ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ 10 ਨਸ਼ਾ ਤਸਕਰਾਂ ਦੀ 6 ਕਰੋੜ 92 ਲੱਖ 84 ਹਜ਼ਾਰ ਦੀ ਜਾਇਦਾਦ ਜ਼ਬਤ

4925964
Total views : 5915248

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁਹਿੰਮ

ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਨਸ਼ਿਆ ਦੇ ਸੌਦਾਗਰਾਂ ‘ਤੇ ਸਿਕੰਜਾ ਕੱਸਣ ਲਈ ਹਦਾਇਤਾਂ ਜਾਰੀ ਕੀਤੀ ਗਈਆਂ ਹਨ।

ਜੋ ਇਹਨਾਂ ਹਦਾਇਤਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆ ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ  ਵੱਲੋਂ ਜਿਲ੍ਹਾ ਦੇ ਸਾਰੇ ਮੁੱਖ ਅਫਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਥਾਣੇ ਦੇ ਏਰੀਆ ਵਿੱਚ ਪੈਂਦੇ ਸਮਗਲਰਾਂ ਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਵਾਉਣ। ਇਹਨਾਂ ਸਮਗਲਰਾਂ ਵਿੱਚੋਂ ਕੁਝ ਸਮਗਲਰ ਜੇਲਾਂ ਵਿੱਚ ਹਨ, ਕੁੱਝ ਬਾਹਰ ਬੇਲ ‘ਤੇ ਹਨ।

ਇਹਨਾਂ ਦੀ ਪ੍ਰਾਪਰਟੀ, ਜਮੀਨਾਂ, ਗੱਡੀਆਂ, ਟ੍ਰੈਕਟਰ ਅਤੇ ਹੋਰ ਬੇਨਾਮੀ ਪ੍ਰਾਪਰਟੀ ਸ਼ਨਾਖਤ ਕਰਵਾ ਕੇ ਇਹਨਾਂ ਦੀ ਸਬੰਧਿਤ ਵਿਭਾਗ ਪਾਸੋਂ ਵੈਲਿਊਏਸ਼ਨ ਕਰਵਾਈ ਜਾਵੇ। ਜੋ ਏਸੇ ਸਬੰਧ ਵਿੱਚ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ਵੱਲੋਂ 10 ਦੋਸ਼ੀਆਂ ਦੀ 6,92,84,498 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਆਈਡੈਂਟੀਫਾਈ ਕਰਕੇ ਫਰੀਜ ਕਰਵਾਈਆਂ ਗਈਆਂ ਹਨ।

Share this News