





Total views : 5596652








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗਮਗੀਨ ਮਾਹੌਲ ਵਿਚ ਹੋਈਆਂ ਵਿਆਹ ਦੀਆਂ ਰਸਮਾਂ
ਫਰੀਦਕੋਟ/ਬੀ.ਐਨ.ਈ ਬਿਊਰੋ
ਫਰੀਦਕੋਟ ਦੀ ਬਾਜੀਗਰ ਬਸਤੀ ਫਰੀਦਕੋਟ ਵਿਖੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ, ਜਦੋਂ ਬੇਟੀ ਦੀ ਬਰਾਤ ਆਉਣ ਤੋਂ ਪਹਿਲਾਂ ਹੀ ਪਿਤਾ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਭਾਵੇਂ ਵਿਆਹ ਦੀਆਂ ਰਸਮਾਂ ਗਮਗੀਨ ਮਾਹੌਲ ਵਿਚ ਹੋਈਆਂ ਪਰ ਜਿਵੇਂ ਹੀ ਬੇਟੀ ਦੀ ਡੋਲੀ ਉੱਠੀ, ਦੁਪਹਿਰ ਬਾਅਦ ਪਿਤਾ ਦਾ ਅੰਤਿਮ ਸਸਕਾਰ ਕਰ ਦਿਤਾ ਗਿਆ।
ਉਕਤ ਘਟਨਾ ਜਿੰਨੀ ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਲਈ ਦੁਖਦਾਇਕ ਰਹੀ, ਓਨੀ ਹੋਰ ਲੋਕਾਂ ਲਈ ਵੀ ਹੈਰਾਨੀਜਨਕ ਸੀ। ਲੋਕ ਹੈਰਾਨ ਸਨ ਕਿ ਉਹ ਪੀੜਤ ਪ੍ਰਵਾਰ ਨੂੰ ਬੇਟੀ ਦੇ ਵਿਆਹ ਦੀਆਂ ਵਧਾਈਆਂ ਦੇਣ ਜਾਂ ਪਿਤਾ ਦੀ ਮੌਤ ਦਾ ਅਫਸੋਸ ਪ੍ਰਗਟਾਉਣ।
ਮ੍ਰਿਤਕ ਗੁਰਨੇਕ ਸਿੰਘ (58) ਦੇ ਬੇਟੇ ਲਖਵੀਰ ਸਿੰਘ ਨੇ ਦਸਿਆ ਕਿ ਜਦੋਂ ਪਿਤਾ ਦੀ ਦਿਲ ਦੇ ਦੋਰੇ ਕਾਰਨ ਮੌਤ ਹੋਈ ਤਾਂ ਰਿਸ਼ਤੇਦਾਰਾਂ ਨੇ ਆਖਿਆ ਕਿ ਲੜਕੀ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਤਰ੍ਹਾਂ ਆ ਰਹੀ ਬਰਾਤ ਨੂੰ ਰੋਕਣਾ ਠੀਕ ਨਹੀਂ ਹੋਵੇਗਾ। ਮ੍ਰਿਤਕ ਗੁਰਨੇਕ ਸਿੰਘ ਬੇਹੱਦ ਖੁਸ਼ ਮਿਜਾਜ਼ ਸੁਭਾਅ ਦਾ ਵਿਅਕਤੀ ਸੀ ਅਤੇ ਉਸ ਨੇ ਖੁਦ ਬੇਟੀ ਦੇ ਵਿਆਹ ਨੂੰ ਲੈ ਕੇ ਪ੍ਰਵਾਰ ਨਾਲ ਖੁਸ਼ੀ ਖੁਸ਼ੀ ਵਿਆਹ ਦੀਆਂ ਤਿਆਰੀਆਂ ਕੀਤੀਆਂ ਪਰ ਬਰਾਤ ਆਉਣ ਤੋਂ ਪਹਿਲਾਂ ਹੀ ਅਚਾਨਕ ਸਦੀਵੀ ਵਿਛੋੜਾ ਦੇ ਗਿਆ।