ਖਾਲਸਾ ਕਾਲਜ ਨਰਸਿੰਗ ਵੱਲੋਂ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ

4948686
Total views : 5949296

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ,/ਰਣਜੀਤ ਸਿੰਘ ਰਾਣਾਨੇਸ਼ਟਾ

ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ‘ਮਾਨਸਿਕ ਸਿਹਤ ਹਰੇਕ ਮਨੁੱਖ ਦਾ ਬੁਨਿਆਦੀ ਹੱਕ ਹੈ”’ ਵਿਸ਼ੇ ’ਤੇ ਮਾਨਸਿਕ ਸਿਹਤ ਦਿਵਸ ਦੇ ਸਬੰਧ ’ਚ ਜਾਗਰੂਕਤਾ ਦਿਵਸ ਮਨਾਇਆ ਗਿਆਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਮੌਕੇ ਐਸ. ਐਮ. ਓ. ਡਾ. ਐਚ. ਐਸ. ਵਾਲੀਆ, ਐਮ. ਓ. ਡਾ. ਜਸਪਾਲ ਕੌਰ ਅਤੇ ਅਰਬਨ ਸੀ. ਐਸ. ਸੀ. ਨਰੈਣਗੜ ਦੇ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ।

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਸਿਕ ਸਿਹਤ ਹਰੇਕ ਮਨੁੱਖ ਦਾ ਬੁਨਿਆਦੀ ਹੱਕ ਹੈ ਅਤੇ ਲੋਕਾਂ ’ਚ ਮਾਨਸਿਕ ਸਿਹਤ ਦੀ ਜਾਗਰੂਕਤਾ ਲਈ ਹਰ ਸਾਲ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪ੍ਰੋਫੈਸਰ ਡਾ. ਮੋਨਿਕਾ ਡੋਗਰਾ, ਅਸਿਸਟੈਟ ਪ੍ਰੋਫੈਸਰ ਨੀਰਜ ਗਿੱਲ, ਅਲੀਨਾ ਕੁਮਾਰੀ, ਜਾਗ੍ਰਿਤੀ ਮਹਾਜਨ ਅਤੇ ਕੰਵਲਜੀਤ ਕੌਰ ਸਮੇਤ ਹੋਰ ਸਟਾਫ਼ ਨੇ ਵੀ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਆਪਣਾ ਯੋਗਦਾਨ ਪਾਇਆ।

ਉਨ੍ਹਾਂ ਕਿਹਾ ਕਿ ਡਾ. ਐਚ. ਐਸ. ਵਾਲੀਆ ਨੇ ਮਾਨਸਿਕ ਸਿਹਤ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਅਤੇ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਮਿਲ ਕੇ ਨਰੈਣਗੜ ’ਚ ਮਾਨਸਿਕ ਸਿਹਤ ਦੀ ਜਾਗਰੂਕਤਾ ਸਬੰਧੀ ਰੈਲੀ ਵੀ ਕੱਢੀ, ਜੋ ਕਿ ਮਾਨਸਿਕ ਸਿਹਤ ਦੀ ਜਾਗਰੂਕਤਾ ਲਈ ਸਾਰਥਿਕ ਸਿੱਧ ਹੋਇਆ ਅਤੇ ਇਸ ਬਾਰੇ ਲੋਕਾਂ ਨੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ।

Share this News