Total views : 5511140
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਖੇਮਕਰਨ ਤੋਂ ਵਾਇਆ ਭਿੱਖੀਵਿੰਡ,ਮੋਗਾ, ਲੁਧਿਆਣਾ, ਚੰਡੀਗੜ ਲਈ ਬੱਸ ਸ਼ੁਰੂ
ਤਰਨ ਤਾਰਨ, ਝਬਾਲ /ਜਸਬੀਰ ਸਿੰਘ ਲੱਡੂ,ਜਤਿੰਦਰ ਬੱਬਲਾ
ਹਲਕਾ ਤਰਨ ਤਾਰਨ ਦੇ ਵਿਧਾਇਕ ਸ੍ਰ ਕਸ਼ਮੀਰ ਸਿੰਘ ਸੋਹਲ ਦੇ ਯਤਨਾਂ ਅਤੇ ਇਲਾਕਾ ਨਿਵਾਸੀਆਂ ਦੀ ਭਾਰੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਬਨਿਟ ਮੰਤਰੀ ਸ੍ਰ: ਲਾਲਜੀਤ ਸਿੰਘ ਭੁੱਲਰ ਨੇ ਚਾਰ ਗੁਰੂ ਘਰਾਂ ਨੂੰ ਜੋੜਦੀ ਬੱਸ ਸੇਵਾ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ।
ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਗੁਰੂ ਘਰ ਨਤਮਸਤਕ ਹੋ ਕੇ ਬੱਸ ਸੇਵਾ ਸ਼ੁਰੂ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰ ਭੁੱਲਰ ਨੇ ਦੱਸਿਆ ਕਿ ਬੱਸ ਰੋਜਾਨਾ ਸਵੇਰੇ ਤਰਨ ਤਾਰਨ ਤੋਂ 5:40 ਵਜੇ, ਝਬਾਲ ਤੋਂ 6:10 ਵਜੇ , ਬਾਬਾ ਬੁੱਢਾ ਸਾਹਿਬ ਤੋਂ 6:30 ਵਜੇ,ਹੁੰਦੀ ਹੋਈ ਅੰਮ੍ਰਿਤਸਰ ਪੁਜ਼ੇਗੀ,ਜਿਥੋ ਇਹ 7:40 ਵਜੇ ਮੁਕਤਸਰ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਤੋਂ ਇਹ ਬੱਸ 12:33 ਵਜੇ ਵਾਪਸੀ ਲਈ ਚੱਲੇਗੀ।
ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਨੇ ਝੰਡੀ ਵਿਖਾ ਕੇ ਤੋਰਿਆ
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਖੇਮਕਰਨ ਤੋਂ ਵਾਇਆ ਭਿੱਖੀਵਿੰਡ,ਮੋਗਾ, ਲੁਧਿਆਣਾ, ਚੰਡੀਗੜ ਲਈ ਬੱਸ ਸ਼ੁਰੂ ਕੀਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿੰਨੀ ਬੱਸਾਂ ਦੇ ਪਰਮਿਟ ਲਈ ਅਪਲਾਈ ਕਰਨ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲਣ ਦੇ ਨਾਲ ਨਾਲ ਰੋਜਗਾਰ ਵੀ ਮਿਲ ਸਕੇ।
ਇਸ ਮੌਕੇ ਡਾ: ਕਸ਼ਮੀਰ ਸਿੰਘ ਸੋਹਲ ਨੇ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕਰਦਿਆ ਇਸ ਸ਼ੁਭ ਦਿਹਾੜੇ ਦੀ ਵਧਾਈ ਲੋਕਾਂ ਨਾਲ ਸਾਂਝੀ ਕੀਤੀ।ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ, ਜਿਸ ਲਈ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਧੰਨਵਾਦ ਦੇ ਪਾਤਰ ਹਨ। ਇਸ ਮੌਕੇ ਵਿਧਾਇਕ ਖੇਮਕਰਨ ਸ੍ਰ ਸਰਵਨ ਸਿੰਘ ਧੁੰਨ, ਜੀ. ਐਮ ਰੋਡਵੇਜ ਸ੍ਰ ਜਸਵਿੰਦਰ ਸਿੰਘ ਚਾਹਲ , ਸ੍ਰ: ਗੁਰਪ੍ਰੀਤ ਸਿੰਘ ਲਾਡੀ ਪੰਜਵੜ, ਸ੍ਰੀ ਅਰਸ਼ਦੀਪ ਸਿੰਘ ਪ੍ਰਿੰਸ ਐਮਾਂ, ਸ੍ਰ ਸੁਖਬੀਰ ਸਿੰਘ ਝਾਮਕਾ , ਸ੍ਰ ਲਖਬੀਰ ਸਿੰਘ ਗੱਗੋਬੂਆ, ਸ੍ਰ ਕੁਲਦੀਪ ਸਿੰਘ ਰੰਧਾਵਾ, ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।