Total views : 5506053
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਮਹਾਤਮਾ ਹੰਸਰਾਜ ਲਾਇਬ੍ਰੇਰੀ ਦੁਆਰਾ ਅੰਤਰ—ਰਾਸ਼ਟਰੀ ਸਾਖ਼ਰਤਾ ਦਿਹਾੜੇ ਦੇ ਮੌਕੇ ‘ਤੇ ਇੱਕ ‘ਐਕਸਪਲੋਰ ਵਰਲਡਜ਼ ਇੰਨ ਵਰਡਜ਼….. ਏ ਬੁੱਕ ਐਗਜ਼ੀਬੀਸ਼ਨ ਟੂ ਇੰਨਸਪਾਇਰ* ਸਿਰਲੇਖ ਅਧੀਨ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨੀ ਦਾ ਉਦਘਾਟਨ ਬਰਮਿੰਘਮ ਯੰਗ ਯੂਨੀਵਰਸਿਟੀ, ਯੂ.ਐਸ.ਏ ਦੀ ਪ੍ਰੋਫੈ਼ਸਰ (ਡਾ.) ਤਾਉਨਾਲਿਨ ਰੂਦਰਫੋਰਡ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।
ਇਸ ਪ੍ਰਦਰਸ਼ਨੀ ਵਿੱਚ ਅੰਮ੍ਰਿਤਸਰ ਦੇ ਦੋ ਪ੍ਰਸਿੱਧ ਪੁਸਤਕ ਭੰਡਾਰ ਅਹੁਜਾ ਬੁੱਕ ਡਿਪੋ ਵੱਲੋਂ ਸ਼਼੍ਰੀ ਸੰਦੀਪ ਅਹੁਜਾ ਅਤੇ ਨੈਸ਼ਨਲ ਬੁੱਕ ਡਿਸਟਰੀਬਿਊਟਰਜ਼ ਦੇ ਸ਼਼੍ਰੀ ਸੰਦੀਪ ਵਾਸਲ ਨੇ ਭਾਗ ਲਿਆ। ਵੱਡੀ ਸੰਖਿਆ ਵਿੱਚ ਵੱਖ—ਵੱਖ ਵਿਸਿ਼ਆਂ ਦੀਆਂ ਪੁਸਤਕਾਂ ਪ੍ਰਦਰਸਿ਼ਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪਾਠਕ੍ਰਮ ਦੀਆਂ ਪੁਸਤਕਾਂ ਤੋਂ ਲੈ ਕੇ ਇਤਿਹਾਸ, ਪੌਰਾਣਿਕ ਕਥਾਵਾਂ, ਸਹਾਇਕ ਪੁਸਤਕਾਂ, ਪ੍ਰਤੀਯੋਗੀ ਪਰੀਖਿਆ ਦੀ ਤਿਆਰੀ ਦੀਆਂ ਪੁਸਤਕਾਂ ਅਤੇ ਕਥਾ ਸਾਹਿਤ ਸ਼ਾਮਿਲ ਰਿਹਾ। ਇਸ ਮੌਕੇ ‘ਤੇ ਵਿਦਿਆਰਥਣਾਂ ਤੋਂ ਇਲਾਵਾ ਕਾਲਜ ਦੇ ਵੱਖ—ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਵੀ ਉਤਸ਼ਾਹ ਨਾਲ ਪ੍ਰਦਰਸ਼ਨੀ ਵਿਚ ਹਿੱਸਾ ਲਿਆ।
ਪ੍ਰਿੰਸੀਪਲ (ਡਾ.) ਪੁਸ਼ਪਿੰਦਰ ਵਾਲੀਆ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨਾਂ ਦਾ ਮੰਤਵ ਡਿਜੀਟਲ ਯੁੱਗ ਵਿੱਚ ਵਿਦਿਆਰਥਣਾਂ ਵਿੱਚ ਪੜ੍ਹਣ ਦੀ ਪ੍ਰਵਿਰਤੀ ਨੂੰ ਵਿਕਸਿਤ ਕਰਨਾ ਹੈ। ਪੁਸਤਕਾਂ ਮਨੁੱਖ ਵਿੱਚ ਰਚਨਾਤਮਕ ਸਮੱਰਥਾਂ ਨੂੰ ਵਧਾਉਂਦੀਆਂ ਹਨ ਅਤੇ ਦੁਨੀਆਂ ਨੂੰ ਚੰਗੇ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦੀਆਂ ਹਨ।ਕਾਲਜ ਦੀ ਲਾਇਬ੍ਰੇਰੀਅਨ ਸਵਾਤੀ ਦੱਤਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਪੁਸਤਕ ਪ੍ਰਦਰਸ਼ਨੀ ਆਯੋਜਿਤ ਕਰਨ ਦਾ ਮੁੱਖ ਮੰਤਵ ਕਾਲਜ ਲਾਇਬ੍ਰੇਰੀ ਦੇ ਮੌਜੂਦਾ ਸੰਗ੍ਰਹਿ ਨੂੰ ਭਰਪੂਰ ਕਰਨਾ ਹੈ।
ਇਸ ਤੋਂ ਇਲਾਵਾ ਕਾਲਜ ਦੇ ਐਨਐਸਐਸ ਵਲੰਟੀਅਰਾਂ ਅਤੇ ਪੀਜੀ ਕਾਮਰਸ ਵਿਭਾਗ ਦੁਆਰਾ ਇੱਕ ਪੁਸਤਕ ਦਾਨ ਅਭਿਆਨ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਲਾਇਬ੍ਰੇਰੀ ਨੂੰ ਪੁਸਤਕਾਂ ਭੇਂਟ ਕਰਕੇ ਭਾਗ ਲਿਆ। ਕਾਲਜ ਦੇ ਕੋਰਾ ਕਾਗਜ਼ ਕਲੱਬ ਨੇ ਵੀ ਪਰੀਖਿਆ ਸ਼ੀਟਾਂ ਦੇ ਬਚੇ ਹੋਏ ਪੰਨਿਆਂ ਨੂੰ ਨੋਟਬੁੱਕ ਬਣਾ ਕੇ ਕਾਲਜ ਦੁਆਰਾ ਗੋਦ ਲਏ ਪਿੰਡਾਂ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਦਾਨ ਕਰਨ ਦੀ ਪਹਿਲ ਕੀਤੀ। ਇਸ ਮੌਕੇ ਤੇ ਅਸਿਸਟੈਂਟ ਲਾਇਬ੍ਰੇਰੀਅਨ ਸ਼੍ਰੀਮਤੀ ਰਵੀ ਲੋਚਨ ਅਤੇ ਕਾਲਜ ਬੀਅਰਰਜ਼ ਹਾਜ਼ਰ ਰਹੇ।