ਓ.ਬੀ.ਸੀ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੇਂਦਰ ਸਰਕਾਰ ਦੀ ਅਹਿਮ ਭੂਮਿਕਾ-ਬੋਨੀ ਅਜਨਾਲਾ

4680890
Total views : 5515945

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਭਾਜਪਾ ਓ.ਬੀ.ਸੀ ਮੋਰਚਾ ਜ਼ਿਲਾ ਅੰਮ੍ਰਿਤਸਰ ਵੱਲੋਂ ਓ.ਬੀ.ਸੀ ਸਮਾਜ ਨੂੰ ਇੱਕ ਪਲੇਟਫਾਰਮ ਤੇ ਇੱਕਜੁੱਟ ਕਰਦਿਆਂ,ਮੁਸ਼ਕਿਲਾਂ ਤੇ ਵਿਚਾਰ ਕਰਨ,ਦਾਇਰਾ ਵਿਸ਼ਾਲ ਕਰਨ,ਸਮਾਜ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਅਨੇਕਾਂ ਸਹੂਲਤਾਂ ਤੇ ਵਿਚਾਰ ਚਰਚਾ ਨੂੰ ਲੈ ਕੇ ਮਜੀਠਾ ਰੋਡ ਵਿਖੇ ਪ੍ਰਭਾਵਸ਼ਾਲੀ ਬੈਠਕ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਵੜੈਚ ਦੀ ਦੇਖ-ਰੇਖ ਵਿੱਚ ਕੀਤੀ ਗਈ। ਜਿਸ ਵਿੱਚ ਓ.ਬੀ.ਸੀ ਮੋਰਚਾ ਪੰਜਾਬ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ,ਹਲਕਾ ਨਾਰਥ ਅੰਮ੍ਰਿਤਸਰ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਤੇ ਜਸਵੰਤ ਸਿੰਘ ਅਤੇ ਰਵਿੰਦਰ ਕੌਰ ਰਾਣੋ ਨੂੰ ਜ਼ਿਲ੍ਹਾ ਓ.ਬੀ.ਸੀ ਮੋਰਚਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ।
ਪੰਜਾਬ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪ੍ਰਭਾਵਸ਼ਾਲੀ ਬੈਠਕ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਇੱਕ ਵਰਕਰ ਵੱਲੋਂ ਭਾਜਪਾ ਪ੍ਰਤੀ ਵਫਾਦਾਰੀ ਅਤੇ ਮਿਹਨਤ ਨਾਲ ਦਿੱਤੀਆਂ ਸੇਵਾਵਾਂ ਤੇ ਚੱਲਦਿਆਂ ਪਾਰਟੀ ਵਿੱਚ ਹਮੇਸ਼ਾ ਮਾਨ ਸਨਮਾਨ ਦਿੱਤਾ ਜਾਂਦਾ ਹੈ। ਪੰਜਾਬ ਜਾਂ ਜ਼ਿਲ੍ਹੇ ਪੱਧਰ ਦੀ ਓ.ਬੀ.ਸੀ ਮੋਰਚਾ ਦੀ ਟੀਮ ਵਿੱਚ ਤਨਦੇਹੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ।

ਮੋਦੀ ਸਰਕਾਰ ਨੇ ਵਿਸ਼ਕਰਮਾ ਯੋਜਨਾ ਸਮੇਤ ਸਮਾਜ ਨੂੰ ਦਿਤੀਆਂ ਕਈ ਸਹੂਲਤਾਂ- ਅਰਵਿੰਦਰ ਵੜੈਚ

ਸਾਨੂੰ ਸਾਰਿਆਂ ਨੂੰ ਅਹੁਦਿਆਂ ਤੇ ਰਹਿੰਦਿਆਂ ਭਾਜਪਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਨੂੰ ਲੈ ਕੇ ਉਹ ਚੰਗੇ ਕੰਮ ਕੀਤੇ ਹਨ,ਜਿਨਾਂ ਵੱਲ ਅੱਜ ਤੱਕ ਕਿਸੇ ਦਾ ਧਿਆਨ ਤੱਕ ਵੀ ਨਹੀਂ ਗਿਆ ਸੀ। ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਓ.ਬੀ.ਸੀ ਮੋਰਚਾ ਦੀਆਂ ਜਿਲੇ ਤੋਂ ਲੈ ਕੇ ਬੂਥ ਪੱਧਰ ਤੱਕ ਟੀਮਾਂ ਦਾ ਗਠਨ ਭਾਜਪਾ ਦੇ ਹੱਥ ਮਜਬੂਤ ਕੀਤੇ ਜਾਣ। ਉਨਾਂ ਨੇ ਕੇਂਦਰ ਸਰਕਾਰ ਵੱਲੋਂ ਓ.ਬੀ.ਸੀ ਸਮਾਜ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਵੀ ਵਿਸਥਾਰ ਪੂਰਵਕ ਚਰਚਾ ਕਰਦਿਆਂ ਸਾਥੀਆਂ ਨੂੰ ਜਾਗਰੂਕ ਕੀਤਾ। ਸੁਖਮਿੰਦਰ ਸਿੰਘ ਪਿੰਟੂ ਅਤੇ ਮੰਡਲ ਪ੍ਰਧਾਨ ਕਿਸ਼ੋਰ ਰੈਨਾ,ਜੱਜੀ ਪ੍ਰਧਾਨ, ਹਰਪਾਲ ਸਿੰਘ ਨੇ ਵੀ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਯੋਜਨਾਵਾਂ ਤੇ ਸਕੀਮਾਂ ਦੀ ਚਰਚਾ ਕਰਦਿਆਂ ਭਾਜਪਾ ਦੇ ਹੱਥ ਮਜਬੂਤ ਕਰਨ ਲਈ ਅਪੀਲ ਕੀਤੀ।

ਜਸਵੰਤ ਸਿੰਘ ਅਤੇ ਰਵਿੰਦਰ ਰਾਣੋ ਜ਼ਿਲ੍ਹੇ ਦੇ ਉਪ ਪ੍ਰਧਾਨ ਨਿਯੁਕਤ

ਜ਼ਿਲ੍ਹਾ ਪ੍ਰਧਾਨ ਅਰਵਿੰਦਰ ਵੜੈਚ ਵੱਲੋਂ ਵੀ ਓ.ਬੀ.ਸੀ ਸਮਾਜ ਦੇ ਲੋਕਾਂ ਨੂੰ ਸਵੈ ਰੁਜ਼ਗਾਰ ਬਣਾਉਣ ਲਈ ਸ਼ੁਰੂ ਕੀਤੀ ਵਿਸ਼ਕਰਮਾ ਯੋਜਨਾ ਸਮੇਤ ਹੋਰਨਾ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਉਹਨਾਂ ਨੇ ਕਿਹਾ ਓ.ਬੀ.ਸੀ ਸਮਾਜ ਦਾ ਵੱਡਾ ਹਿੱਸਾ ਆਉਣ ਵਾਲੀਆਂ ਹਰ ਇੱਕ ਚੋਣਾਂ ਵਿੱਚ ਭਾਜਪਾ ਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡੇਗਾ। ਕੰਮ ਕਰਨ ਵਾਲੇ ਸਾਥੀਆਂ ਨੂੰ ਹੀ ਹਮੇਸ਼ਾ ਸਨਮਾਨ ਮਿਲੇਗਾ। ਨਵੇਂ ਬਣੇ ਉਪ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਪਾਰਟੀ ਵੱਲੋਂ ਉਹਨਾਂ ਨੂੰ ਜੋ ਸਨਮਾਨ ਦਿੱਤਾ ਗਿਆ ਹੈ ਉਸਦੇ ਬਦਲੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਭਾਜਪਾ ਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਓ.ਬੀ.ਸੀ ਮੋਰਚਾ ਦਾ ਦਾਇਰਾ ਵਿਸ਼ਾਲ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਏਗੀ। ਮਹਿਮਾਨਾਂ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਹਿਨਾ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਰਣਧੀਰ ਸਿੰਘ, ਕੰਵਲਜੀਤ ਸਿੰਘ ਬੱਲ, ਲਵਲੀਨ ਵੜੈਚ,ਹਰਮਿੰਦਰ ਸਿੰਘ ਵੇਰਕਾ,ਰਜਿੰਦਰ ਸਿੰਘ, ਰਾਮ ਰੂਪ,ਪਵਨਦੀਪ ਸਿੰਘ ਸ਼ੈਲੀ,ਜਤਿੰਦਰ ਸਿੰਘ,ਬੋਬੀ ਵੇਰਕਾ,ਮੇਜਰ ਸਿੰਘ,ਕਮਲ ਸੂਰੀ,ਧਰਮਵੀਰ ਬਾਵਾ,ਕੇ ਐਸ.ਕੰਮਾ,ਪਵਿੱਤਰਜੋਤ ਵੜੈਚ, ਆਕਾਸ਼ਮੀਤ,ਜਤਿੰਦਰ ਅਰੋੜਾ, ਜਸਪਾਲ ਸਿੰਘ,ਰਮੇਸ਼ ਚੋਪੜਾ, ਰਜਿੰਦਰ ਸਿੰਘ ਰਾਵਤ,ਸੋਨੂ ਸ਼ਰਮਾ,ਇੰਦਰਜੀਤ ਸ਼ਰਮਾ, ਬੱਬਲ ਬੱਲ,ਸਤਨਾਮ ਸਿੰਘ ਸੱਤਾ,ਕ੍ਰਿਸ਼ਨ ਲਾਲ ਸਮੇਤ ਹੋਰ ਕਈ ਵਰਕਰ ਮੌਜੂਦ ਸਨ।

Share this News