ਖੇਤੀਬਾੜੀ ਵਿਭਾਗ ਨੇ ਛੁੱਟੀ ਵਾਲੇ ਦਿਨ ਵੀ ਪਰਾਲੀ ਨੂੰ ਅੱਗ ਲਗਾਉਣ ਵਲੇ ਕਿਸਾਨ ਨੱਪੇ

4678124
Total views : 5511755

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਰਣਜੀਤ ਸਿੰਘ ਰਾਣਾ

ਡਾ. ਹਿਮਾਂਸ਼ੂ ਅਗਰਵਾਲਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਕਿਸਾਨਾਂ ਦਾ ਪਤਾ ਲਗਾਉਣ ਲਈ ਜਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ: ਕ੍ਰਿਪਾਲ ਸਿਘ ਢਿਲੋ ਦੀ ਅਗਵਾਈ ‘ਚ ਛੁੱਟੀ ਵਾਲੇ ਦਿਨ ਵੀ ਆਪਣੀ ਟੀਮ ਨਾਲ ਕੀਤੇ ਦੋਰੇ ਦੌਰਾਨ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਝੰਜੀਆਂ ਦੇ ਇਕ ਕਿਸਾਨ ਵਲੋ ਆਪਣੇ ਖੇਤ ਵਿੱਚ ਲਗਾਈ ਅੱਗ ਨੂੰ ਜਿਥੇ ਬੁਝਾਉਣ ਦੀ ਹਦਾਇਤ ਕੀਤੀ ,ਉਥੇ ਜਿਲਾ ਮਜਿਸਟਰੇਟ ਵਲੋ ਜਾਰੀ ਹੁਕਮਾਂ ਦੀ ਉਪੰਘਣਾ ਕਰਨ ਲਈ ਪੁਲਿਸ ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ ।ਇਸ ਸਮੇ ਉਨਾਂ ਨੇ ਆਪਣੇ ਸੰਦੇਸ਼ ਵਿੱਚ ਕਿਸਾਨਾ ਨੂੰ ਆਪੀਲ ਕੀਤ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਮਹਿਕਮੇ ਵਲੋ ਸਾਰੇ ਉਚਿਤ ਪ੍ਰਬੰਧ ਕੀਤੇ ਗਏ ਹਨ ਇਸ ਲਈ ਉਨਾਂ ਦਾ ਫੀਲਡ ਹਰ ਸਮੇ ਹਾਜਰ ਹੈ।ਡਾ: ਢਿਲੋ ਨੇ ਕਿਹਾ ਕਿ ਉਨਾਂ ਵਲੋ ਕੀਤੇ ਦੌਰੇ ਦੌਰਾਨ ਇਹ ਗੱਲ ਉਭਰਕੇ ਸਾਹਮਣੇ ਆਈ ਹੈ ਇਸ ਤੋ ਇਲਾਵਾ ਐਤਵਾਰ ਨੂੰ ਜਿਲੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਕੋਈ ਹੋਰ ਘਟਨਾ ਸਾਹਮਣੇ ਨਹੀ ਆਈ।ਇਸ ਸਮੇ ਉਨਾਂ ਨਾਲ ਬਲਾਕ  ਖੇਤੀਬਾੜੀ ਅਫਸਰ ਫਤਿਹਗੜ੍ਹ ਚੂੜੀਆਂ, ਬਲਾਕ ਕਲਸਟਰ ਤੋ ਇਲਾਵਾ ਮਹਿਕਮੇ ਦਾ ਹੋਰ ਅਮਲਾ ਵੀ ਹਾਜਰ ਸੀ।

Share this News