ਸਹੁਰਿਆ ਦੇ 35 ਲੱਖ ਰੁਪਏ ਲਗਵਾਕੇ ਕੈਨੇਡਾ ਗਈ ਪਤਨੀ ਨੇ ਪਤੀ ਨੂੰ ਵੀਜਾ ਭੇਜਣ ਦੀ ਥਾਂ ਭੇਜੇ ਤਲਾਕ ਦੇ ਕਾਗਜ

4674024
Total views : 5504908

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬੀ.ਐਨ.ਈ ਬਿਊਰੋ

ਸਹੁਰੇ ਵਾਲਿਆਂ ਦੇ ਲੱਖਾਂ ਰੁਪਏ ਲੁਆ ਕੇ ਵਿਦੇਸ਼ ਜਾ ਕੇ ਇੱਕ ਹੋਰ ਨੂੰਹ ਦੇ ਪਤਨੀ ਦੇ ਮੁਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਰਾਮਪੁਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਹੈ, ਜਿਸ ਨੇ 35 ਲੱਖ ਰੁਪਏ ਖਰਚ ਕੇ ਪਤਨੀ ਨੂੰ ਵਿਆਹ ਤੋਂ ਬਾਅਦ ਕੈਨੇਡਾ ਭੇਜ ਦਿੱਤਾ। ਪਤਨੀ ਦੀ ਪੀ.ਆਰ.ਦੇ ਬਾਅਦ ਜਦੋਂ ਪਤੀ ਨੇ ਉਸ ਨੂੰ ਵਿਦੇਸ਼ ਬੁਲਾਉਣ ਲਈ ਫਾਈਲ ਲਾਉਣ ਲਈ ਕਿਹਾ ਤਾਂ ਪਤਨੀ ਨੇ ਫਾਈਲ ਦੇਣ ਦੀ ਬਜਾਏ ਉਸ ਨੂੰ ਤਲਾਕ ਲੈਣ ਦੇ ਕਾਗਜ਼ਾਤ ਭੇਜ ਦਿੱਤੇ।ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਪਤਨੀ ਅਤੇ ਉਸ ਦੇ ਪਿਤਾ ਖਿਲਾਫ ਥਾਣਾ ਸਿਟੀ ਰਾਮਪੁਰਾ ‘ਚ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਜਾਂਚ ਤੋ ਬਾਅਦ ਫਰਾਡੀ ਪਿਉ-ਧੀ ਵਿਰੁੱਧ ਕੀਤਾ ਕੇਸ ਦਰਜ

ਰਾਮਪੁਰਾ ਸਿਟੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਹਿਮਾਸ਼ੂ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਸ ਦਾ ਵਿਆਹ ਸ਼ਬਨਮ ਨਾਲ ਹੋਇਆ ਸੀ।

ਉਸ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਲਈ 35 ਲੱਖ ਰੁਪਏ ਖਰਚ ਕੀਤੇ ਸਨ। ਜਦੋਂ ਉਸ ਦੀ ਪਤਨੀ ਨੂੰ ਉੱਥੇ ਪੀਆਰ ਮਿਲ ਗਈ ਤਾਂ ਉਸ ਨੇ ਉਸ ਨੂੰ ਵੀ ਵਿਦੇਸ਼ ਬੁਲਾਉਣ ਲਈ ਕਿਹਾ।ਪੀੜਤ ਦਾ ਕਹਿਣਾ ਹੈ ਕਿ ਇਸ ਦੌਰਾਨ ਉਸ ਨੇ ਉਸ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ।

ਦੋਸ਼ੀ ਸ਼ਬਨਮ ਨੇ ਉਸ ਦੇ ਪਿਤਾ ਅਸ਼ਵਨੀ ਗਰੋਵਰ ਨਾਲ ਮਿਲ ਕੇ ਉਸ ਨਾਲ ਧੋਖਾ ਕੀਤਾ। ਪੁਲਿਸ ਨੇ ਜਾਂਚ ਤੋਂ ਬਾਅਦ ਦੋਵੇਂ ਪਿਓ-ਧੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਵਿੱਚ ਕਿਸੇ ਲੜਕੀ ਨਾਲ ਅਜਿਹਾ ਕੀਤਾ ਗਿਆ ਹੋਵੇ। ਇਸ ਖੇਡ ਵਿੱਚ ਪਹਿਲਾਂ ਵੀ ਕਈ ਨੌਜਵਾਨ ਆਪਣੀ ਜਾਨ ਗੁਆ ​​ਚੁੱਕੇ ਹਨ। ਪਰ ਫਿਰ ਵੀ ਲੋਕ ਧੋਖਾਧੜੀ ਦੇ ਰਾਹ ਪੈ ਰਹੇ ਹਨ।

Share this News