ਪੰਜਾਬ ਇਸਤਰੀ ਸਭਾ ਦੀ 7-8 ਅਕਤੂਬਰ ਨੂੰ ਜਲੰਧਰ ਵਿਖੇ ਹੋਵੇਗੀ ਸੂਬਾਈ ਕਾਨਫਰੰਸ

4674290
Total views : 5505377

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬਾਰਡਰ ਨਿਊਜ ਸਰਵਿਸ

ਪੰਜਾਬ ਇਸਤਰੀ ਸਭਾ ਦੀ 7-8 ਅਕਤੂਬਰ ਨੂੰ ਵਿਸ਼ਨੂ ਗਣੇਸ਼ ਪਿੰਗਲੇ ਹਾਲ ਵਿਖੇ ਹੋ ਰਹੀ ਸੂਬਾਈ ਕਾਨਫਰੰਸ ਦੀ ਤਿਆਰੀਆਂ ਸਬੰਧੀ ਦੇਸ਼ ਭਗਤ ਹਾਲ ਜਲੰਧਰ ਵਿਖੇ ਸੂਬਾਈ ਆਗੂ ਰਾਜਿੰਦਰਪਾਲ ਕੌਰ, ਰੁਪਿੰਦਰ ਕੌਰ ਮਾੜੀਮੇਘਾ, ਨਰਿੰਦਰ ਸੋਹਲ, ਐਡਵੋਕੇਟ ਰਾਜਿੰਦਰ ਮੰਡ ਤੇ ਰਣਜੀਤ ਸਿੰਘ ਔਲਖ ਨੇ ਮੀਟਿੰਗ ਕਰਕੇ ਕੀਤੀਆਂ ਜਾ ਰਹੀਆ ਤਿਆਰੀਆ ਦਾ ਜਾਇਜਾ ਲਿਆ। ਜਿਥੇ ਗੱਲ ਕਰਦਿਆ ਆਗੂਆਂ ਨੇ ਦੱਸਿਆ ਕਿ ਇਸ ਸੂਬਾਈ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਜਿਥੇ ਕੌਮੀ ਆਗੂ ਨਿਸ਼ਾ ਸਿੱਧੂ ਪਾਹੁੰਚ ਰਹੇ ਹਨ ਉਥੇ ਸੀ.ਪੀ.ਆਈ ਦੇ ਸੂਬਾ ਆਗੂ ਬੰਤ ਸਿੰਘ ਬਰਾੜ, ਏ.ਆਈ.ਐਸ.ਐਫ ਦੇ ਸੂਬਾਈ ਆਗੂ ਲਵਪ੍ਰੀਤ ਸਿੰਘ ਮਾੜੀਮੇਘਾ, ਦੇਸ਼ ਭਗਤ ਯਾਦਗਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਵੀ ਸ਼ਿਕਰਤ ਕਰਨਗੇ।

ਸ੍ਰੀਮਤੀ ਰਾਜਿੰਦਰਪਾਲ ਕੌਰ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸੂਬੇ ਵਿੱਚੋ 150 ਡੇਲੀਗੇਟ ਮਹਿਲਾਵਾਂ ਹਿੱਸਾ ਲੈਣਗੀਆਂ।ਉਨਾਂ ਨੇ ਦੱਸਿਆ ਕਿ ਕਾਨਫਰੰਸ ਵਿੱਚ ਮਨੀਪੁਰ ਦੇ ਹਾਲਤਾ ‘ਤੇ ਵਿਚਾਰ ਚਰਚਾ ਹੋਵੇਗੀ।ਕਿਉਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫਿਰਕੂ ਨੀਤੀਆ ਕਾਰਨ ਘੱਟ ਗਿਣਤੀਆਂ ਇਸ ਸਮੇ ਖਤਰੇ ਵਿੱਚ ਹਨ। ਉਨਾਂ ਨੇ ਕਿਹਾ ਕਿ ਮੋਦੀ ਦਾ ਫਿਰਕੂ ਏਜੰਡਾ ਇੱਕਲਾ ਮਨੀਪੁਰ ‘ਚ ਹੀ ਲਾਗੂ ਨਹੀ ਹੋ ਰਿਹਾ ਸਗੋ ਫਿਰਕੂ ਗੁੰਡੇ ਦੇਸ਼ ਭਰ ਵਿੱਚ ਦਨਦਨਾਉਦੇ ਫਿਰਦੇ ਹਨ।ਉਨਾਂ ਨੇ ਕਿਹਾ ਕਿ ਦੇਸ਼ ਦੇ ਹਾਲਤ ਤਾਂ ਹੀ ਠੀਕ ਹੋ ਸਕਦੇ ਹਨ ਜੇਕਰ ਔਰਤਾਂ ਨੂੰ ਸਪੂੰਰਨ ਰੂਪ ਵਿੱਚ ਰੁਜਗਾਰ ਦਿੱਤਾ ਜਾਏ ਤੇ ਕੁੜੀਆਂ ਦੀ ਵਿੱਦਿਆ ਮੁਫਤ ਤੇ ਲਾਜਮੀ ਕੀਤੀ ਜਾਏ।

Share this News