ਪਤਨੀ ਨੇ ਹੀ 24 ਸਾਲਾਂ ਆਸ਼ਕ ਨਾਲ ਮਿਲਕੇ ਮਾਰ ਮੁਕਾਇਆ ਸਿਰ ਦਾ ਸਾਂਈ! ਪੁਲਿਸ ਨੇ ਸਾਬਕਾ ਬੈਂਕ ਮੈਨੇਜਰ ਦੇ ਹੋਏ ਕਤਲ ਦੀ ਗੁੱਥੀ ਸੁਲਝਾਈ

4680857
Total views : 5515878

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪਟਿਆਲਾ /ਬੀ.ਐਨ.ਈ ਬਿਊਰੋ

ਪਟਿਆਲਾ ਵਿੱਚ ਬੀਤੇ 2 ਦਿਨ ਪਹਿਲਾਂ ਸਵੇਰੇ ਸੈਰ ਕਰਦੇ ਸਾਬਕਾ ਬੈਂਕ ਮੈਨੇਜਰ ਬਲਬੀਰ ਸਿੰਘ ਚਾਹਲ ਦਾ ਕਿਸੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਅੱਜ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਬੈਂਕ ਮੈਨੇਜਰ ਦਾ ਕਤਲ ਉਸੇ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਨੇ ਆਪਣੇ ਆਸ਼ਕ ਨਾਲ ਰਲ ਕੇ ਕੀਤਾ ਸੀ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਇਹ ਕਤਲ ਜਾਇਜਾਦ ਹੜੱਪਣ ਖਾਤਰ ਕੀਤਾ ਗਿਆ ਸੀ।

67 ਸਾਲਾਂ ਬੈਕ ਮੈਨੇਜਰ ਦੀ 37 ਸਾਲਾ ਔਰਤ ਨਾਲ ਸੀ ਦੂਜੀ ਸ਼ਾਦੀ

ਐਸ.ਐਸ.ਪੀ  ਵਰੁਣ ਸ਼ਰਮਾ  ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿਲੋਂ ਤੇ ਸੀ.ਆਈ.ਏ  ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀਆਂ ਟੀਮਾਂ ਵਲੋਂ ਜਾਂਚ ਕੀਤੀ ਗਈ। ਜਿਸ ‘ਚ ਸਾਹਮਣੇ ਆਇਆ ਕਿ ਮ੍ਰਿਤਕ ਬਲਬੀਰ ਸਿੰਘ ਦਾ 2005 ਵਿਚ ਹਰਪ੍ਰੀਤ ਕੌਰ ਨਾਲ ਦੂਸਰਾ ਵਿਆਹ ਹੋਇਆ ਸੀ। ਹਰਪ੍ਰੀਤ ਕੌਰ ਦੀ ਜਿੰਮ ਵਿਚ ਗੁਰਤੇਜ ਸਿੰਘ ਨਾਲ ਪਿਛਲੇ ਸਾਲ ਮੁਲਾਕਾਤ ਹੋਈ ਸੀ, ਦੋਹਾਂ ਦੀ ਆਪਸੀ ਨੇੜਤਾ ਵਧ ਗਈ। ਇਨ੍ਹਾਂ ਦੀ ਬਲਬੀਰ ਸਿੰਘ ਦੀ ਜਾਇਦਾਦ ਤੇ ਬੀਮਾ ਰਾਸ਼ੀ ’ਤੇ ਨਜ਼ਰ ਸੀ।

ਹਰਪ੍ਰੀਤ ਕੌਰ ਨੇ ਗੁਰਤੇਜ ਨਾਲ ਮਿਲ ਕੇ ਸਾਜਿਸ਼ ਰਚੀ ਗਈ। ਗੁਰਤੇਜ ਵਲੋਂ ਆਪਣੇ ਸਾਥੀ ਅਜੇ ਤੇ ਅਰਸ਼ੀ ਨਾਲ ਮਿਲ ਕੇ ਬਲਬੀਰ ਸਿੰਘ ਦੀ ਰੇਕੀ ਕੀਤੀ ਗਈ। ਮੌਕਾ ਦੇਖਦਿਆਂ 20 ਅਕਤੂਬਰ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕਤਲ ਹੋਏ ਸੇਵਾਮੁਕਤ ਬੈਂਕ ਮੈਨੇਜਰ ਬਲਬੀਰ ਸਿੰਘ ਦੀ ਉਮਰ 67 ਸਾਲ ਸੀ। ਮੁਲਜ਼ਮ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਦੀ ਉਮਰ 37 ਸਾਲ ਹੈ ਜਦੋਂਕਿ ਹਰਪ੍ਰੀਤ ਕੌਰ ਦੇ ਪ੍ਰੇਮੀ ਗੁਰਤੇਜ ਸਿੰਘ ਦੀ ਉਮਰ 24 ਸਾਲ ਹੈ। ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ, ਗੁਰਤੇਜ ਸਿੰਘ, ਅਜੇ ਅਤੇ ਅਰਸ਼ੀ ਵਾਸੀ ਸ਼ਾਦੀਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Share this News