Total views : 5505671
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜ਼ੂਏਟ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਵੱਲੋਂ 64ਵੇਂ ਦੂਰਦਰਸ਼ਨ ਦਿਵਸ ’ਤੇ ਵਿਦਿਆਰਥੀਆਂ ਲਈ ਕਵਿੱਜ਼ ਮੁਕਾਬਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਕਰਵਾਏ ਇਸ ਮੁਕਾਬਲੇ ਦਾ ਮੁੱਖ ਮਕਸਦ ਪੱਤਰਕਾਰਤਾ ਦੇ ਵਿਦਿਆਰਥੀਆਂ ਨੂੰ ਦੂਰਦਰਸ਼ਨ ਦੀ ਸਥਾਪਨਾ ਤੋਂ ਲੈ ਕੇ ਉਸ ਦੀ ਕਾਮਯਾਬੀ ਸਬੰਧੀ ਜਾਣੂ ਕਰਵਾਉਣਾਸੀਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਦੂਰਦਰਸ਼ਨ ਬਾਰੇ ਦੱਸਦਿਆਂ ਕਿਹਾ ਕਿ ਗਿਆਨ ਨੇ ਇਨਸਾਨ ਨੂੰ ਅਨੇਕਾਂ ਅਦਭੁੱਤ ਉਪਕਰਨ ਪ੍ਰਦਾਨ ਕੀਤੇ ਹਨ, ਇਨ੍ਹਾਂ ਉਪਕਰਨਾਂ ’ਚੋਂ ਇਕ ਸਧਾਨ ਦੂਰਦਰਸ਼ਨ ਹੈ। ਟੈਲੀਵਿਜ਼ਨ ਇਕ ਅਜਿਹਾ ਅਦਭੁੱਤ ਯੰਤਰ ਹੈ, ਜਿਸ ਨੂੰ ਕੁਝ ਸਮੇਂ ਪਹਿਲਾਂ ਕਲਪਨਾ ਦੀ ਚੀਜ਼ ਸਮਝਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ’ਚ ਇਹ ਮਨੋਰੰਜ਼ਨ ਦੇ ਨਾਲ ਨਾਲ ਸੂਚਨਾਵਾਂ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਸਾਧਨ ਵੀ ਹੈ। ਪਹਿਲਾਂ ਇਸ ਦਾ ਇਸਤੇਮਾਲ ਮਹਾਂਨਗਰਾਂ ਦੇ ਅਮੀਰ ਘਰਾਂ ਤੱਕ ਸੀਮਿਤ ਸੀ ਪਰ ਵਰਤਮਾਨ ’ਚ ਇਸ ਦੀ ਪਹੁੰਚ ਸ਼ਹਿਰ ਅਤੇ ਪਿੰਡਾਂ ਦੇ ਘਰ-ਘਰ ਤੱਕ ਹੋ ਗਈ ਹੈ।ਇਸ ਮੌਕੇ ਵਿਭਾਗ ਦੀ ਕੋਆਰਡੀਨੇਟਰ ਪ੍ਰੋ: ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੂਰਦਰਸ਼ਨ ਬਾਰੇ ਅਹਿਮ ਤੱਥਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਦੂਰਦਰਸ਼ਨ ਦੇ ਅੱਜ 34 ਸੈਟੇਲਾਈਟ ਚੈਨਲ ਹਨ। ਇਸ ਦੇ ਨਾਲ ਹੀ 14 ਹਜ਼ਾਰ ਜ਼ਮੀਨੀ ਟਰਾਂਸਮੀਟਰ ਅਤੇ 66 ਸਟੂਡੀਓ ਦੇ ਨਾਲ ਦੂਰਦਰਸ਼ਨ ਦੇਸ਼ ਦਾ ਸਭ ਤੋਂ ਵੱਡਾ ਪ੍ਰਸਾਰਣ ਕੇਂਦਰ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਦੂਰਦਰਸ਼ਨ ਕੋਲ ਦੇਸ਼ ਭਰ ’ਚ 66 ਸਟੂਡੀਓ ਹਨ ਜਿਨ੍ਹਾਂ ’ਚੋਂ 17 ਰਾਜਾਂ ਦੀ ਰਾਜਧਾਨੀਆਂ ’ਚ ਹਨ ਅਤੇ ਬਾਕੀ 49 ਵੱਖ-ਵੱਖ ਸ਼ਹਿਰਾਂ ’ਚ ਹਨ ਇਸ ਮੌਕੇ ਵਿਭਾਗ ਇੰਚਾਰਜ਼ ਡਾ. ਸਾਨਿਆ ਮਰਵਾਹਾ ਨੇ ਸਮੂਹ ਸਨਮਾਨਿਤ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੁਕਾਬਲੇ ’ਚ ਈਸ਼ਾ ਸ਼ਰਮਾ ਬੀ. ਏ. ਜੇ. ਐਮ. ਸੀ. 5ਵਾਂ ਸਮੈਸਟਰ ਨੇ ਪਹਿਲਾਂ, ਚਰਨਜੋਤ ਨੇ ਦੂਸਰਾ ਅਤੇ ਬੀ. ਏ. ਜੇ. ਐਮ. ਸੀ. ਸਮੈਸਟਰ ਪਹਿਲਾਂ ਦੀ ਰੌਸ਼ਨੀ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਪ੍ਰੋ: ਸੁੰਦਰੇ, ਪ੍ਰੋ: ਹਰੀ, ਪ੍ਰੋ: ਸੁਰਭੀ, ਪ੍ਰੋ: ਜਸਕੀਰਤ, ਪ੍ਰੋ: ਹਰਜੀਤ, ਪ੍ਰੋ: ਭਾਵਨੀ ਆਦਿ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।