ ਨੰ 25, ਕਰਤਾਰ ਸ਼ਾਹ, ਬਟਾਲਾ।
7) ਸੁਨਿਲ ਕੁਮਾਰ ਪੁੱਤਰ ਰਜਿੰਧਰ ਕੁਮਾਰ ਵਾਸੀ ਮਕਾਨ ਨੰ 186, ਪ੍ਰੇਮ ਨਗਰ, ਬਟਾਲਾ।
8) ਅਮਿਤ ਬਜਾਜ ਪੁੱਤਰ ਸੁਭਾਸ ਚੰਦਰ ਬਜਾਜ ਵਾਸੀ ਮਕਾਨ ਨੂੰ 36 ਹੋਲੀ ਸਿਟੀ, ਅੰਮ੍ਰਿਤਸਰ।
9) ਅਜੇ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਮਕਾਨ ਨੰ 01, ਆਰਬੀ ਅਸਟੇਟ ਲੋਹਾਰਕਾ ਰੋਡ, ਅੰਮ੍ਰਿਤਸਰ।
10) ਹਰਜੋਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰ 372, ਮਾਡਲ ਟਾਊਨ, ਰਾਣੀ ਕਾ ਬਾਗ, ਅੰਮ੍ਰਿਤਸਰ। 11) ਗੋਰਵ ਅਗਰਵਾਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਠਠਿਆਰੀ ਗੇਟ, ਬਟਾਲਾ।
12) ਸੰਨੀ ਪੁੱਤਰ ਪ੍ਰੇਮ ਚੰਦ ਵਾਸੀ ਮਕਾਨ ਨੰ 28 ਨੇੜੇ ਬਿਜਲੀ ਪਹਿਲਵਾਨ ਮੰਦਰ ਲਾਰੰਸ ਰੋਡ, ਅੰਮ੍ਰਿਤਸਰ। 13) ਰਿਸ਼ੀ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਠਠਿਆਰੀ ਗੇਟ,
ਬਟਾਲਾ।
14) ਅਮਿਤ ਅਗਰਵਾਲ ਪੁੱਤਰ ਸੁੰਦਰ ਲਾਲ ਵਾਸੀ ਮਕਾਨ ਨੰ 137, ਗੋਪਲਾ ਨਗਰ, ਬਟਾਲਾ।
15) ਜੱਗਾ ਸਿੰਘ ਪੁੱਤਰ ਬਿਅੰਤ ਸਿੰਘ ਵਾਸੀ ਪਿੰਡ ਚੌਕੀ ਜਿਲਾ ਲੁਧਿਆਣਾ।
16) ਗਗਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨੂਰਦੀਨ ਅੱਡਾ, ਤਰਨਤਾਰਨ।
17) ਵਰਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਤਲਵੰਡੀ ਚੌਗਲਾ, ਬਟਾਲਾ।
18) ਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮਕਾਨ ਨੰ 284, ਗਲੀ ਨੰਬਰ 5 ਕੋਟ ਮਿੱਤ ਸਿੰਘ ਤਰਨ ਤਾਰਨ ਰੋਡ,ਅੰਮ੍ਰਿਤਸਰ।
19) ਸ਼ੰਜੀਵ ਕੁਮਾਰ ਪੁੱਤਰ ਬਿਹਾਰੀ ਲਾਲ ਵਾਸੀ ਗਲੀ ਬਾਗ ਵਾਲੀ ਖੂਹ ਬੰਬੇ ਵਾਲਾ, ਅੰਮ੍ਰਿਤਸਰ।
20) ਰਾਹੁਲ ਕੰਡਾ ਪੁੱਤਰ ਸਤਨਾਮ ਸਿੰਘ ਵਾਸੀ ਸਾਹਮਣੇ ਜਰਨੈਲ ਢਾਬਾ ਜੰਡਿਆਲਾ ਰੋਡ, ਤਰਨ ਤਾਰਨ। 21) ਨਿਤਿਨ ਚੋਪੜਾ ਪੁੱਤਰ ਅਵਿਨਾਸ਼ ਚੋਪੜਾ ਵਾਸੀ ਆਰ.ਬੀ ਅਸਟੇਟ, ਲੁਹਾਰਕਾ ਰੋਡ, ਅੰਮ੍ਰਿਤਸਰ।