Total views : 5507453
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਥਾਣਾ ਬੀ ਡਿਵੀਜ਼ਨ ਅਧੀਨ ਪੈਂਦੇ ਤੇਜ ਨਗਰ ਇਲਾਕੇ ‘ਚ ਮਾਮੂਲੀ ਗੱਲ ਨੂੰ ਲੈ ਕੇ ਦੋ ਪਰਿਵਾਰਾਂ ‘ਚ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਇਕ ਕੁੜਮ ਨੇ ਦੂਜੇ ਕੁੜਮ ਵੱਲ ਪਿਸਤੌਲ ਤਾਣ ਕੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਇੰਨਾ ਹੀ ਨਹੀਂ ਬਚਾਅ ਲਈ ਅੱਗੇ ਆਏ 17 ਸਾਲਾ ਨਾਬਾਲਗ ਲੜਕੇ ਉੱਪਰ ਵੀ ਗੋਲ਼ੀ ਦਿੱਤੀ ਗਈ। ਘਟਨਾ ‘ਚ ਐਤਵਾਰ ਰਾਤ ਹਸਪਤਾਲ ‘ਚ ਇਲਾਜ ਦੌਰਾਨ ਬਜ਼ੁਰਗ ਦੀ ਮੌਤ ਹੋ ਗਈ, ਜਦਕਿ ਨਾਬਾਲਗ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉਸ ਦਾ ਅਮਨਦੀਪ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।ਮ੍ਰਿਤਕ ਵਿਅਕਤੀ ਦਲਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਵਿਆਹ ਹਰਜੀਤ ਸਿੰਘ ਦੇ ਬੇਟੇ ਨਾਲ ਹੋਇਆ ਸੀ ਅਤੇ ਹਰਜੀਤ ਸਿੰਘ ਸ਼ੁਰੂ ਤੋਂ ਹੀ ਸਾਡੇ ਨਾਲ ਖੁੰਦਕਬਾਜੀ ਰੱਖਦਾ ਸੀ ਅਤੇ ਛੋਟੀ- ਛੋਟੀ ਗੱਲ ’ਤੇ ਝਗੜਾ ਕਰਦਾ ਸੀ।ਉਹਨਾਂ ਦੱਸਿਆ ਅੱਜ ਸਾਡੀ ਬੇਟੀ ਅਤੇ ਉਸਦਾ ਘਰਵਾਲਾ ਸਾਡੇ ਨਾਲ ਬਾਹਰ ਘੁੰਮ ਕੇ ਵਾਪਸ ਆਏ। ਇਸ ਗੱਲ ਦਾ ਹਰਜੀਤ ਸਿੰਘ ਨੂੰ ਪਤਾ ਲੱਗਾ ਤਾ ਉਸ ਨੇ ਸਾਡੇ ਘਰ ਆ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਝਗੜੇ ਦੌਰਾਨ ਹਰਜੀਤ ਸਿੰਘ ਨੇ ਆਪਣੇ ਕੁੜਮ ਦਲਜੀਤ ਸਿੰਘ ਅਤੇ ਉਸ ਦੇ ਪੁੱਤਰ ਮੋਹਿਤ ਉਰਫ ਜੱਜ ਦੇ ਗੋਲੀ ਮਾਰ ਦਿੱਤੀ ਜਿਸ ਨਾਲ ਕਿ ਦਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ ਮੋਹਿਤ ਉਰਫ ਜੱਜ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ਼ ਹੈ ਉੱਥੇ ਹੀ ਪਰਿਵਾਰਿਕ ਮੈਂਬਰ ਪਾਸੋਂ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ।
ਹਰਜੀਤ ਸਿੰਘ ਨੇ ਕੀਤਾ ਸਰੰਡਰ
ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਤੇ ਜ਼ਖ਼ਮੀ ਨਾਬਾਲਗ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਹਰਜੀਤ ਸਿੰਘ ਵਾਸੀ ਤੇਜ ਨਗਰ ਚੌਕ ਨੇ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਪਿਸਤੌਲ ਵੀ ਕਬਜ਼ੇ ‘ਚ ਲੈ ਲਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ।