ਸੋਨੂੰ ਜੰਡਿਆਲਾ ਨੇ ਮਿਲਾਵਟੀ ਮਿਠਾਈਆਂ ਅਤੇ ਬੀੜੀਆਂ ਦਾ ਸੇਵਨ ਕਰਨ ਵਾਲਿਆਂ ਦੇ ਖਿਲਾਫ ਡੀ.ਸੀ ਨੂੰ ਦਿੱਤਾ ਮੰਗ ਪੱਤਰ

4729042
Total views : 5596553

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈ‌ਆ /ਬਲਵਿੰਦਰ ਸਿੰਘ ਸੰਧੂ ‌ ‌‌ ‌

ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ‘ ਚ ਤਿਊਹਾਰਾਂ ਦੇ ਮੱਦੇਨਜ਼ਰ ਮਿਲਾਵਟ ਖੋਰਾਂ ਦਾ ਧੰਦਾ ਪੂਰੇ ਜੋਬਨ ‘ਤੇ ਚੱਲ ਰਿਹਾ ਹੈ। ਜਿਸ ਕਾਰਨ ਅੰਮ੍ਰਿਤਸਰ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨ੍ਹਾਂ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ ਪੰਜਾਬ ਦੇ ਵਰਕਿੰਗ ਪ੍ਰਧਾਨ ਸ.ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋੜੀ ਨਾਲ ਮੁਲਾਕਾਤ ਕਰਕੇ ਇਕ ਮੰਗ ਪੱਤਰ ਵੀ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਆ ਰਹੀਆਂ ਦਰਪੇਸ਼ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਹੈ। ਸੋਨੂੰ ਜੰਡਿਆਲਾ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਵਿੱਚ ਧੜਾ-ਧੜ ਮਿਲਾਵਟੀ ਦੁੱਧ, ਪਨੀਰ ਅਤੇ ਨਕਲੀ ਖੋਏ ਤੋਂ ਬਣੀਆ ਮਠਿਆਈਆਂ ਸ਼ਰੇਆਮ ਵਿਕ ਰਹੀਆ ਹਨ, ਜਿਨਾਂ ਨੂੰ ਸਖਤੀ ਨਾਲ ਰੋਕਣ ਤੇ ਪੁੱਛਣ ਵਾਲਾ ਕੋਈ ਕਿਧਰੇ ਨਜ਼ਰ ਨਹੀਂ ਆ ਰਿਹਾ । ਸ.ਸੋਨੂੰ ਨੇ ਕਿਹਾ ਕਿ ਵਨਾਫਾਖੋਰ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਬਹੁਤ ਸਾਰੇ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਨੋ ਸਮੋਕਿੰਗ ਦੇ ਬੋਰਡ ਵੀ ਨਹੀਂ ਲਗਾਏ ਗਏ, ਜੋ ਕਾਨੂੰਨ ਦੇ ਹੁਕਮਾਂ ਦੀਆਂ ਸ਼ਰੇਆਮ ਉਲੰਘਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਜੋ ਬਾਹਰਲੇ ਸੂਬਿਆਂ ਤੋਂ ਇੱਥੇ ਆਕੇ ਪਬਲਿਕ ਪਲੇਸ ‘ਤੇ ਖੁੱਲੇ ਆਮ ਸੜ੍ਹਕਾਂ ਤੇ ਖਲੋ ਕੇ ਬੀੜੀ-ਸਿਗਰਟ ਦਾ ਸੇਵਨ ਕਰਦੇ ਨਜ਼ਰ ਆਉਂਦੇ ਹਨ, ਨੂੰ ਰੋਕਣ ਤੇ ਪੁੱਛਣ ਵਾਲਾ ਕੋਈ ਨਹੀਂ ਹੈ।

ਸੋਨੂੰ ਜੰਡਿਆਲਾ ਨੇ ਦੱਸਿਆ ਕਿ ਜੋ ਇਨਸਾਨ ਬੀੜੀ-ਸਿਗਰਟ ਦਾ ਸੇਵਨ ਕਰਦਾ ਹੈ, ਉਹ ਆਪਣੀ ਜਾਨ ਦਾ ਦੁਸ਼ਮਣ ਤਾਂ ਬਣਿਆ ਹੀ ਹੁੰਦਾ ਹੈ, ਪਰ ਪਬਲਿਕ ਪਲੇਸ ਵਿੱਚ ਸਕੂਲ ਦੇ ਛੋਟੇ ਬੱਚਿਆਂ ਅਤੇ ਆਮ ਲੋਕਾਂ ਦਾ ਕੀ ਕਸੂਰ, ਜੋ ਉਨ੍ਹਾਂ ਦੇ ਗੰਦੇ ਜ਼ਹਿਰੀਲੇ ਧੂਏ ਦਾ ਸ਼ਿਕਾਰ ਹੋ ਕੇ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆਉਦੇ ਹਨ। ਸੋਨੂੰ ਜੰਡਿਆਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ‘ਤੇ ਨੌ ਸਮੋਕਿੰਗ ਦੇ ਬੋਰਡ ਲਗਾਉਣੇ ਚਾਹੀਦੇ ਹਨ ਅਤੇ ਜੋ ਵਿਅਕਤੀ ਸਰਕਾਰ ਦੇ ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਸੀ.ਐਸ.ਸੀ ਅਤੇ ਪੀ.ਐਸ.ਸੀ ਦੀਆਂ ਟੀਮਾਂ ਨੂੰ ਵੀ ਹਰ ਕਸਬੇ,ਸਹਿਰ ਅਤੇ ਬਾਜ਼ਾਰ ਵਿੱਚ ਨਕਲੀ ਚੀਜ਼ਾਂ ਵੇਚਣ ਵਾਲਿਆਂ ਦੇ ਖਿਲਾਫ ਭੇਜਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਹੋਰ ਖਲਵਾੜ ਨਾ ਹੋ ਸਕੇ ਅਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ। ਸੋਨੂੰ ਜੰਡਿਆਲਾ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਕੀ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿੱਚ ਤੰਬਾਕੂ, ਸਿਗਰਟ, ਬੀੜੀ ਬਿਲਕੁਲ ਬੈਨ ਹੋਣੀ ਚਾਹੀਦੀ ਹੈ।

Share this News