Total views : 5505894
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ, ਜਤਿੰਦਰ ਬੱਬਲਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਯੂਥ ਵਿੰਗ ਦੇ ਨਵਨਿਯੁਕਤ ਕੀਤੇ ਗਏ ਪ੍ਰਧਾਨ ਸ੍ਰ ਸਰਬਜੀਤ ਸਿੰਘ ਝਿੰਜਰ ਵੱਲੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਯੂਥ ਮਿਲਣੀ ਪ੍ਰੋਗਰਾਮ ਦੇ ਤਹਿਤ ਯੂਥ ਮਿਲਣੀ ਕੀਤੀਆਂ ਜਾ ਰਹੀਆਂ ਹਨ। ਪਾਰਟੀ ਵੱਲੋਂ ਮਿਲ਼ੇ ਇਹਨਾਂ ਹੁਕਮਾਂ ਦੇ ਚੱਲਦਿਆਂ ਸ਼ੌਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ।
ਇਸ ਮੌਕੇ ਸ਼ਾਹਬਾਜਪੁਰ ਅਤੇ ਕੁਹਾੜਕਾ ਪਿੰਡ ਦੇ ਯੂਥ ਆਗੂ ਅਤੇ ਅਕਾਲੀ ਵਰਕਰਾਂ ਨੂੰ 30 ਸਤੰਬਰ ਨੂੰ ਦਿਨ ਸ਼ਨੀਵਾਰ ਸਥਾਨ ਚੋਹਲਾ ਸਾਹਿਬ ਵਿਖੇ ਹੋ ਰਹੀ ਪੰਜਾਬ ਯੂਥ ਮਿਲਣੀ ਦੇ ਸੰਬੰਧ ਵਿੱਚ ਲਾਮਬੰਦ ਕੀਤਾ ਗਿਆ। ਇਸ ਮੌਕੇ ਯੂਥ ਆਗੂ ਅਤੇ ਅਕਾਲੀ ਵਰਕਰਾਂ ਨੇ ਕਾਨਫਰੰਸ ਵਿੱਚ ਪਹੁੰਚਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਅਸੀਂ ਸਭ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਵਾਂਗੇ।
ਇਸ ਮੌਕੇ ਬ੍ਰਹਮਪੁਰਾ ਸਾਹਿਬ ਅਤੇ ਗੁਰਸੇਵਕ ਸਿੰਘ ਸ਼ੇਖ ਵਲੋਂ ਸ਼ਹਿਬਾਜਪੁਰ ਵਿਖੇ ਗਿਆਨ ਸਿੰਘ ਸ਼ਾਹਿਬਾਜਪੁਰ ਦੀ ਅਗਵਾਈ ਹੇਠ ਬਾਬਾ ਸੁਰਜਣ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ “ਪੰਜਾਬ ਯੂਥ ਮਿਲਣੀ” ਸੰਬੰਧੀ ਅਕਾਲੀ ਵਰਕਰਾਂ ਅਤੇ ਅਕਾਲੀ ਆਗੂਆਂ ਨਾਲ਼ ਸਲਾਹ ਮਸ਼ਵਰਾ ਸਾਂਝਾ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਿਕਰਮ ਸਿੰਘ ਮਜੀਠੀਆ ਅਤੇ ਸਰਬਜੀਤ ਸਿੰਘ ਝਿੰਜਰ ਵਲੋਂ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਆਪਣੇ ਪੁਰਾਣੇ ਵਿਰਸੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਮੌਕੇ ਗਿਆਨ ਸਿੰਘ ਸ਼ਹਿਬਾਜ਼ਪੁਰ ਤੋਂ ਇਲਾਵਾ ਜਗਰੂਪ ਸਿੰਘ ਬਿੱਟੂ ਸਾਬਕਾ ਸਰਪੰਚ ਸ਼ਾਹਬਾਜ਼ਪੁਰ , ਦਿਲਬਾਗ ਸਿੰਘ ਸੈਕਟਰੀ ਸ਼ਾਹਬਾਜ਼ਪੁਰ , ਅੰਗਰੇਜ ਸਿੰਘ ਸਾਬਕਾ ਸਰਪੰਚ ਸਾਹਿਬਾਜਪੁਰ , ਤਰਲੋਚਨ ਸਿੰਘ ਮੈਂਬਰ ਪੰਚਾਇਤ ਸਹਿਬਾਜਪੁਰ, ਬਲਕਾਰ ਸਿੰਘ ਬਾਦਲ ਸ਼ਾਹਿਬਾਜਪੁਰ , ਦਲਜੀਤ ਸਿੰਘ ਸਾਬਕਾ ਮੈਂਬਰ ਪੰਚਾਇਤ ਸਾਹਿਬਾਜ਼ਪੁਰ,ਜਗਤਾਰ ਸਿੰਘ, ਮੰਗਲ ਸਿੰਘ , ਗੁਰਦਾਸ ਸਿੰਘ ਯੂਥ ਵਰਕਰ ਸ਼ਹਿਬਾਜ਼ਪੁਰ, ਹਰਪ੍ਰੀਤ ਹੈਪੀ ਯੂਥ ਵਰਕਰ ਸ਼ਹਿਬਾਜਪੁਰ ਸੂਬੇਦਾਰ ਸੇਵਾ ਸਿੰਘ, ਬਾਬਾ ਲੱਖਾ ਸਿੰਘ ਸਾਹਿਬਾਜਪੁਰ, ਸੇਵਾ ਸਿੰਘ ਸਹਿਬਾਜ਼ਪੁਰ , ਕਾਲੂ ਸ਼ਹਿਬਾਜਪੁਰ ਸੁਰਜਨ ਸਿੰਘ ਸਾਬਕਾ ਸਰਪੰਚ ਕੋਹਾੜਕਾ, ਸਰਵਣ ਸਿੰਘ ਲਾਡੀ ਸਾਬਕਾ ਸਰਪੰਚ ਕੋਹਾੜਕਾ, ਸ਼ਿੰਦਰ ਸਿੰਘ ਸਾਬਕਾ ਸਰਪੰਚ ਕੋਹਾੜਕਾ, ਪਰਗਟ ਸਿੰਘ ਅਾੜਤੀਆ ਕੁਹਾੜਕਾ, ਸੁਲੱਖਣ ਸਿੰਘ ਮੈਂਬਰ ਪੰਚਾਇਤ ਕੋਹਾੜਕਾ, ਅਮਰੀਕ ਸਿੰਘ ਮੈਂਬਰ ਪੰਚਾਇਤ ਕੁਹਾੜਕਾ, ਪਰਮਜੀਤ ਸਿੰਘ ਮੈਂਬਰ ਪੰਚਾਇਤ ਕੁਹਾੜਕਾ, ਸੋਨਾ ਕੁਹਾੜਕਾ, ,,, ਅਤੇ ਅਕਾਲੀ ਵਰਕਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।