ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਮਿਲਣਗੀਆਂ ਬੱਸਾਂ, ਮੁੱਖ ਮੰਤਰੀ ਨੇ ਕੀਤਾ ਐਲਾਨ

4729141
Total views : 5596792

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪਟਿਆਲਾ ਵਿਖੇ ਆਪ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਸ਼ਾਨਦਾਰ ਬੱਸਾਂ ਆਫ਼ਰ ਦੇ ਰਹੇ ਹਨ।ਜਿਸ ਵਿੱਚ ਪੰਜਾਬ ਸਰਕਾਰ ਵਲੋ ਨੌਜਵਾਨਾਂ ਨੂੰ 2000-3000 ਬੱਸਾਂ ਸਪਾਂਸਰ ਕੀਤੀਆਂ ਜਾਣਗੀਆਂ। 4-5 ਮੁੰਡੇ ਮਿਲ ਕੇ ਇਕ ਬੱਸ ਲੈ ਸਕਣਗੇ ਅਤੇ ਅਪਣਾ ਰੁਜ਼ਗਾਰ ਸ਼ੁਰੂ ਕਰ ਸਕਣਗੇ ਅਤੇ ਇਸ ਲਈ ਕੋਈ ਵਿਆਜ ਵੀ ਨਹੀਂ ਮੰਗਿਆ ਜਾਵੇਗਾ।  ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਸਾਡੀ ਸਰਕਾਰ ਆਉਂਦੇ ਦਿਨਾਂ ਵਿਚ ਬੱਸਾਂ ਦੇਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ, ਇਨ੍ਹਾਂ ਬੱਸਾਂ ਦਾ ਪੱਕਾ ਪਰਮਟ ਹੋਵੇਗਾ ਅਤੇ 7-8 ਪਿੰਡਾਂ ਦਾ ਰੂਟ ਬਣਾ ਕੇ ਨੌਜਵਾਨਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ, ਇਹ ਬੱਸਾਂ 30-35 ਸੀਟਾਂ ਵਾਲੀਆਂ ਹੋਣਗੀਆਂ, ਜਦੋਂਕਿ ਇਕ ਬੱਸ ਨੂੰ ਸੰਭਾਲਣ ਲਈ 4-5 ਨੌਜਵਾਨ ਤੈਨਾਤ ਕੀਤੇ ਜਾਣਗੇ। ਮਾਨ ਨੇ ਕਿਹਾ ਕਿ, ਇਹ ਬੱਸਾਂ ਦੀ ਕਮਾਈ ਜਦੋਂ ਚੰਗੀ ਹੋ ਲੱਗ ਗਈ, ਉਦੋਂ ਨੌਜਵਾਨ ਸਾਨੂੰ ਪੈਸੇ ਮੋੜ ਦੇਣ, ਸਾਨੂੰ ਕੋਈ ਬਹੁਤੀ ਕਾਹਲੀ ਨਹੀ। ਉਨ੍ਹਾਂ ਕਿਹਾ ਕਿ- ਜਦੋਂ ਤੁਹਾਡੇ (ਨੌਜਵਾਨਾਂ) ਕੋਲ ਕਮਾਈ ਹੋ ਗਈ ਪੈਸੇ ਮੋੜ ਦਿਓ, ਉਹਦੇ ਬਾਅਦ  ਬੱਸਾਂ ਤੁਹਾਡੀਆਂ। ਭਗਵੰਤ ਮਾਨ ਨੇ ਕਿਹਾ ਕਿ, ਇਸ ਪ੍ਰੋਜੈਕਟ ਦੇ ਨਾਲ ਪੰਜਾਬ ਦੇ 10 ਤੋਂ 15 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। 

Share this News