Total views : 5507046
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਵਾਤਲਵਾੜ ਜੀ,ਅਤੇ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਦੇ ਹੁਕਮਾਂ ਮੁਤਾਬਿਕ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕਤਾ ਕੈਪ ਪਿੰਡ ਜੇਠੂਵਾਲ ਦੇ ਆਗਾਹ ਵਧੂ ਕਿਸਾਨਾਂ ਦੀ ਹਾਜਰੀ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ, ਬਲਾਕ ਅਫ਼ਸਰ ਡ: ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੈਪ ਲਗਾਇਆ ਗਿਆ ਅਤੇ ਸਰਕਲ ਇੰਚਾਰਜ ਖੇਤੀਬਾੜੀ ਵਿਸਥਾਰ ਅਫ਼ਸਰ ਡ:ਮਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਾਂ ਲਈ ਬਲਾਕ ਵੇਰਕਾ ਦੇ ਪਿੰਡਾਂ ਵਿੱਚ ਜਾਗਰੂਕਤ ਵੇਨ ਚਲਾਈ ਗਈ , ਇਸ ਵੈਨ ਰਹੀ ਪਿੰਡ ਵਿੱਚ ਵਾਹੀਕਾਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਗਿਆ ਅਗਰ ਅਸੀਂ ਅੱਗ ਲੱਗਾ ਕਿ ਝੋਨੇ ਦੀ ਪਰਾਲੀ ਫੂਕ ਦਿੰਦੇ ਹਾਂ ਤਾਂ ਸਾਨੂੰ ਹਾੜ੍ਹੀ ਦੀ ਫ਼ਸਲ ਕਣਕ ਵਿੱਚ ਖਾਦ ਅਤੇ ਦਵਾਈਆ ਦੀ ਵਰਤੋਂ ਵੱਧ ਕਰਨੀ ਪੈਂਦੀ ਹੈ।
ਖੇਤ ਵਿਚਲੀ ਬਚੇ ਹੋਏ ਝੋਨੇ ਦੇ ਬੁੱਥੇਆ ਨੂੰ ਰੁਟਾ ਵੇਟਰ ਦੀ ਮਦਦ ਨਾਲ ਖੇਤ ਵਿੱਚ ਹੀ ਵਾਹ ਦੇਣਾ ਚਾਹੀਦਾ, ਇਸ ਨਾਲ ਖੇਤ ਵਿਚਲੇ ਜੈਵਿਕ ਤੱਤ ਆਉਣ ਵਾਲੀ ਹਾੜੀ ਦੀ ਫਸਲ ਲਈ ਲਾਹੇਵੰਦ ਹੋ ਸੱਕਦੇ ਹਨ, ਅਗਾਹ ਵਧੂ ਕਿਸਾਨ ਅਨੂਪ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਾਂ ਲਈ ਕਿਸਾਨ ਵੀਰਾਂ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਇਸ ਦੀਆ ਗੱਠਾ ਬਣਾਉਣੀਆ ਹਨ, ਇਸੇ ਤਰ੍ਹਾਂ ਸੁਖਜਿੰਦਰ ਸਿੰਘ ਜੇਠੂਵਾਲ ਨੇ ਕੈਪ ਵਿੱਚ ਹਾਜਰ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਵੇ । ਕੈਪ ਵਿੱਚ ਹਾਜਰ ਹੋਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਜਿੱਥੇ ਖੇਤ ਵਿੱਚਲੇ ਜੈਵਿਕ ਤੱਤ ਨਸ਼ਟ ਹੁੰਦੇ ਹਨ , ਓਸੇ ਤਰ੍ਹਾਂ ਸਾਨੂੰ ਕਣਕ ਦੀ ਬਿਜਾਈ ਤੋਂ ਬਾਅਦ ਖਾਦਾ ਦੇ ਖਰਚੇ ਵੱਧ ਜਾਦੇ ਹਨ, ਇਸ ਲਈ ਨੂੰ ਸਾਨੂੰ ਕਣਕ ਝੋਨੇ ਦੇ ਪ੍ਰਾਲ ਨੂੰ ਅੱਗ ਲਾਉਣ ਤੋਂ ਪਰਹੇਜ ਕਰਨਾ ਚਾਹੀਦਾ ਕੈਪ ਵਿੱਚ ਹਾਜਰ ਆਗਾਹ ਵਧੂ ਕਿਸਾਨ ਅਨੂਪ ਸਿੰਘ, ਸੁਖਜਿੰਦਰ ਸਿੰਘ, ਬਿਕਰਮ ਸਿੰਘ, ਬਲਵਿੰਦਰ ਸਿੰਘ ਏ ਐਸ ਆਈ ਜੇਠੂਵਾਲ ਆਦਿ ਹਾਜਰ ਸਨ।