Total views : 5515943
Total views : 5515943
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਏ.ਸੀ.ਪੀ ਉੱਤਰੀ ਸ: ਵਰਿੰਦਰ ਸਿੰਘ ਖੋਸਾ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਸਬ-ਇੰਸਪੈਕਟਰ ਅਮਨਦੀਪ ਕੌਰ ਦੀ ਨਿਗਰਾਨੀ ਹੇਠ ਐਸ.ਆਈ ਪਰਮਜੀਤ ਸਿੰਘ ਸਮੇਤ ਸਾਕੀ ਕਰਮਚਾਰੀਆਂ ਨੂੰ ਗਸ਼ਤ ਦੌਰਾਲ ਸੂਚਨਾਂ ਮਿਲੀ ਕਿ ਜੋਕਰ ਬਾਰ ਵਿੱਚ ਮੈਨੇਜ਼ਰ ਗਿਰਿਸ਼ ਅਰੋੜਾ ਪੁੱਤਰ ਮਨੀਸ਼ ਅਰੋੜਾ ਵਾਸੀ ਮਕਾਨ ਨੰਬਰ 131, ਨਿਊ ਫੀਲਫ਼ ਮਜੀਠਾ ਰੋਡ,ਅੰਮ੍ਰਿਤਸਰ ਅਤੇ ਮਾਲਕ ਸਰਬਜੀਤ ਸਿੰਘ ਉਰਫ਼ ਸੋਨੂੰ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰਬਰ 271, ਗਲੀ ਸ਼ਤੀਸ਼ ਵਾਲੀ, ਛੇਹਰਟਾ,ਅੰਮ੍ਰਿਤਸਰ ਵੱਲੋਂ ਆਪਣੇ ਗ੍ਰਾਹਕਾਂ ਨੁੰ ਬਿਨਾਂ ਕਿਸੇ ਮਨਜੂਰੀ/ਲਾਇਸੰਸ ਆਪਣੇ ਗ੍ਰਾਹਕਾਂ ਨੂੰ ਹੁੱਕਾ ਸਰਵ ਕਰਦੇ ਹਨ।
ਜੋ ਪੁਲਿਸ ਪਾਰਟੀ ਵੱਲੋਂ ਯੋਜ਼ਨਾਂਬੰਦ ਤਰੀਕੇ ਨਾਲ ਜੋਕਰ ਬਾਰ ਤੇ ਰੇਡ ਕਰਕੇ ਬਾਰ ਮੈਨੇਜ਼ਰ ਗਿਰਿਸ਼ ਅਰੋੜਾ ਪੁੱਤਰ ਮਨੀਸ਼ ਅਰੋੜਾ ਵਾਸੀ ਮਕਾਨ ਨੰਬਰ 131, ਨਿਊ ਫੀਲਫ਼ ਮਜੀਠਾ ਰੋਡ,ਅੰਮ੍ਰਿਤਸਰ ਨੂੰ ਕਾਬੂ ਕਰਕੇ 06 ਹੁੱਕੇ ਤੇ ਹੁੱਕਾ ਫਲੇਵਰ ਬ੍ਰਾਮਦ ਕੀਤਾ ਗਿਆ। ਜੋਕਰ ਬਾਰ ਦਾ ਮਾਲਕ ਸਰਬਜੀਤ ਸਿੰਘ ਉਰਫ਼ ਸੋਨੂੰ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰਬਰ 271, ਗਲੀ ਸ਼ਤੀਸ਼ ਵਾਲੀ, ਛੇਹਰਟਾ,ਅੰਮ੍ਰਿਤਸਰ ਮੌਕਾ ਤੋਂ ਭੱਜ ਗਿਆ। ਜਿਸਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।