Total views : 5504799
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸੀਨੀਅਰ ਭਾਜਪਾ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਇੰਚਾਰਜ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਆੜੇ ਹੱਥੀਂ ਲਿਆ ਹੈ।ਉਨ੍ਹਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਲਈ ਆਪ ਸਰਕਾਰ ਨੇ ਕੁਝ ਨਹੀਂ ਕੀਤਾ ਹੈ।
ਬਿਨ੍ਹਾਂ ਕੋਈ ਕੰਮ ਕੀਤੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਸਮਾਰੋਹ *ਤੇ ਲੋਕਾਂ ਦੇ ਪੈਸੇ ਦੀ ਬਰਬਾਦੀ: ਛੀਨਾ
ਅੱਜ ਇੱਥੇ ਜਾਰੀ ਆਪਣੇ ਬਿਆਨ ਸ: ਛੀਨਾ ਨੇ ਕਿਹਾ ਕਿ ਸਕੂਲ ਦਾ ਉਦਘਾਟਨ ਕੁਝ ਹੋਰ ਨਹੀਂ ਬਲਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੇਜਰੀਵਾਲ ਅਤੇ ਮਾਨ ਨੇ ਨਵਾਂ ਹੱਥਕੰਡਾ ਅਪਨਾਇਆ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਆਪ ਸਰਕਾਰ ਨੇ ਸਕੂਲ ਦੇ ਬੁਨਿਆਦੀ ਢਾਂਚੇ ਲਈ ਕੁਝ ਨਹੀਂ ਕੀਤਾ, ਕਿਉਂਕਿ ਇਹ ਪਿਛਲੀ ਭਾਜਪਾ—ਅਕਾਲੀ ਗਠਜੋੜ ਸਰਕਾਰ ਸੀ ਜਿਸ ਨੇ ਸਕੂਲ ਦੇ ਨਿਰਮਾਣ ਵਿੱਚ ਬਹੁਤ ਯੋਗਦਾਨ ਦਿੱਤਾ ਸੀ। ਅਕਾਲੀ—ਭਾਜਪਾ ਸਰਕਾਰ ਦੌਰਾਨ ਕਮਰੇ, ਖੇਡ ਦੇ ਮੈਦਾਨ ਅਤੇ ਪੀਣ ਲਈ ਪਾਣੀ ਦੀ ਸਹੂਲਤ ਸ਼ਾਮਿਲ ਕੀਤੀ ਗਈ ਸੀ। ਸਕੂਲ ਦੀ ਇਮਾਰਤ ਦਾ ਰੰਗ ਰੋਗਨ ਕਰਕੇ ਹੀ ਆਪ ਸਰਕਾਰ ਵਿਸ਼ਵ ਪੱਧਰੀ ਸਕੂਲ ਬਣਾਉਣ ਦਾ ਦਾਅਵਾ ਕਰ ਰਹੀ ਹੈ, ਇਹ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਮਾਨ ਕੇਜਰੀਵਾਲ ਦੇ ਹੁਕਮਾਂ *ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਅਤੇ ਲੁੱਟ ਰਿਹਾ ਹੈ।
ਸ: ਛੀਨਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਸਰਕਾਰ ਵੱਲੋਂ ਬਣਾਏ ਗਏ ਸੁਵਿਧਾ ਕੇਂਦਰਾਂ ਨੂੰ ਫਿਰ ਤੋਂ ਪੇਂਟ ਕਰ ਕੇ ਪੂਰੇ ਪੰਜਾਬ ਵਿੱਚ ਮੁਹੱਲਾ ਕਲੀਨਿਕ ਦਾ ਲੇਬਲ ਦਿੱਤਾ ਗਿਆ ਅਤੇ ਹੁਣ ਸਕੂਲਾਂ ਦੀ ਵਾਰੀ ਹੈ।ਉਨ੍ਹਾਂ ਕਿਹਾ ਕਿ ਆਪ ਪਾਰਟੀ ਨੇ ਸੂਬੇ ਵਿੱਚ ਪਿਛਲੀ ਸਰਕਾਰਾਂ ਦੇ ਵੱਖ ਵੱਖ ਪ੍ਰੋਜੈਕਟਾਂ ਨੂੰ ਹੜੱਪਣ ਦਾ ਯਤਨ ਕੀਤਾ ਹੈ ਅਤੇ ਝੂਠੀ ਕਹਾਣੀ ਰਚੀ ਹੈ। ਇਸ ਖੇਤਰ ਦੇ ਹਲਕਾ ਇੰਚਾਰਜ ਨੇ ਸਕੂਲ ਵਿੱਚ ਆਧੁਨਿਕ ਸੁਵਿਧਾਵਾਂ ਦੇ ਨਿਰਮਾਣ *ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਸ: ਛੀਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਤੰਗ ਆ ਚੁੱਕੇ ਹਨ, ਜਿਹੜੀ ਸਿੱਖਿਆ, ਸਿਹਤ ਸੰਭਾਲ, ਅਮਨ ਕਾਨੂੰਨ ਅਤੇ ਵਿਕਾਸ ਦੇ ਮੁੱਦਿਆਂ ਸਮੇਤ ਹਰੇਕ ਫਰੰਟ *ਤੇ ਫੇਲ ਸਾਬਤ ਹੋ ਚੁੱਕੀ ਹੈ। ਇਸ ਤੋਂ ਵੀ ਜਿਆਦਾ ਅੱਜ ਉਦਘਾਟਨ ਸਮਾਰੋਹ ਲਈ ਕੀਤੇ ਗਏ ਪ੍ਰਬੰਧਾਂ *ਤੇ ਲੱਖਾਂ ਰੁਪਏ ਬਰਬਾਦ ਕੀਤੇ ਗਏ।ਹਰ ਪਾਸੇ ਆਵਾਜਾਈ ਠੱਪ ਹੋ ਗਈ, ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਸਰਕਾਰੀ ਪੈਸੇ ਦੀ ਵੱਡੇ ਪੱਧਰ *ਤੇ ਦੁਰਵਰਤੋਂ ਕੀਤੀ ਗਈ।ਉਨ੍ਹਾਂ ਕਿਹਾ ਕਿ ਜਨਤਕ ਰੈਲੀ *ਚ ਲੋਕਾਂ ਨੂੰ ਲਿਆਉਣ ਲਈ ਜਨਤਕ ਟਰਾਂਸਪੋਰਟ ਬੱਸਾਂ ਦੀ ਦੁਰਵਰਤੋਂ ਕੀਤੀ ਗਈ।