ਪੰਜਾਬ ਇਸਤਰੀ ਸਭਾ ਤਰਨਤਾਰਨ  ਵੱਲੋਂ ਸੂਬਾਈ ਕਾਨਫਰੰਸ ਦੀ ਤਿਆਰੀ ਅਤੇ ਮਹਿਲਾ ਰਾਖਵਾਂਕਰਨ  ਬਿੱਲ ਪਾਸ  ਕਰਨ ਦੀ ਮੰਗ

4675598
Total views : 5507378

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ

ਪੰਜਾਬ ਇਸਤਰੀ ਸਭਾ ਤਰਨਤਾਰਨ ਦੇ ਬਲਾਕ ਝਬਾਲ ਵਿਖੇ ਜ਼ਿਲਾ  ਪ੍ਰਧਾਨ ਸੀਮਾ ਦੀ ਪ੍ਰਧਾਨਗੀ ਹੇਠ ਮੀਟਿੰਗ  ਹੋਈ, ਜਿਸ  ਵਿਚ ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ  ਉਚੇਚੇ ਤੋਰ  ਤੇ ਪਹੁੰਚੇ। ਮੀਟਿੰਗ ਵਿੱਚ ਪੰਜਾਬ ਇਸਤਰੀ ਸਭਾ ਦੀ 16ਵੀਂ ਸੂਬਾਈ ਕਾਨਫਰੰਸ ਜੋ ਕਿ 7-8  ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਹੈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।ਬਲਾਕ ਜਨਰਲ ਸਕੱਤਰ ਕੰਵਲਜੀਤ ਅਤੇ ਪ੍ਰਧਾਨ ਸਲਵਿੰਦਰ ਨੇ ਕਾਨਫਰੰਸ ਵਾਸਤੇ ਡੈਲੀਗੇਟਾਂ ਦੀ ਚੋਣ ਕੀਤੀ ਅਤੇ ਪ੍ਰਬੰਧਾਂ ਅਤੇ ਫੰਡ ਵਿੱਚ ਪੂਰਾ ਹਿੱਸਾ ਪਾਉਣ ਦਾ ਵਿਸ਼ਵਾਸ ਸੂਬਾ ਜਨਰਲ ਸਕੱਤਰ ਨੂੰ ਦਿਵਾਇਆ ਗਿਆ।

ਜ਼ਿਲਾ ਪ੍ਰਧਾਨ ਸੀਮਾ  ਨੇ ਔਰਤਾਂ ਨੂੰ ਆਤਮ ਰਹੀਆਂ ਵੱਖ ਵੱਖ ਸਮੱਸਿਆਵਾਂ ਦਾ ਜਿਕਰ ਕਰਦਿਆ ਦੱਸਿਆ ਕਿ ਮੋਦੀ ਰਾਜ ਵਿੱਚ ਬੀ ਜੇ ਪੀ ਸ਼ਾਸਿਤ ਰਾਜਾਂ ਵਿੱਚ ਔਰਤਾਂ ਤੇ ਜ਼ੁਲਮ ਬਹੁਤ ਵਧ ਗਿਆ ਹੈ।ਉਹਨਾਂ ਨੇ ਲੜਕੀਆ ਵਾਸਤੇ ਬੀ ਏ ਤੱਕ  ਮੁਫਤ ਸਿੱਖਿਆ ਦੀ ਮੰਗ ਕੀਤੀ ਅਤ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਬਾਰੇ ਗੱਲ ਕੀਤੀ।ਮੀਤ ਪ੍ਰਧਾਨ ਬਲਵਿੰਦਰ ਨੇ ਕਿਹਾ ਕਿ ਔਰਤਾਂ ਦੀ ਸਥਿੱਤੀ ਵਿੱਚ ਸੁਧਾਰ ਲਿਆਉਣ ਲਈ ਰੁਜ਼ਗਾਰ ਦਾ ਮਿਲਣਾ ਜਰੂਰੀ ਹੈ ਤਾਂ ਕਿ ਲੜਕੀਆਂ ਆਤਮ ਨਿਰਭਰ ਹੋ ਸਕਣ।
ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਕੈਬਨਿਟ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਹੈ ਜਿਸ ਵਾਸਤੇ ਅਸੀਂ 25 ਸਾਲ ਤੋਂ ਲੜ ਰਹੇ ਸੀ ।ਕਦੇ ਗਿਰਜਾ ਵਿਆਸ ਕੋਲੋਂ ਅਤੇ ਕਦੇ ਉਮਾ ਭਾਰਤੀ ਕੋਲੋਂ ਵਿਰੋਧ ਕਰਵਾ ਕੇ ਬਿੱਲ ਲਮਕਾਇਆ ਜਾ ਰਿਹਾ ਸੀ ।ਹੁਣ  ਵੀ ਸਾਨੂੰ ਸ਼ਕ ਹੈ ਕਿ ਕੋਈ ਨਾ ਕੋਈ ਇਸਤਰਾਂ ਦਾ ਅੜਿੱਕਾ ਪਾਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਚੁਣਾਵੀ ਜੁਮਲਾ ਵੀ ਸਾਬਤ ਹੋ ਸਕਦਾ ਹੈ।ਇਸ ਵਾਸਤੇ ਫਿਰ ਸਾਨੂੰ ਲੜਾਈ  ਲੜਨੀ ਪਵੇਗੀ।
ਜ਼ਿਲਾ ਜਨਰਲ ਸਕੱਤਰ ਰੂਪਿੰਦਰ ਮਾੜੀ ਮੇਘਾ ਨੇ ਝਬਾਲ  ਬਲਾਕ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਝਬਾਲ ਬਲਾਕ ਹਮੇਸ਼ਾਂ ਹਰ ਕੰਮ ਵਿੱਚ ਅੱਗੇ ਰਹਿੰਦਾ ਹੈ।ਤਰਨਤਾਰਨ ਜ਼ਿਲਾ  ਸੂਬਾਈ ਕਾਨਫਰੰਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗਾ ਅੰਤ ਵਿੱਚ ਆਗੂ ਭੈਣਾਂ ਨੇ ਫੰਡ ਇਕੱਠਾ ਕੀਤਾ। ਰਿਤੂ, ਸੰਜੂ ਅਤੇ ਗੁਰਵੰਤ ਨੇ ਵੀ ਹਿੱਸਾ ਲਿਆ।

Share this News