





Total views : 5596467








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਿੱਧਵਾਂ ਬੇਟ /ਬੀ.ਐਨ.ਈ ਬਿਊਰੋ
ਸਿੱਧਵਾਂ ਬੇਟ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਟੀਟੂ ਨੂੰ ਧੋਖਾਧੜੀ ਦੇ ਇਕ ਮਾਮਲੇ ’ਚ ਸਿੱਧਵਾਂ ਬੇਟ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਹਿਲਾਂ ਅਕਾਲੀ ਦਲ ਤੇ ਫਿਰ ਕਾਂਗਰਸ ’ਚ ਜਾ ਰਲਣ ਵਾਲੇ ਸਾਬਕਾ ਚੇਅਰਮੈਨ ਦੀ ਕਿਸੇ ਸਮੇਂ ਜਿਸ ਥਾਣੇ ’ਚ ਤੂਤੀ ਬੋਲਦੀ ਸੀ, ਉਸੇ ਥਾਣੇ ਸਿੱਧਵਾਂ ਬੇਟ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਥਾਣੇ ਰਾਤ ਕਟਾਈ।
ਜਾਣਕਾਰੀ ਅਨੁਸਾਰ ਸਿੱਧਵਾਂ ਬੇਟ ਪੁਲਿਸ ਨੇ ਸ਼ਿਕਾਇਤਕਰਤਾ ਰਮਨ ਕੁਮਾਰ ਵਾਸੀ ਸਿੱਧਵਾਂ ਬੇਟ ਨੇ ਉਨ੍ਹਾਂ ਦੇ ਜੱਦੀ ਘਰ ਦੇ ਕਾਗਜ਼ਾਤ ’ਚ ਧੋਖਾਧੜੀ ਕਰਦਿਆਂ ਉਸ ਦੀ ਭਤੀਜੀ ਵੱਲੋਂ ਵੇਚਣ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਵੱਲੋਂ ਖ਼ਰੀਦਣ ਦੇ ਮਾਮਲੇ ’ਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ’ਤੇ ਸਿੱਧਵਾਂ ਬੇਟ ਪੁਲਿਸ 15 ਅਪ੍ਰੈਲ, 2023 ਨੂੰ ਰਮਨ ਕੁਮਾਰ ਦੀ ਹੀ ਭਤੀਜੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ।
ਬੀਤੇ ਦਿਨ ਇਸੇ ਮਾਮਲੇ ’ਚ ਮਕਾਨ ਖ਼ਰੀਦਣ ’ਤੇ ਸਾਬਕਾ ਚੇਅਰਮੈਨ ਟੀਟੂ ਨੂੰ ਵੀ ਨਾਮਜ਼ਦ ਕਰ ਲਿਆ। ਸੂਤਰਾਂ ਦੀ ਮੰਨੀਏ ਤਾਂ ਉਕਤ ਮਾਮਲੇ ’ਚ ਸਾਬਕਾ ਚੇਅਰਮੈਨ ਨੂੰ ਨਾਮਜ਼ਦ ਕਰਨ ਤੋਂ ਬਾਅਦ ਪੁਲਿਸ ਨੇ ਫਿਲਮੀ ਅੰਦਾਜ਼ ’ਚ ਇੱਕ ਸ਼ਿਕਾਇਤ ਦੀ ਸੁਣਵਾਈ ਲਈ ਥਾਣੇ ਸੱਦਿਆ। ਜਿਉਂ ਹੀ ਸਾਬਕਾ ਚੇਅਰਮੈਨ ਥਾਣੇ ਪੁੱਜੇ ਤਾਂ ਉਨ੍ਹਾਂ ਦੀ ਉਕਤ ਮਾਮਲੇ ਵਿਚ ਗ੍ਰਿਫ਼ਤਾਰੀ ਪਾ ਦਿੱਤੀ ਗਈ।
ਅਜਿਹੇ ’ਚ ਸਾਬਕਾ ਚੇਅਰਮੈਨ ਨੂੰ ਥਾਣੇ ’ਚ ਰਾਤ ਕੱਟਣੀ ਪਈ। ਸਾਬਕਾ ਚੇਅਰਮੈਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਕੇਸ ਦੇ ਜਾਂਚ ਅਧਿਕਾਰੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਅੱਜ ਸਾਬਕਾ ਚੇਅਰਮੈਨ ਨੂੰ ਅਦਾਲਤ ਪੇਸ਼ ਕਰਕੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।