ਐਨ.ਆਰ.ਆਈ ਰਵੀ ਬਾਠ ਨੇ ਪਿੰਡ ਵਾਸੀਆਂ ਕਰਾਈ ਗੁਰਧਾਮਾਂ ਦੀ ਫਰੀ ਯਾਤਰਾ

4675602
Total views : 5507385

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ

 ਉੱਘੇ ਸਮਾਜ ਸੇਵੀ ਰਵੀ ਬਾਠ ਹਾਂਗਕਾਂਗ ਨੇ ਆਪਣੇ ਸਰਹੱਦੀ ਪਿੰਡ ਬੀੜ ਰਾਜਾ ਤੇਜਾ ਸਿੰਘ ਰਸੂਲਪੁਰ ਤੋਂ ਪਿੰਡ ਵਾਸੀਆਂ ਨੂੰ ਵੱਖ ਵੱਖ ਗੁਰਧਾਮਾ ਦੀ ਫ੍ਰੀ ਯਾਤਰਾ ਕਰਵਾਈ।ਰਵੀ ਬਾਠ ਨੇ ਜਿਵੇਂ ਪਿੰਡ ਵਾਸੀਆਂ ਨੂੰ  ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ,ਤਰਨ ਤਾਰਨ ਸਾਹਿਬ ਅਤੇ ਖਡੂਰ ਸਾਹਿਬ ਤੇ ਹੋਰ ਨੇੜੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਤਮਸਤਕ ਹੋਏ।

ਗੁਰਧਾਮਾਂ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਇਸ ਮੌਕੇ ਰਵੀ ਬਾਠ ਰਸੂਲਪੁਰ, ਕਾਮਰੇਡ ਹਰਦੀਪ ਸਿੰਘ ਰਸੂਲਪੁਰ, ਯਾਦਵਿੰਦਰ ਸਿੰਘ ਬੱਬਲਾ, ਰਣਜੀਤ ਸਿੰਘ ਰਾਣਾ,ਜਸਬੀਰ ਸਿੰਘ, ਪੰਜਾਬ ਸਿੰਘ, ਬਾਬਾ ਕਾਰਜ ਸਿੰਘ, ਵਜ਼ੀਰ ਸਿੰਘ ਰਸੂਲਪੁਰ,ਜੀਤ ਸਿੰਘ, ਨਿੰਦਰ ਸਿੰਘ, ਬੱਗਾ ਸਿੰਘ ਬਹਿਕਾ,ਲਵ ਬਹਿਕਾ,ਸਾਹਬ ਸਿੰਘ,ਕੰਮੋ ਬੀਹੂ, ਭੋਲਾ ਸਿੰਘ,ਪ੍ਰੇਮ ਸਿੰਘ, ਸਤਨਾਮ ਸਿੰਘ ਪਾਲੀ, ਆਦਿ ਹਾਜ਼ਰ ਸਨ ।

Share this News