Total views : 5507058
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ / ਰਜਿੰਦਰ ਸਿੰਘ ਸਾਂਘਾ
ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਪਗ ਪਿਛਲੇ ਛੇ ਦਹਾਕਿਆਂ ਤੋ “ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ “ਦੇ ਮਹਾਂਵਾਕ ਅਨੁਸਾਰ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਚੌਕ ਦਰਬਾਰ ਸਾਹਿਬ ਵਲੋ ਹਰ ਐਤਵਾਰ ਵਾਰੀ ਅਨੁਸਾਰ ਕਿਸੇ ਨਾ ਕਿਸੇ ਦੇ ਗ੍ਰਹਿ ਸੰਗਤ ਰੂਪੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਨਿਸ਼ਕਾਮ ਕੀਤੇ ਜਾਂਦੇ ਹਨ । 1965 “ਚ ਹੋਂਦ ਵਿਚ ਆਈ ਸੁਸਾਇਟੀ ਨੇ 58 ਵਾਂ ਸਨਮਾਨ ਸਮਾਰੋਹ ਗੁਰਦੁਆਰਾ ਸਿੰਘ ਸਭਾ ਸੁਲਤਾਨ ਵਿੰਡ ਰੋਡ ਸਥਿਤ ਬਰਸਾਤੀ ਨਾਲਾ ਵਿਖੇ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਜੀਤ ਸਿੰਘ ਉਨ ਵਾਲਿਆਂ ਅਤੇ ਸੰਮੂਹ ਸੰਗਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ । ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠ ਦੇ ਭੋਗ ਉਪਰੰਤ ਬੀਬਾ ਸਸਪੰਤ ਕੌਰ, ਬੀਬਾ ਗੁਰਸ਼ਰਨ ਕੌਰ ,ਬੀਬਾ ਪਰਮਜੀਤ ਕੌਰ ਕੀਰਤਨ ਕੌਸਲ ਵਲੋ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ਗਿਆ । ਜਿਕਰਯੋਗ ਹੈ ਕਿ 1965 ” ਚ ਹੋਂਦ ਵਿਚ ਆਈ ਸੁਸਾਇਟੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲੀ ਧਾਰਮਿਕ ਸੁਸਾਇਟੀ ਹੋਣ ਦਾ ਮਾਣ ਪ੍ਰਾਪਤ ਹੈ ।
ਲਗਪਗ (125) ਗੁਰਮੁੱਖਾ ਨੂੰ ਕੀਤਾ ਸਨਮਾਨਿਤ, ਖਾਲਸਾਈ ਬਾਣੇ ਸਜੇ ਬੱਚੇ ਰਹੇ ਖਿਚ ਦਾ ਕੇਂਦਰ
ਬੇਸ਼ੱਕ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਵਜੋ ਜਾਣੀ ਜਾਂਦੀ ਸਿਰਮੌਰ ਸੰਸਥਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਆਪਣੇ ਆਪਣੇ ਢੰਗ ਨਾਲ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ, ਸਾਡਾ ਵੀ ਫਰਜ਼ ਬਣਦਾਂ ਹੈ ਕਿ ਅਸੀ ਵੀ ਸੇਵਾ ਦੇ ਇਸ ਮਹਾਨ ਕੁੰਭ ” ਚ ਮੋਢੇ ਨਾਲ ਮੋਢਾ ਜੋੜ ਕੇ ਇਸ ਲਾਹਨਤ ਰੂਪੀ ਕੋਹੜ ਨੂ ਖਤਮ ਕਰਨ ਲਈ ਆਪਣਾ ਵਡਮੁਲਾ ਯੋਗਦਾਨ ਪਾ ਕੇ ਇਸ ਲਹਿਰ ਦਾ ਹਿੱਸਾ ਬਣੀਏਂ। ਜੇ ਸਮਾ ਰਹਿੰਦਿਆ ਅਸੀ ਇਸ ਮਿਸ਼ਨ ਵਿਚ ਕਾਮਯਾਬ ਨਾ ਹੋਏ ਤਾ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਮੁਆਫ ਨਹੀ ਕਰੇਗੀ । ਅੱਜ ਦੇ ਸਮਾਗਮ ਵਿਚ ਲਗਪਗ 100 ਗੁਰਸਿਖ ਵੀਰ ਅਤੇ ਬੀਬੀਆਂ ਨੂੰ ਸਫੇਦ ਸੂਟ ਦੁਪੱਟਾ ਅਤੇ ਵੀਰਾਂ ਨੂੰ ਕੁੜਤਾ ਪਜਾਮਾ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਅਤੇ ਯਾਦਗਾਰੀ ਚਿੰਨ੍ਹ ਭਾਈ ਅਜੀਤ ਸਿੰਘ ਅਤੇ ਸਹਿਯੋਗੀਆ ਨੇ ਆਪਣੇ ਕਰ ਕਮਲਾਂ ਨਾਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋ ਇਲਾਵਾ ,ਸ੍ ਰਜਿੰਦਰ ਸਿੰਘ ਸਾਂਘਾ ,ਸ੍ ਆਤਮਜੀਤ ਸਿੰਘ, ਸ੍ ਚਰਨ ਸਿੰਘ ਖਜਾਨਚੀ, ਬੀਬਾ ਗੁਨੀਤਾ ਅਰੋੜਾ /ਸਾਂਘਾ ਪ੍ਰਿੰਸੀਪਲ ਬੀਬਾ ਪਰਮਜੀਤ ਕੌਰ ਬੀਬਾ ਲਖਬੀਰ ਕੌਰ, ਬੀਬਾ ਗੁਰਜੋਤ ਕੌਰ, ਬੀਬਾ ਨਰਿੰਦਰ ਕੌਰ ਆਦਿ ਹਾਜ਼ਰ ਸਨ ।ਮੰਚ ਸੰਚਾਲਨ ਭਾਈ ਰਮਿੰਦਰ ਸਿੰਘ ਮੀਤ ਪ੍ਰਧਾਨ, ਭਾਈ ਹਰਪਾਲ ਸਿੰਘ ਜਨਰਲ ਸਕੱਤਰ ਨੇ ਬਹੁਤ ਸੋਹਣੇ ਢੰਗ ਨਾਲ ਨਿਭਾਇਆ ।ਸੰਸਥਾ ਦੇ ਸਰਪ੍ਰਸਤ ਸ੍ ਰਘਬੀਰ ਸਿੰਘ ਨੇ ਸੰਮੂਹ ਸੰਗਤਾਂ ਦਾ ਧੰਨਵਾਦ ਕਰਦਿਆ ਜੀ ਆਇਆ ਕਿਹਾ। ਇਸ ਮੌਕੇ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜੀ ਵੀ ਚਲਾਈ ਗਈ ।।ਗੁਰੂ ਕਾ ਲੰਗਰ ਅਤੁੱਟ ਲਗਾਇਆ ਗਿਆ ।