ਖਾਲਸਾ ਕਾਲਜ ਵੂਮੈਨ ਵਿਖੇ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਗਿਆ

4673853
Total views : 5504667

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਨਿਊਟ੍ਰੇਸ਼ਨ ਐਂਡ ਡਾਈਟੇਸ਼ਨ ਵਿਭਾਗ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਗਏ ਪ੍ਰੋਗਰਾਮ ਮੌਕੇ ‘ਪੋਸਟਰ ਮੇਕਿੰਗ, ‘ਪੋਸ਼ਣ ਕੁਇਜ਼, ‘ਡਿਬੇਟ ਮੁਕਾਬਲੇ’ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ’ਚ ਵਿਭਾਗ ਦੇ ਸਮੂਹ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਇਸ ਮੌਕੇ ਪਿ੍ਰੰ ਡਾ. ਸੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਭੋਜਨ ਖਾਣ ਅਤੇ ਚੰਗੀ ਸਿਹਤ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਪ੍ਰੋ: ਕੋਮਲ ਸ਼ਰਮਾ ਅਤੇ ਪ੍ਰੋ: ਕਮਲਦੀਪ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਫੰਕਸ਼ਨਲ ਫੂਡਜ਼ ਬਾਰੇ ਲੈਕਚਰ ਵੀ ਦਿੱਤਾ, ਜੋ ਕਿ ਵਿਦਿਆਰਥੀ ਲਈ ਇਕ ਆਊਟਰੀਚ ਪ੍ਰੋਗਰਾਮ ਦੇ ਤੌਰ ’ਤੇ ‘ਡਾਈਟ ਕੌਸਲਿੰਗ ਮੁਹਿੰਮ’ ਦਾ ਆਯੋਜਨ ਵੀ ਕਰਦੇ ਹਨ।ਇਸ ਦੌਰਾਨ ਵਿਦਿਆਰਥੀਆਂ ਨੇ ਸਿਹਤਮੰਦ ਨਾਰੀਅਲ ਦੇ ਪਕਵਾਨ ਤਿਆਰ ਕਰ ਕੇ ਨਾਰੀਅਲ ਦਿਵਸ ਵੀ ਮਨਾਇਆ।ਇਸ ਮੌਕੇ ਪਿ੍ਰੰ ਡਾ. ਸੁਰਿੰਦਰ ਕੌਰ ਨੇ ਮੁਕਾਬਲੇ ’ਚ ਜੇਤੂ ਆਏ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਗਣਿਤ ਵਿਭਾਗ ਦੀ ਮੁਖੀ ਸ਼੍ਰੀਮਤੀ ਮਨਬੀਰ ਕੌਰ, ਐਫ. ਡੀ. ਵਿਭਾਗ ਦੀ ਮੁਖੀ ਸ਼੍ਰੀਮਤੀ ਸ਼ਰੀਨਾ ਮਹਾਜਨ, ਪੋਸ਼ਣ ਅਤੇ ਖੁਰਾਕ ਵਿਭਾਗ ਦੀ ਮੁਖੀ ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਸ਼੍ਰੀਮਤੀ ਮਿੰਨੀ ਸ਼ਰਮਾ ਦੁਆਰਾ ਨਿਰਣਾਇਕ ਪੇਸ਼ ਕੀਤਾ ਗਿਆ।

Share this News