ਭਗਵੰਤ ਮਾਨ ਦੀ ਸਰਕਾਰ, ਮੁਲਾਜ਼ਮਾਂ,ਪੈਨਸ਼ਨਰਾਂ ਤੇ ਬੇਰੁਜ਼ਗਾਰਾਂ,ਨੂੰ ਲਾਏ ਨੇ ਬਹੁਤ ਲਾਰੇ-ਹਰਭਜਨ ਸਿੰਘ ਝੰਜੋਟੀ,ਜੇ.ਪੀ.ਸਿੰਘ ਔਲਖ

4680812
Total views : 5515818

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪੰਜਾਬ ਰਾਜ ਬਿਜਲੀ ਬੋਰਡ ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਪੱਛਮ ਮੰਡਲ ਅੰਮ੍ਰਿਤਸਰ ਪੰਜਾਬ ਕਮੇਟੀ ਸਰਪ੍ਰਸਤ ਪ੍ਰਧਾਨ ਸ੍ਰ:ਜੇ.ਪੀ.ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ, ਇਸ ਮੀਟਿੰਗ ਨੂੰ ਪੈਨਸ਼ਨਰ ਆਗੂ ਸਤਪਾਲ ਸਿੰਘ ਪੁਰਬਾ ਅਜਨਾਲਾ ਮੰਡਲ ਪ੍ਰਮੋਦ ਕੁਮਾਰ ਪੱਛਮ ਮੰਡਲ, ਅਨੂਪ ਸਿੰਘ ਲੋਪੋਕੇ,ਨਰੇਸ਼ ਕੁਮਾਰ ਸਰਕਲ ਕਮੇਟੀ ਆਗੂ,ਜਤਿੰਦਰ ਕੁਮਾਰ ਸਰਕਲ ਪ੍ਰਧਾਨ, ਅੰਮ੍ਰਿਤਸਰ, ਹਰਭਜਨ ਸਿੰਘ ਝੰਜੋਟੀ ਪ੍ਰੈਸ ਸਕੱਤਰ ਪੰਜਾਬ ਕਮੇਟੀ, ਸ੍ਰ:ਜੇ .ਪੀ.ਸਿੰਘ ਔਲਖ ਨੇ ਸਬੋਧਨ ਕਰਦਿਆ, ਪੰਜਾਬ ਸਰਕਾਰ ਤੇ ਪਾਰਕਾਂਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ 200 ਰੁਪਏ ਜ਼ਜੀਆ ਟੈਕਸ ਕੱਟਿਆ ਜਾ ਰਿਹਾ ਹੈ।

ਜਦ ਕਿ ਪੰਜਾਬ ਦੇ ਕਿਸੇ ਵੀ ਪੈਨਸ਼ਨਰ ਦਾ ਨਹੀ ਕੱਟਿਆ ਜਾ ਰਿਹਾ ਹੈ,ਜੋ ਬੰਦ ਕੀਤਾ ਜਾਵੇ।ਪੇ-ਕਮਿਸ਼ਨ ਦੀ ਰਿਪੋਰਟ ਅਧੂਰੀ ਲਾਗੂ ਕੀਤੀ ਹੈ ਜਿਵੇਂ ਕਿ 31/12/2015 ਤੋਂ ਪਹਿਲਾ ਦੇ ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਲਾਕੇ ਪੈਨਸ਼ਨ ਫਿਕਸ ਕਰਕੇ ਮਿਤੀ 01/01/2016 ਤੋਂ ਹੁਣ ਤੱਕ ਬਕਾਇਆ ਦੇਣ ਦਾ ਪੱਤਰ ਜਾਰੀ ਕੀਤਾ ਜਾਵੇਂ,ਦਿਵਾਲੀ ਤੋਂ ਪਹਿਲਾ ਕੇਂਦਰ ਸਰਕਾਰ ਦੀ ਤਰਜ਼ ਤੇ ਮਹਿੰਗਾਈ ਭੱਤਾ 12%ਦਾ ਪੱਤਰ ਜਾਰੀ ਕਰਕੇ ਬਣਦਾ ਏਰੀਅਰ ਦੇਣ ਬਾਰੇ।

ਮੈਡੀਕਲ ਭੱਤਾ 2000 ਰੁਪਏ ਕਰਨ ਬਾਰੇ ਅਤੇ ਮੈਡੀਕਲ ਕੈਸ਼ਲਿਸ ਹੈਲਥ ਸਕੀਮ ਲਾਗੂ ਕਰਨ ਬਾਰੇ।23 ਸਾਲਾ ਸਕੇਲ ਹਰੇਕ ਪੈਨਸ਼ਨਰ ਨੂੰ ਬਿਨਾ ਸ਼ਰਤ ਦਿੱਤਾ ਜਾਵੇ।ਮਿਤੀ 01/01/2004 ਤੋਂ ਬਾਅਦ ਭਾਰਤੀ ਪੈਨਸ਼ਨ ਸਕੀਮ ਅਧੀਨ ਲਿਆਂਦੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਵਿਭਾਗਾਂ ਵਿੱਚ ਖਾਲੀ ਸੀਟਾ ਭਰੀਆ ਜਾਣ, ਭਗਵੰਤ ਮਾਨ ਨੇ ਚੋਣਾ ਸਮੇਂ ਵਾਇਦੇ ਕੀਤੇ ਸੀ ਇਕ ਮੌਕਾ ਕੇਜਰੀਵਾਲ ਨੂੰ ਦਿੱਤਾ ਜਾਵੇ ਤਾਂ ਸਾਡੀ ਸਰਕਾਰ ਸਰਕਾਰ ਬਣਨ ਤੇ ਮੁਜ਼ਾਹਰੇ ਤੇ ਧਰਨੇ-ਪ੍ਰਦਰਸ਼ਨ ਤੇ ਜਾਮ ਲਗਾ ਦਿਆਂਗੇ ਤਾਂ ਪਬਲਿਕ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵੋਟਾ ਪਾਕੇ ਬਹੁਮੱਤ ਨਾਲ ਜਿਤਾਇਆ ਤੇ 92 ਐਮ .ਐਲ.ਏ ਬਣਾਏ ਪਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦਿਆ ਹੀ ਸਾਰੇ ਵਾਇਦੇ ਭੁਲ ਗਿਆ। ਪ੍ਰੰਤੂ ਡੇਢ ਸਾਲ ਬਾਅਦ ਵੀ ਵਾਇਦਿਆ ਨੂੰ ਪੂਰਾ ਨਹੀਂ ਕੀਤਾ ਗਿਆ। ਮੁਜਾਹਰੇ ਤੇ ਧਰਨੇ-ਪ੍ਰਦਰਸ਼ਨ ਕਰਨ ਵਾਲਿਆ ਨੂੰ ਮੰਗਾਂ ਮੰਨਣ ਦੀ ਥਾਂ ਤੇ ਲਾਠੀਚਾਰਜ ਨਾਲ ਨਿਵਾਜਿਆ ਜਾਂਦਾ ਹੈ।ਇਸ ਸਮੇਂ ਜਸਵੰਤ ਸਿੰਘ, ਸਾਧੂ ਸਿੰਘ ਕੋਹਾਲਾ,ਦਾਨ ਸਿੰਘ ਝੰਜੋਟੀ, ਰਾਮੇਸ਼ ਕੁਮਾਰ, ਹਰਨਾਮ ਦਾਸ, ਬਿਲੂ,ਲਖਬੀਰ ਸਿੰਘ ਅਜਨਾਲਾ,ਰਤਨ ਸਿੰਘ ਘਈ ,ਗੁਰਨਾਮ ਸਿੰਘ, ਬਲਵਿੰਦਰ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ।

Share this News