ਹਨੀ ਟਰੈਪ ਰਾਹੀਂ ਲੋਕਾਂ ਨੂੰ ਬਲੈਕਮੇਲ ਕਰਕੇ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਇੰਸਪੈਕਟਰ ਸਣੇ 5 ਹੋਰ ਨਾਮਜ਼ਦ

4729139
Total views : 5596782

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰੂਪਨਗਰ/ਬੀ.ਐਮ.ਈ ਬਿਊਰੋ

ਇਥੋਂ ਦੇ ਇੱਕ ਕੱਪੜਾ ਵਪਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਵੱਲੋਂ ਹਨੀ ਟਰੈਪ ਰਾਹੀਂ ਲੋਕਾਂ ਨੂੰ ਬਲੈਕਮੇਲ ਕਰਕੇ ਲੁੱਟਣ ਦੇ ਦੋਸ਼ ਹੇਠ ਕਾਬੂ ਕੀਤੇ ਗਏ ਮੁਲਜ਼ਮ ਦਿਲਹਰਜੀਤ ਸਿੰਘ ਵਿਰੁੱਧ ਨਵਾਂ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਪੁਲੀਸ ਇੰਸਪੈਕਟਰ ਸਣੇ ਪੰਜ ਹੋਰਾਂ ਨੂੰ ਵੀ ਨਾਮਜ਼ਦ ਕੀਤਾ ਹੈ।

ਸਿਟੀ ਥਾਣਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਇੱਕ ਕੱਪੜਾ ਵਪਾਰੀ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਦਿਲਹਰਜੀਤ ਸਿੰਘ ਵੱਲੋਂ ਗੋਲਡੀ ਬਰਾੜ ਤੇ ਹੋਰ ਗੈਂਗਸਟਰਾਂ ਦੇ ਨਾਮ ’ਤੇ ਧਮਕੀਆਂ ਦੇ ਕੇ ਤੇ ਔਰਤਾਂ ਜ਼ਰੀਏ ਡਰਾ ਧਮਕਾ ਕੇ ਉਸ ਕੋਲੋਂ 26 ਜੂਨ ਨੂੰ 7 ਲੱਖ ਰੁਪਏ ਅਤੇ 27 ਜੂਨ ਨੂੰ 8 ਲੱਖ ਰੁਪਏ ਵਸੂਲ ਕੀਤੇ ਗਏ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਮੁਹਾਲੀ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਦਾ ਇੱਕ ਐਸਐਚਓ ਤੇ ਇਕ ਡੀਐਸਪੀ ਵੀ ਸ਼ੱਕ ਦੇ ਘੇਰੇ ਵਿਚ ਹਨ।

ਡੀਐਸਪੀ (ਡੀ) ਦੀ ਪੜਤਾਲ ਅਨੁਸਾਰ ਦਿਲਹਰਜੀਤ ਸਿੰਘ, ਉਸ ਦੀ ਵਕੀਲ ਪਤਨੀ ਪਰਦੀਪ ਕੌਰ, ਲੜਕਾ ਅਭਨਿੂਰ ਉਰਫ ਮਿਰਜ਼ਾ ਮਾਨ, ਰੋਹਿਤ ਸੁਲਤਾਨ ਅਤੇ ਸੋਨੀਆ ਸ਼ਰਮਾ ਮਿਲ ਕੇ ਇਹ ਧੰਦਾ ਕਰਦੇ ਸਨ ਜੋ ਲੜਕੀਆਂ ਜ਼ਰੀਏ ਭੋਲੇ ਭਾਲੇ ਲੋਕਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਸੰਗੀਨ ਜੁਰਮ ਵਿੱਚ ਫਸਾਉਣ ਦਾ ਡਰਾਵਾ ਕੇ ਉਨ੍ਹਾਂ ਪਾਸੋਂ ਮੋਟੇ ਪੈਸੇ ਹੜੱਪਦੇ ਸਨ ।

55 ਲੱਖ ਰੁਪਏ ਦੀ ਬਲੈਕਮੇਲਿੰਗ ਦਾ  ਹੋਇਆ ਖੁਲਾਸਾ

ਇਸ ਕੰਮ ਵਿੱਚ ਇੰਸਪੈਕਟਰ ਪਰਮਿੰਦਰ ਸਿੰਘ ਤਤਕਾਲੀ ਮੁੱਖ ਅਫਸਰ ਥਾਣਾ ਕਾਠਗੜ੍ਹ ਜ਼ਿਲ੍ਹਾ ਐੱਸਬੀਐੱਸ ਨਗਰ ਲੋਕਾਂ ’ਤੇ ਦਬਾਅ ਪਾ ਕੇ ਪੈਸੇ ਲੈਣ ਵਿੱਚ ਦਿਲਹਰਜੀਤ ਸਿੰਘ ਦਾ ਪੂਰਾ ਸਾਥ ਦਿੰਦਾ ਸੀ। ਪੜਤਾਲ ਦੌਰਾਨ ਪਤਾ ਚੱਲਿਆ ਕਿ ਮੁਲਜ਼ਮਾਂ ਨੇ ਹਨੀ ਟਰੈਪ ਰਾਹੀਂ ਸ਼ਿਕਾਇਤਕਰਤਾ ਪਾਸੋਂ 17.50 ਲੱਖ ਤੇ ਇੱਕ ਵਕੀਲ ਪਾਸੋਂ 13.50 ਲੱਖ ਤੇ ਤਿੰਨ ਹੋਰ ਵਿਅਕਤੀਆਂ ਪਾਸੋਂ ਕ੍ਰਮਵਾਰ 10.70 ਲੱਖ, 10 ਲੱਖ ਰੁਪਏ ਅਤੇ 5 ਲੱਖ ਰੁਪਏ ਹੜੱਪ ਕੀਤੇ ਹਨ।ਦਿਲਜੀਤ ਕੁਝ ਔਰਤਾਂ ਰਾਹੀਂ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਬਲਾਤਕਾਰ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਹੜੱਪਦਾ ਸੀ। ਪੁਲਿਸ ਜਾਂਚ ‘ਚ ਹੁਣ ਤੱਕ 55 ਲੱਖ ਰੁਪਏ ਦੀ ਬਲੈਕਮੇਲਿੰਗ ਦਾ ਖੁਲਾਸਾ ਹੋਇਆ ਹੈ, ਜਦਕਿ ਹੋਰ ਰਕਮ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਧੋਖਾਧੜੀ ਕਰੀਬ 1 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ। 

Share this News