ਛੀਨਾ ਆਗੂਆਂ ਸਮੇਤ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਹੋਏ ਨਤਮਸਤਕ,ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

4675394
Total views : 5507059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਭਾਜਪਾ ਦੇ ਅੰਮ੍ਰਿਤਸਰ ਲੋਕ ਸਭਾ ਹਲਕਾ ਇੰਚਾਰਜ਼ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਚੌਥ ਸ਼ਰਾਧਾਂ *ਤੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਇਸ ਉਪਰੰਤ ਉਨ੍ਹਾਂ ਨੇ ਪਿੰਡ ਰਮਦਾਸ ਵਿਖੇ ਪਾਰਟੀ ਆਗੂ ਦੇ ਦਫਤਰ ਵਿਖੇ ਮੌਜ਼ੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਆਪ ਪਾਰਟੀ ਸੱਤਾ *ਚ ਆਈ ਉਦੋਂ ਹਰ ਪਾਸੇ ਭ੍ਰਿਸ਼ਟਾਚਾਰ, ਕਾਨੂੰਨੀ ਵਿਵਸਥਾ ਦੀ ਸਥਿਤੀ ਡਾਵਾਂਡੋਲ ਹੋਈ ਹੈ।

ਇਸ ਮੌਕੇ ਸ: ਛੀਨਾ ਨੇ ਸੂਬੇ *ਚ ਤਰੱਕੀ, ਲੋਕ ਸੇਵਾ ਅਤੇ ਖੁਸ਼ਹਾਲੀ ਲਈ ਹਮੇਸ਼ਾਂ ਡੱਟਣ ਲਈ ਪ੍ਰਮਾਤਮਾ ਦਾ ਓਟਾ ਆਸਰਾ ਲੈਣ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਓ. ਬੀ. ਮੋਰਚਾ ਪੰਜਾਬ ਪ੍ਰਧਾਨ ਸ: ਬੋਨੀ ਅਮਰਪਾਲ ਸਿੰਘ ਅਜਨਾਲਾ, ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ, ਰਮਨ ਕੁਮਾਰ ਜੁਲਕਾ, ਸਾਬਕਾ ਸਰਪੰਚ ਇਕਬਾਲ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਗੁਰਪਾਲ ਕੱਲੋਵਾਲ, ਜਿਲ੍ਹਾ ਦਿਹਾਤੀ ਪ੍ਰਧਾਨ ਸ: ਮਨਜੀਤ ਸਿੰਘ, ਸ਼ੁਸ਼ੀਲ ਦੇਵਗਨ ਵੀ ਮੌਜ਼ੂਦ ਸਨ।ਇਸ ਮੌਕੇ ਸ: ਛੀਨਾ ਤੇ ਹੋਰਨਾਂ ਆਗੂਆਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ: ਕਰਨੈਲ ਸਿੰਘ ਢਿੱਲੋਂ, ਗੁਰਪਾਲ ਸਿੰਘ ਕੱਲੋਮਾਹਲ, ਚੰਦਰ ਸ਼ੇਖਰ, ਰਾਜੀਵ ਸ਼ਰਮਾ, ਕੁਲਵੰਤ ਕੌਰ, ਅਸ਼ੋਕ ਮੰਨਨ, ਸੁਖਦੇਵ ਸਿੰਘ ਗੋਰੇਨੰਗਲ, ਮਾਨਵ ਤਨੇਜਾ, ਸ੍ਰੀਮਤੀ ਸੋਨੀਅ, ਕੌਂਸਲਰ ਅਮਰ ਸਿੰਘ, ਮਨਿੰਦਰ ਸਿੰਘ ਗਿੱਲ, ਅਨਿਲ ਅਜਨਾਲਾ, ਦੀਪੂ ਅਰੋੜਾ, ਹਰਪਾਲ ਸਿੰਘ, ਜਗੀਰ ਕੌਰ ਆਦਿ ਹਾਜ਼ਰ ਸਨ।
Share this News