





Total views : 5596553








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਆਈ. ਏ .ਐਸ ਦੇ ਹੁਕਮਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਖੇਤੀਬਾੜੀ ਅਫ਼ਸਰ ਡ: ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਡ: ਗੁਰਜੋਤ ਸਿੰਘ ਗਿੱਲ ਖੇਤੀਬਾੜੀ ਵਿਕਾਸ ਅਫਸਰ (ਪੀ ਪੀ) ਵੇਰਕਾ ਵੱਲੋ ਪਿੰਡ ਗੁਮਾਨਪੁਰਾ ਵਿੱਖੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ। ਕੈਪ ਦੌਰਾਨ ਖੇਤੀ ਮਾਹਰ ਡ: ਗੁਰਜੋਤ ਸਿੰਘ ਗਿੱਲ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਰਹਿੱਦ ਖੁੱਹਦ ਨੂੰ ਅੱਗ ਨਾ ਲਗਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਖੇਤ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ।
ਜਿਸ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸੂਪਰ ਸੀਡਰ, ਜੀਰੋ ਟਿਲ ਡਰਿੱਲ, ਸ੍ਰਫੇਸ ਸੀਡਰ ਆਦਿ ਮਸ਼ੀਨਾਂ ਸਬਸਿਡੀ ਤੇ ਦਿੱਤੀਆ ਜਾ ਰਹੀਆਂ ਹਨ। ਕੈਪ ਦੌਰਾਨ ਮੈਡਮ ਰਜਨੀ ਬਿਸ਼ਟ BTM ਵੇਰਕਾ ਵਲੋਂ ਕਿਸਾਨਾਂ ਨੂੰ ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਿੰਨਾ ਕਿਸਾਨਾ ਦੀ ਕਿਸ਼ਤ ਨਹੀਂ ਆ ਰਹੀ ਲੈਂਡ ਸੀਡੀਇੰਗ ਕਰਵਾਉਣ ਲਈ ਜਰੂਰੀ ਦਸਤਾਵੇਜ ਲੇ ਕੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਨ, ਅੰਤ ਵਿੱਚ ਖੇਤੀਬਾੜੀ ਉੱਪ ਨਿਰੀਖਕ ਸ਼ਰਨਜੀਤ ਕੌਰ ਨੇ ਆਏ ਹੋਏ ਕਿਸਾਨ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਹਿਰ ਮੁਕਤ ਔਰਗੇਂਨਿਕ ਫ਼ਸਲਾਂ ਦੀ ਬਿਜਾਈ ਕਰਨਾ ਸਮੇਂ ਦੀ ਮੁੱਖ ਲੋੜ ਹੈ ਜਿਸ ਨਾਲ ਸਾਡੀਆ ਫ਼ਸਲਾਂ ਅਤੇ ਨਸਲਾਂ ਬੱਚ ਸਕਦੀਆਂ ਹਨ, ਕੈਂਪ ਨੂੰ ਸੰਚਰੂ ਢੰਗ ਵਿੱਚ ਭੁਪਿੰਦਰ ਸਿੰਘ ATM ਹਰਿੰਦਰਪਾਲ ਸਿੰਘ ਫੀਲਡ ਵਰਕਰ ਨਵਰੂਪ ਸਿੰਘ ਅਤੇ ਪਿੰਡ ਗੁਮਾਨਪੁਰਾ ਕਿਸਾਨਾਂ ਨੇ ਵੱਧ ਚੜ੍ਹ ਕੇ ਕੈਪ ਵਿੱਚ ਹਾਜਰੀ ਲਵਾਈ।