Total views : 5506907
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ ਜਤਿੰਦਰ ਬੱਬਲਾ
ਅੱਜ ਕੇਂਦਰ ਝਬਾਲ ਦੇ ਸਮੂੰਹ ਡੀਪੂ ਹੋਲਡਰਾਂ ਦੀ ਮੀਟਿੰਗ ਬੀੜ੍ਹ ਬਾਬਾ ਬੁੱਢਾ ਸਾਹਿਬ ਵਿਖੇ ਹੋਈ।ਮੀਟਿੰਗ ਵਿਚਪੰਜਾਬ ਸਰਕਾਰ ਵਲੋ ਘਰ ਘਰ ਆਟਾ ਪੰਹੁਚਾਣ ਸਕੀਮ ਬਾਰੇ ਵਿਚਾਰ ਵਟਾਦਰਾਂ ਹੋਇਆ ਕਿ ਪਹਿਲਾਂ ਤਾਂ ਜੋਕਣਕ ਆ ਰਹੀ ਹੈ ਸੰਮੂਹ ਲਾਭਪਾਤਰੀ ਉਸ ਦੇ ਹੀ ਹੱਕ ਵਿਚ ਹਨ।ਅਗਰ ਫਿਰ ਵੀ ਸਰਕਾਰ ਨੇ ਪੱਕਾ ਧਾਰ ਹੀ ਲਿਆ ਹੈ ਕਿ ਅਸੀ ਆਟਾ ਹੀ ਦੇਣਾ ਹੈ, ਚਲੋ ਠੀਕ ਹੈ ਪ੍ਰੰਤੂ ਪੰਜਾਬ ਦੇ ਤਕਰੀਬਨ (18500) ਡੀਪੂਆਂ ਦਾਕੀ ਕਸੂਰ ਹੈ ਜੋ ਉਹਨਾ ਨੂੰ ਇਸ ਸਕੀਮ ਤੋਂ ਲਾਂਭੇ ਰਖੱਣ ਦੀ ਘਟੀਆ ਸਕੀਮ ਘੜੀ ਜਾ ਚੱਕੀ ਹੈ।
ਜੇਕਰ ਡੀਪੂਹੋਲਡਰ ਇਸ ਸਕੀਮ ਲਈ ਸਹੀ ਨਹੀ ਹਨ ਤਾਂ ਇਹਨਾਂ ਨੂੰ ਰਾਸ਼ਨ ਡੀਪੂ ਅਲਾਟ ਹੀ ਕਿਉ ਕੀਤੇ, ਜਦੋ ਕਿ ਸਾਰੇਆਟਾ ਵੰਡਣ ਲਈ ਤਿਆਰ ਹਨ।ਸੰਮੂਹ ਡੀਪੂ ਹੋਲਡਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਅਗਰਡੀਪੂ ਹੋਲਡਰਾਂ ਨੂੰ ਇਸ ਸਕੀਮ ਤਂੋ ਵਾਝਾਂ ਰਖਿਆ ਗਿਆ ਤਾਂ ਸਰਕਾਰ ਵਿਰੁਧ ਸੰਘਰਸ਼ ਕੀਤਾ ਜਾਵੇਗਾ।ਹਰਜਿਲ੍ਹਾ ਦਫ਼ਤਰ ਅਗੇ ਭੁੱਖ ਹੜਤਾਲ ਤੇ ਬੈਠਿਆ ਜਾਵੇਗਾ। ਸੋ ਅਸੀ ਸੰਮੂਹ ਡੀਪੂ ਹੋਲਡਰ ਪੰਜਾਬ ਦੀ ਆਮ ਪਾਰਟੀਸਰਕਾਰ ਨੂੰ ਅਪੀ੍ਲ ਕਰਦੇ ਹਾਂ ਕਿ ਮਾਰਕਫ਼ੈਡ ਨੂੰ ਜੋ ਅਖਿਆਤਾਰ ਦਿੱਤੇ ਹਨ ਉਹਨਾਂ ਨੂੰ ਰੱਦ ਕਰ ਕੇ ਪਹਿਲਾਂ ਦੀ ਤਰਾਂ ਸਾਰੇ ਹੱਕ ਪੰਜਾਬ ਦੇ ਡੀਪੂ ਹੋਲਡਰਾਂ ਨੂੰ ਦਿੱਤੇ ਜਾਣ।
ਇਸ ਮੀਟਿੰਗ ਵਿਚ ਮੇਜਰ ਸਿੰਘ ਦੋਦੇ (ਪ੍ਰਧਾਨ),ਜਤਿੰਦਰ ਸਿੰਘ ਬੱਬਲਾ ਝਬਾਲ, ਮੁਨੀਸ ਕੁਮਾਰ (ਮੋਨੂੰ ਚੀਮਾਂ), ਦਿਲਬਾਗ ਸਿੰਘ ਗੰਡੀਵਿੰਡ, ਬਲਦੇਵ ਸਿੰਘ ਪੱਟੂ,ਭੁਪਿੰਦਰ ਸਿੰਘ ਭੁੱਚਰ ਖੁਰਦ, ਗੁਰਮੇਜ ਸਿੰਘ ਲਹੀਆਂ,ਸੁਰਿੰਦਰ ਸਿੰਘ ਛਿੱਛਰੇਵਾਲ, ਜੋਗਿੰਦਰ ਸਿੰਘ ਠੱਠਗੜ੍ਹ,ਕਰਮ ਸਿੰਘ ਖੈਰਦੀਨਕੇ, ਗੁਰਪਾਲ ਸਿੰਘ ਜਗਤਪੂਰਾ,ਰਵੇਲ ਸਿੰਘ ਜਗਤਪੂਰਾ, ਕੁਲਵੰਤ ਸਿੰਘ ਢੰਡ, ਪ੍ਰਭਦੀਪ ਸਿੰਘਢੰਡ, ਸਵਰਣ ਸਿੰਘ ਢੋਡ, ਹਰਪਾਲ ਸਿੰਘ ਕਸੇਲ, ਜਰਨੈਲ ਸਿੰਘ ਗਹਿਰੀ, ਦਵਿੰਦਰ ਕੋਰ ਠੱਠੀ, ਸਰਵਣ ਸਿੰਘ,ਅਮਰੀਕ ਸਿੰਘ, ਸਲੰਦਰ ਸਿੰਘ ਸੋਹਲ, ਨਰਿਦੰਰ ਸਿੰਘ ਮੰਨਣ, ਬੰਟੀ ਮੰਨਣ, ਹਰਪ੍ਰੀਤ ਸਿੰਘ ਸਵਰਗਾਪੂਰੀ, ਚਾਣਨਸਿੰਘ ਸ਼ੁੱਕਰਚਕ, ਸਾਧੂ ਸਿੰਘ ਗਗੋਬੂਆ, ਜਸਪਾਲ ਸਿੰਘ ਭੁੱਸੇ, ਸੁਰਜੀਤ ਸਿੰਘ ਛੀਨਾਂ ਬਿਧੀ ਚੰਦ, ਅਤੇ ਹੋਰ ਬਾਕੀਸਾਰੇ ਕੇਂਦਰ ਝਬਾਲ ਦੇ ਡੀਪੂੂ ਹੋਲਡਰ ਹਾਜ਼ਰ ਸਨ।