Total views : 5511731
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ
ਫਸਟ ਪੰਜਾਬ ਬਟਾਲੀਅਨ ਐਂਨਸੀਸੀ ਅੰਮ੍ਰਿਤਸਰ ਵੱਲੋਂ ਕੈਂਪ ਕਮਾਂਡੈਟ ਕਰਨਲ ਪੀਡੀਐਸ ਬੱਲ ਦੀ ਅਗਵਾਈ ਹੇਠ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਵਿਖੇ ਐਨਸੀਸੀ ਕੈਂਪ ਸ਼ੁਰੂ ਹੋ ਗਿਆ । ਕੈਂਪ ਕਮਾਂਡੈਂਟ ਕਰਨਲ ਪੀਡੀਐਸ ਬੱਲ ਨੇ ਦੱਸਿਆ ਕਿ ਇਸ 10 ਰੋਜ਼ਾ ਕੈਂਪ ਦੌਰਾਨ ਪੀਟੀ,ਫਾਇਰਿੰਗ,ਮੈਪ ਰੀਡਿੰਗ,ਡਰਿਲ, ਪੁਆਇੰਟ ਟੂ ਪੁਆਇੰਟ ਮਾਰਚ,ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਕਰਵਾਈਆਂ ਜਾਣਗੀਆਂ।
ਇਸ ਕੈਂਪ ਦੌਰਾਨ ਰਿਪਬਲਿਕ ਡੇ ਪਰੇਡ ਦਿੱਲੀ ਵਿੱਚ ਭਾਗ ਲੈਣ ਵਾਲੇ ਐਨਸੀਸੀ ਕੈਡਿਟਾਂ ਦੀ ਸਿਲੈਕਸ਼ਨ ਵੀ ਕੀਤੀ ਜਾਵੇਗੀ।
ਇਸ ਕੈਂਪ ਵਿੱਚ ਅੰਮ੍ਰਿਤਸਰ,ਤਰਨ ਤਾਰਨ, ਗੁਰਦਾਸਪੁਰ,ਪਠਾਨਕੋਟ ਜ਼ਿਲ੍ਹਿਆਂ ਤੋਂ ਲਗਭਗ 550 ਕੈਡਿਟ ਭਾਗ ਲੈ ਰਹੇ ਹਨ। ਕੈਂਪ ਦੌਰਾਨ ਵਿਦਿਆਰਥੀਆਂ ਦੀ ਹਾਈਜੀਨ ਅਤੇ ਸੇਫਟੀ ਦਾ ਖਾਸ ਧਿਆਨ ਰੱਖਿਆ ਜਾਵੇਗਾ।ਇਸ ਸਬੰਧੀ ਆਰਮੀ ਸਟਾਫ ਅਤੇ ਸਿਵਿਲ ਸਟਾਫ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ।
ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸੋਸ਼ਲ ਸਰਵਿਸ, ਸਿਹਤ ਸੰਭਾਲ,ਟਰੈਫਿਕ ਦੇ ਨਿਯਮਾਂ ਆਦਿ ਬਾਰੇ ਵੱਖ ਵੱਖ ਸ਼ਖਸ਼ੀਅਤਾਂ ਨੂੰ ਕੈਂਪ ਵਿੱਚ ਬੁਲਾ ਕੇ ਭਾਸ਼ਣ ਵੀ ਦਿੱਤੇ ਜਾਣਗੇ। ਇਸ ਮੌਕੇ ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਡਾ. ਫੁੱਲਵਿੰਦਰ ਸਿੰਘ ਦਾ ਕੈਂਪ ਲਈ ਜਗ੍ਹਾ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਐਨਸੀਸੀ ਕੈਡਿਟਾਂ ਨੂੰ ਵੀ ਕਿਹਾ ਗਿਆ ਕਿ ਉਹ ਕਾਲਜ ਕੈਂਪਸ ਦੀ ਸਫਾਈ ਦਾ ਖਾਸ ਧਿਆਨ ਰੱਖਣ । ਇਸ ਮੌਕੇ ਤੇ ਲੈਫ. ਹਰਮਨਪ੍ਰੀਤ ਸਿੰਘ ਉੱਪਲ, ਲੈਫਟੀਨੈਂਟ ਤਲਵਿੰਦਰ ਸਿੰਘ, ਲੈਫਟੀਨੈਂਟ ਬਬਲਜੀਤ ਸਿੰਘ ਤੋਂ ਇਲਾਵਾ ਐਨਸੀਸੀ ਅਫਸਰ ਸਤਿੰਦਰ ਸਿੰਘ, ਪ੍ਰਦੀਪ ਕੁਮਾਰ ਅਤੇ ਸੁਖਪਾਲ ਸਿੰਘ ਐਨਸੀਸੀ ਸਟਾਫ ਅਤੇ ਕੈਡਟ ਹਾਜ਼ਰ ਸਨ ।