ਹਾਏ ਗਰੀਬੀ!ਸ਼ਰਾਬੀ ਪਿਉ ਨੇ ਹੀ ਗਰੀਬੀ ਤੋ ਤੰਗ ਆਕੇ ਮਰੀਆਂ ਤਿੰਨ ਧੀਆਂ -ਪੁਲਿਸ ਜਾਂਚ ਦੌਰਾਨ ਹੋਇਆ ਖੁਲਾਸਾ

4675393
Total views : 5507058

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬੀ.ਐਨ.ਈ ਬਿਊਰੋ

ਜਲੰਧਰ ‘ਚ ਤਿੰਨ ਮਾਸੂਮ ਭੈਣਾਂ ਦੀਆ ਇਕ ਟਰੰਕ ਵਿੱਚੋ ਭੇਦਭਰੀ ਹਾਲਤ ਵਿੱਚ ਮਿਲੀਆ ਲਾਸ਼ਾ ਤੋ ਬਾਅਦ ਜਾਂਚ ‘ਚ ਜੁੱਟੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਤਿੰਨ ਭੈਣਾਂ ਦਾ ਕਤਲ ਕਿਸੇ ਹੋਰ ਨੇ ਨਹੀ ਸਗੋ ਉਨਾਂ ਦੇ ਸ਼ਰਾਬੀ ਬਾਪ ਨੇ ਹੀ ਗਰੀਬੀ ਤੋ ਤੰਗ ਆ ਕੇ ਕੀਤਾ ਹੈ।ਜਿਸ ਦੇ ਪੰਜ ਬੱਚੇ ਸਨ ਜਿੰਨਾ ਨੂੰ ਪਲ ਨਾ ਸਕਣ ਕਰਕੇ ਉਸ ਨੇ ਪਤਨੀ ਨਾਲ ਮਿਲਕੇ ਹੀ ਅਜਿਹਾ ਘਿਨਾਉਣਾ ਕਾਰਾ ਕੀਤਾ ਹੈ।

ਜਿੰਨਾ ਦੋਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨਾਂ ਨੇ ਆਪਣਾ ਗੁਨਾਹ ਵੀ ਕਬੂਲ ਲਿਆ ਹੈ, ਜਿਸ ਸਬੰਧੀ ਜਾਣਕਾਰੀ ਦੇਦਿਆ ਜਲੰਧਰ ਦਿਹਾਤੀ ਦੇ ਐਸ.ਐਸ.ਪੀ ਸ: ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿਉਸ ਨੇ ਗਰੀਬੀ ਤੋਂ ਤੰਗ ਆ ਕੇ ਆਪਣੀਆਂ ਧੀਆਂ 9 ਸਾਲ ਦੀ ਅੰਮ੍ਰਿਤਾ ਕੁਮਾਰੀ 7 ਸਾਲ ਦੀ ਕੰਚਨ ਕੁਮਾਰੀ ਤੇ 3 ਸਾਲ ਦੀ ਵਾਸੂ ਨੂੰ ਮੌਤ ਦੇ ਘਾਟ ਉਤਾਰਿਆ। ਮੁਲਜ਼ਮ ਪਿਤਾ ਦੀ ਪਛਾਣ ਸੁਨੀਲ ਮੰਡਲ ਵਾਸੀ ਕਾਹਨਪੁਰ (ਜਲੰਧਰ) ਵਜੋਂ ਹੋਈ ਹੈ,ਸੁਨੀਲ ਮੰਡਲ ਨੇਸ਼ੇ ਦਾ ਆਦੀ ਹੈ ਤੇ ਅਕਸਰ ਸ਼ਰਾਬ ਦੇ ਨਸ਼ੇ ਵਿਚ ਰਹਿੰਦਾ ਹੈ। ਤਿੰਨੋਂ ਭੈਣਾਂ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ।ਜਿਸ ਦੀ ਸੁਨੀਲ ਦੇ ਮਾਲਕ ਮਕਾਨ ਵਲੋ ਪੁਲਿਸ ਪਾਸ ਸ਼ਕਾਇਤ ਦਰਜ ਕਰਾਈ ਗਈ ਸੀ।

 

Share this News