





Total views : 5597312








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਗਾਂਧੀ ਜਯੰਤੀ ਨੂੰ ‘ਸਵੱਛਤਾ ਦਿਵਸ’ ਦੇ ਤੌਰ ‘ਤੇ ਮਨਾਇਆ ਗਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਸਵੱਛਤਾ ਰੈਲੀ ਨੂੰ ਹਰੀ ਝੰਡੀ ਦਿਖਾਈ ਗਈ ਜਿਸ ਵਿਚ ਕਾਲਜ ਦੇ ਅਧਿਆਪਕਾਂ, ਐਨ ਐਸ ਐਸ ਅਤੇ ਐਨ ਸੀ ਸੀ ਯੂਨਿਟ ਦੇ ਵਿਿਦਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਸਮੂਹ ਸਟਾਫ ਮੈਂਬਰ ਅਤੇ ਵਿਿਦਆਰਥੀਆਂ ਨੇ ਸਵੱਛਤਾ ਅਭਿਆਨ ਦੇ ਉਦੇਸ਼ ਪ੍ਰਤੀ ਆਪਣੀ ਵਚਨਬੱਧਤਾ ਦੀ ਸਹੁੰ ਚੱੁਕੀ। ਇਸ ਸਮੂਹਿਕ ਪ੍ਰਤੀਬੱਧਤਾ ਨੇ ਇਸ ਉਦੇਸ਼ ਦੇ ਪ੍ਰਤੀ ਕਾਲਜ ਸਮੁਦਾਇ ਦੇ ਸਮਰਪਨ ਦਾ ਉਦਾਹਰਨ ਦਿੱਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਨੇ ਆਪਣੇ ਸੰਪੂਰਨ ਜੀਵਨ ਦੌਰਾਨ ਸਵੱਛਤਾ ਦੀ ਮਹੱਤਤਾ ਦਾ ਪ੍ਰਚਾਰ ਕੀਤਾ ਅਤੇ ਇਸ ਅਹਿਮ ਮੁੱਦੇ ‘ਤੇ ਰਾਸ਼ਟਰੀ ਚੇਤਨਾ ਨੂੰ ਜਾਗ੍ਰਤ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਵੱਛਤਾ ਅਭਿਆਨ’ ਦੀ ਪਹਿਲਕਦਮੀ ਦੇ ਅੰਤਰਗਤ ਹਰ ਇਕ ਨਾਗਰਿਕ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਇਸ ਸਵੱਛਤਾ ਅਭਿਆਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਕੰਮ ਕਰੇ।
ਕਾਲਜ ਦੇ ਐਨ ਐਸ ਐਸ ਯੂਨਿਟ, ਅਪਲਾਈਡ ਆਰਟਸ ਅਤੇ ਫਾਈਨ ਆਰਟਸ ਵਿਭਾਗ ਦੁਆਰਾ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ ਜਿਸ ਵਿਚ ਵਿਿਦਆਰਥੀਆਂ ਨੇ ਸਮਾਜ ਵਿਚ ਸਫਾਈ ਦੀ ਸਾਰਥਕਤਾ ‘ਤੇ ਪੋਸਟਰ ਬਣਾਏ। ਪੋਸਟਰ ਮੇਕਿੰਗ ਪ੍ਰਤੀਯੋਗਿਤਾ ‘ਚ ਜੇਤੂ ਵਿਿਦਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਜਿਹਨਾਂ ਵਿਚ ਸਿਮਰਤ ਕੌਰ (ਬੀ.ਕਾਮ., ਸਮੈਸਟਰ ਪੰਜਵਾਂ) ਅਤੇ ਹਿਮਾਂਸ਼ੀ (ਐਮ.ਏ., ਸਮੈਸਟਰ ਪਹਿਲਾ) ਨੇ ਪਹਿਲਾ ਇਨਾਮ ਹਾਸਲ ਕੀਤਾ, ਸ਼ਿਵਾਨੀ ਰਾਣਾ (ਬੀ.ਐਫ.ਏ. ਪੇਂਟਿੰਗ, ਸਮੈਸਟਰ ਤੀਜਾ) ਅਤੇ ਸੋਨੀਆ (ਬੀ.ਵਾਕ. ਬੈਂਕਿੰਗ ਅਤੇ ਫਾਈਨੈਂਸ਼ੀਅਲ ਸਰਵਿਿਸਜ਼, ਸਮੈਸਟਰ ਪਹਿਲਾ) ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਸਰਿਤਾ ਸਿੰਘ (ਬੀ.ਐਫ.ਏ. ਪੇਂਟਿੰਗ, ਸਮੈਸਟਰ ਤੀਜਾ) ਅਤੇ ਕਸ਼ਿਸ਼ (ਬੀ.ਕਾਮ., ਸਮੈਸਟਰ ਤੀਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਸ਼੍ਰੇਆ ਸ਼ਰਮਾ (ਬੀ.ਕਾਮ., ਸਮੈਸਟਰ ਪਹਿਲਾ), ਮੁਸਕਾਨ ਭੰਡਾਰੀ (ਬੀ.ਬੀ.ਏ., ਸਮੈਸਟਰ ਪਹਿਲਾ) ਅਤੇ
ਅਜੀਤ ਕੌਰ (ਐਮ.ਏ. ਸਮੈਸਟਰ ਪਹਿਲਾ) ਨੂੰ ਕੰਸੋਲੇਸ਼ਨ ਇਨਾਮ ਦਿੱਤੇ ਗਏ।
ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਨੇ ਕਾਲਜ ਦੁਆਰਾ ਇਸ ਸਵੱਛਤਾ ਅਭਿਆਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗਾਂਧੀ ਜਯੰਤੀ ਇਕ ਪ੍ਰਭਾਵਸ਼ਾਲੀ ਸਮਰਿਤੀ ਦੇ ਰੂਪ ਵਿੱਚ ਕੰਮ ਕਰਦੀ ਹੈ। ਸਵੱਛਤਾ ਦੀ ਖੋਜ ਸਿਰਫ ਇਕ ਦਿਨ ਦਾ ਕੰਮ ਨਹੀ ਬਲਕਿ ਮਹਾਤਮਾ ਗਾਂਧੀ ਦੇ ਮੂਲ ਸਿਧਾਂਤ ਤੇ ਉਦੇਸ਼ ਸਵੱਛ ਅਤੇ ਤੰਦਰੁਸਤ ਸੰਸਾਰ ਬਨਾਉਣ ਲਈ ਪ੍ਰਤੀਬੱਧ ਹਨ। ਇਸ ਮੌਕੇ ਕਨਵੀਨਰ ਡਾ. ਅਨੀਤਾ ਨਰੇਂਦਰ, ਡਾ. ਪ੍ਰਿਯੰਕਾ ਬੱਸੀ, ਪ੍ਰੋ. ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਐਨ ਐਸ ਐਸ ਪ੍ਰੋਗਰਾਮ ਅਫਸਰ ਸਹਿਤ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਮੈਂਬਰ ਵੀ ਮੌਜੂਦ ਸਨ।