ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਅਧਿਆਪਕਾਂ ਵੱਲੋਂ 7ਵੇਂ ਯੂ.ਜੀ.ਸੀ ਵੇਤਨਮਾਨ ਛੇਤੀ ਲਾਗੂ ਕਰਨ ਦੀ ਮੰਗ

4680860
Total views : 5515882

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿੱਚ ਅਧਿਆਪਕਾਂ ਦੁਆਰਾ 7ਵੇਂ ਯੂ.ਜੀ.ਸੀ ਵੇਤਨਮਾਨ ਛੇਤੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ। ਵਰਣਨਯੋਗ ਹੈ ਕਿ ਕੱਲ 19 ਅਕਤੂਬਰ ਨੂੰ ਇਸ ਕੜੀ ਵਿੱਚ ਅਧਿਆਪਕਾਂ ਦੁਆਰਾ ਕਾਲੇ ਬਿੱਲੇ ਲਗਾ ਕੇ ਸਮੂਹਕ ਵਿਰੋਧ ਕੀਤਾ ਗਿਆ ਸੀ।

ਇਸ ਮੌਕੇ ਤੇ ਪੰਜਾਬ ਯੂਨਿਟ ਮਹਿਲਾ ਵਿੰਗ ਦੀ ਕਨਵੀਨਰ ਡਾ. ਸੀਮਾ ਜੇਤਲੀ ਨੇ ਯੂਨਿਟ ਨੂੰ ਸੰਬੋਧਤ ਕਰਦੇ ਹੁੰਦੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਤਵਾਂ ਵੇਤਨ ਆਯੋਗ ਛੇਤੀ ਤੋਂ ਛੇਤੀ ਲਾਗੂ ਕਰਨਾ ਚਾਹੀਦਾ ਹੈ, ਜਦਕਿ ਸਰਕਾਰ ਨੂੰ ਇਸਦੀ ਨੋਟੀਫਿਕੇਸ਼ਨ ਕੀਤੇ ਹੋਏ ਇੱਕ ਸਾਲ ਹੋ ਚੁੱਕਾ ਹੈ। ਡਾ. ਸੀਮਾ ਜੇਤਲੀ ਨੇ ਕਿਹਾ ਕਿ ਜੇਕਰ ਸਰਕਾਰ ਇਸ ਗੰਭੀਰ ਮੁੱਦੇ ਤੇ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੀ.ਸੀ.ਸੀ.ਟੀ.ਯੂ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਧਰਨਾ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤੇ ਬੀ.ਬੀ.ਕੇ ਡੀ.ਏ.ਵੀ ਯੂਨਿਟ ਦੇ ਸਾਰੇ ਮੈਂਬਰ ਹਾਜ਼ਰ ਰਹੇ।

Share this News