ਅੰਮ੍ਰਿਤਧਾਰੀ ਵਿਆਕਤੀ ਦਾ ਗੋਲੀਆਂ ਮਾਰਕੇ ਕਤਲ ਕੀਤੇ ਜਾਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਹੌਲ

4729103
Total views : 5596707

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਥਾਣਾ ਸਿਟੀ ਤਰਨਤਾਰਨ ਅਧੀਨ ਆਉਂਦੇ ਪਿੰਡ ਰਟੌਲ ਵਿਖੇ ਬੀਤੀ ਰਾਤ ਇਕ ਅੰਮ੍ਰਿਤਧਾਰੀ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਵਾਰਦਾਤ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਧਾਰੀ ਸਿੱਖ ਗੁਰਜਿੰਦਰ ਸਿੰਘ (45) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਰਟੌਲ ਜੋ ਸਾਰਾ ਦਿਨ ਗੁਰਬਾਣੀ ਪੜ੍ਹਨ ਅਤੇ ਖੇਤੀ ਦੇ ਧੰਦੇ ਵਿਚ ਵਿਅਸਤ ਰਹਿੰਦਾ ਸੀ। ਬੀਤੇ ਕੱਲ੍ਹ ਸ਼ਾਮ ਜਦੋਂ ਗੁਰਜਿੰਦਰ ਸਿੰਘ ਆਪਣੇ ਘਰੋਂ ਫਸਲ ਨੂੰ ਸਪਰੇਅ ਕਰਨ ਲਈ ਮੋਟਰਸਾਇਕਲ ਉੱਪਰ ਸਵਾਰ ਹੋ ਖੇਤਾਂ ਵੱਲ ਨਿਕਲਿਆ ਤਾਂ ਕਰੀਬ 8 ਵਜੇ ਟਿਊਬਵੈੱਲ ਵਾਲੇ ਕਮਰੇ ਨੇੜੇ ਉਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਗੁਰਜਿੰਦਰ ਸਿੰਘ ਅਣਵਿਆਹਿਆ ਸੀ ਅਤੇ ਉਸਦੇ ਦੋ ਵੱਡੇ ਭਰਾਵਾਂ ਧਰਮਿੰਦਰ ਸਿੰਘ ਅਤੇ ਹਰਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ। ਪਰਿਵਾਰ ਵੱਲੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਤਰਨਤਾਰਨ ਐਸ.ਐਚ.ਓ ਸਬ ਇੰਸਪੈਕਟਰ ਬਲਜੀਤ ਕੌਰ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜਕੇ ਗਟਨਾ ਦਾ ਜਾਇਜਾ ਲਿਆ ਤੇ ਲਾਸ਼ ਕਬਜੇ ਵਿੱਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ  ਤਰਨਤਾਰਨ ਭੇਜ ਦਿੱਤੀ ਗਈ ਹੈ ।

Share this News