ਜਦੋ ਥਾਂਣੇ ਵਿੱਚ ਬਣਿਆ ਵਿਆਹ ਵਰਗਾ ਮਹੌਲ! ਗੁਰੂ ਨਾਨਕ ਦੇਵ ਹਸਪਤਾਲ ‘ਚੋ ਅਗਵਾ ਬੱਚੇ ਨੂੰ ਪੁਲਿਸ ਵਲੋ ਬ੍ਰਾਮਦ ਕਰਕੇ ਮਾਪਿਆ ਨੂੰ ਸੌਪਣ ਵੇਲੇ ਰਿਸ਼ਤੇਦਾਰਾਂ ਮਨਾਈ ਖੁਸ਼ੀ

4677610
Total views : 5510604

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਗੁਰੂ ਨਾਨਕ ਦੇਵ ਹਸਪਤਾਲ ਤੋਂ 8 ਅਕਤੂਬਰ 2023 ਦੀ ਰਾਤ ਨੂੰ ਚੋਰੀ ਹੋਇਆ ਬੱਚਾ ਪੁਲਿਸ ਨੇ ਬੀਤੇ ਦਿਨੀਂ ਲੁਧਿਆਣਾ ਤੋਂ ਬਰਾਮਦ ਕਰ ਲਿਆ। ਇਸ ਬੱਚੇ ਨੂੰ ਚੋਰੀ ਕਰਨ ਵਾਲੀ ਔਰਤ  ਤੇ ਉਸ ਦੇ ਪਤੀ ਨੂੰ ਵੀ ਗਿ੍ਫਤਾਰ ਕਰ ਲਿਆ ਗਿਆ ਹੈ। ਇਸ ਬੱਚੇ ਨੂੰ ਪੁਲਿਸ ਨੇ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਸੋਮਵਾਰ ਨੂੰ ਬੱਚੇ ਦੇ ਰਿਸ਼ਤੇਦਾਰ ਮਜੀਠਾ ਰੋਡ ਥਾਣੇ ਪੁੱਜੇ ਅਤੇ ਥਾਣੇ ਵਿਚ ਹੀ ਬੱਚੇ ਨੂੰ ਮਿਲਣ ਦੀ ਖ਼ੁਸ਼ੀ ਮਨਾਈ।

ਬੱਚੇ ਦੇ ਪਿਤਾ ਹਰਪ੍ਰਰੀਤ ਸਿੰਘ ਸਭ ਤੋਂ ਵੱਧ ਖੁਸ਼ ਸਨ ਕਿਉਂਕਿ ਉਨਾਂ ਨੂੰ 14 ਸਾਲ ਬਾਅਦ ਪੁੱਤਰ ਹੋਇਆ ਸੀ ਅਤੇ ਉਹ ਪਹਿਲਾਂ ਹੀ ਉਸ ਪੁੱਤਰ ਤੋਂ ਬਹੁਤ ਖ਼ੁਸ਼ ਸਨ। ਪੁਲਿਸ ਵੱਲੋਂ ਇਸ ਬੱਚੇ ਦੀ ਬਰਾਮਦਗੀ ਤੋਂ ਬਾਅਦ ਜਿੱਥੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਪੁਲਿਸ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਚ ਦੋਵਾਂ ਮੁਲਜ਼ਮਾਂ ਸਮੇਤ ਕੁੱਲ 6 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਗਿ੍ਫ਼ਤਾਰ ਔਰਤ ਦੀ ਪਛਾਣ ਸਰਬਜੀਤ ਕੌਰ ਉਰਫ਼ ਬੱਬੂ ਵਾਸੀ ਪਿੰਡ ਹਰੀਮਾਬਾਦ ਜ਼ਿਲ੍ਹਾ ਗੁਰਦਾਸਪੁਰ ਤੇ ਬੰਟੀ ਮਸੀਹ ਵਾਸੀ ਪਿੰਡ ਹਰੀਮਾਬਾਦ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਦੋਵੇਂ ਐਕਟਿਵਾ ‘ਤੇ ਬੱਚੇ ਦੇ ਨਾਲ ਘੁੰਮਦੇ ਰਹੇ।

ਪੁਲਿਸ ਨੇ ਮੁਲਜ਼ਮ ਔਰਤ  ਦੀ ਸਹੇਲੀ ਨੂੰ ਵੀ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਸੀ, ਜਿਸ ਨੇ ਕੁਝ ਦਿਨਾਂ ਤੋਂ ਉਸ ਨੂੰ ਆਪਣੇ ਘਰ ਪਨਾਹ ਦਿੱਤੀ ਹੋਈ ਸੀ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁੱਛਗਿੱਛ ਕਰੇਗੀ।

ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੈਮਸ ਮਸੀਹ ਉਰਫ਼ ਰੋਕੀ ਵਾਸੀ ਪਿੰਡ ਸਾਗਰਪੁਰ ਕਾਹਨੂੰਵਾਲ ਰੋਡ ਬਟਾਲਾ, ਕਰਨ ਕੁਮਾਰ ਉਰਫ਼ ਬਿੱਲਾ ਵਾਸੀ ਪਿੰਡ ਸਾਗਰਪੁਰ ਕਾਹਨੂੰਵਾਲ ਰੋਡ ਬਟਾਲਾ, ਰਾਜ ਪਤਨੀ ਵਾਸੀ ਪਿੰਡ ਹਰੀਮਾਬਾਦ ਥਾਣਾ ਕੋਟਲੂ ਸੂਰਤ ਮੱਲੀਆਂ ਗੁਰਦਾਸਪੁਰ, ਸੁਮਨ ਵਾਸੀ ਪਿੰਡ ਕਾਲੇ ਨੰਗਲ ਥਾਣਾ ਸਦਰ ਗੁਰਦਾਸਪੁਰ ਵਜੋਂ ਹੋਈ ਹੈ। ਵਰਨਣਯੋਗ ਹੈ ਕਿ 8 ਅਕਤੂਬਰ 2023 ਨੂੰ ਤੜਕੇ 3 ਵਜੇ ਉਪਰੋਕਤ ਮੁਲਜ਼ਮਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਹਰਪ੍ਰਰੀਤ ਸਿੰਘ ਵਾਸੀ ਝਬਾਲ ਤਰਨਤਾਰਨ ਦਾ ਬੱਚਾ ਚੋਰੀ ਕਰ ਲਿਆ ਸੀ। ਹਰਪ੍ਰਰੀਤ ਸਿੰਘ ਦੇ ਘਰ ਕਰੀਬ 14 ਸਾਲ ਬਾਅਦ ਪੁੱਤਰ ਨੇ ਜਨਮ ਲਿਆ। ਜਦੋਂ ਪਰਿਵਾਰਕ ਮੈਂਬਰ ਜਸ਼ਨ ਮਨਾ ਰਹੇ ਸਨ ਤਾਂ ਦੋਸ਼ੀ ਅੌਰਤ ਬੱਚਾ ਚੋਰੀ ਕਰਕੇ ਉਥੋਂ ਭੱਜ ਗਈ। ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਹਰਪ੍ਰਰੀਤ ਸਿੰਘ ਵਾਸੀ ਝਬਾਲ ਤਰਨਤਾਰਨ ਨੇ 8 ਅਕਤੂਬਰ ਨੂੰ ਉੁਕਤ ਸਾਰੇ ਮਾਮਲੇ ਸਬੰਧੀ ਸ਼ਿਕਾਇਤ ਦਿੱਤੀ ਸੀ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨਾਂ੍ਹ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

Share this News