ਸ਼ਹੀਦ ਸਰਤਾਜ ਸਿੰਘ ਸਫੀਪੁਰ ਦੀ ਸਲਾਨਾ ਬਰਸੀ 23 ਅਕਤੂਬਰ ਨੂੰ

4677780
Total views : 5511169

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਫ਼ਸਟ ਸਿੱਖ ਲਾਇਟ ਇੰਨਫੈਟਰੀ ਦੇ ਜਾਬਾਜ ਸਿਪਾਹੀ ਸਰਤਾਜ ਸਿੰਘ ਦਾ ਜਨਮ 15 ਜੂਨ 1980 ਨੂੰ ਪਿਤਾ ਸਵਰਨ ਸਿੰਘ ਦੇ ਗ੍ਰਹਿ ਮਾਤਾ ਸੁੰਖਵਤ ਕੋਰ ਦੀ ਕੁੱਖੋ ਪਿੰਡ ਸਫੀਪੁਰ ਵਿੱਖੇ ਹੋਇਆ । ਸਰਤਾਜ ਸਿੰਘ ਨੇ ਮੁੰਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕਰਨ ਉਪਰੰਤ ਬੰਡਾਲਾ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤੋ ਦੱਸਵੀ ਕਰਨ ਤੋਂ ਬਾਦ ਫੋਜ ਦੀ ਫਸੱਟ ਸਿੱਖ ਲਾਇਟ ਇੰਨਫੈਟਰੀ ਯੂਨਿਟ ‘ ਚ ਭਰਤੀ ਹੋ ਕੇ ਟਰੇਨਿੰਗ ਰਾਮਗੜ ਸੈਂਟਰ ਤੋਂ ਪੁਰੀ ਕੀਤੀ ਤੇ , ਜਦੋ ਕਾਰਗਿੱਲ ਦੀ ਜੱਗ ਵਿੱਚ ਉਸ ਦੀ ਯੂਨਿਟ ਦੀ ਡਿਊਟੀ ਦਰਾਸ ਸੈਕਟਰ ਵਿੱਚ ਲੱਗ ਗਈ ।

ਸਰਤਾਜ ਸਿੰਘ ਸਫੀਪੁਰ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਵੀਰ ਗਤੀ ਨੂੰ ਪ੍ਰਾਪਤ ਹੋ ਕੇ ਦੇਸ਼ ਦੀ ਸਰ ਜ਼ਮੀਨ ਲਈ ਆਪਾ ਨਿਛਾਵਰ ਕਰ ਗਿਆ । ਉਸ ਯੋਧੇ ਨੂੰ ਯਾਦ ਕਰਦੇ ਹੋਏ ਪਰਿਵਾਰ ਤੇ ਨਗਰ ਪਿੰਡ ਸਫੀਪੁਰ ਦੀਆ ਸੰਗਤਾਂ ਵੱਲੋਂ 23 ਅਕਤੂਬਰ ਨੂੰ ਉਸ ਦੀ ਯਾਦ ਵਿੱਚ ਸਲਾਨਾ ਬਰਸੀ ਤੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ।

Share this News