Total views : 5511192
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਜਿਲੇ ਵਿੱਚ ਪੈਦੇਂ ਇਤਿਹਾਸਕ ਕਸਬਾ ਚਵਿੰਡਾ ਦੇਵੀ ਵਿੱਚ ਸਥਿੱਤ ਇਤਿਹਾਸਕ ਪ੍ਰਾਚੀਨ ਮਾਤਾ ਚਾਮੂੰਡਾ ਦੇਵੀ ਮੰਦਰ ਵਿਖੇ ਨਿਊ ਸ੍ਰੀ ਰਾਮ ਲੀਲਾ ਕਲੰਬ ਵੱਲੋ ਮਾਤਾ ਮੰਦਰ ਚਵਿੰਡਾ ਦੇਵੀ ਵਿੱਚ ਲੱਗੇ ਰਸ਼ੀਵਰ ਕਮ ਤਹਿਸੀਲਦਾਰ ਰਤਨਜੀਤ ਖੁੱਲਰ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਦੀ ਤਰਾਂ ਇਸ ਵਾਰ ਵੀ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਰਾਤ ਮੋਕੇ ਇਸ ਸ਼ੁਭ ਤਿਉਹਾਰ ਨੂੰ ਵੇਖਣ ਲਈ ਇਲਾਕੇ ਅਤੇ ਕਸਬੇ ਦੇ ਲੋਕ ਪੂਰੀ ਸ਼ਰਧਾਂ ਨਾਲ ਪੁੱਜ ਕਿ ਮਾਤਾ ਮੰਦਰ ਚਾਮੂੰਡਾ ਦੇਵੀ ਜੀ ਦੇ ਦਰਸ਼ਨ ਕੀਤੇ ਅਤੇ ਫਿਰ ਕ੍ਰਿਸ਼ਨ ਲੀਲਾ ਦਾ ਅਨੰਦ ਮਾਣਿਆ।
ਸਾਨੂੰ ਸਾਰਿਆ ਨੂੰ ਰਲ ਮਿਲ ਤਿਉਹਾਰ ਮਨਾਉਣੇ ਚਾਹੀਦੇ-ਡੀ .ਐਸ .ਪੀ ਮਜੀਠਾ
ਰਾਤ 12 ਵਜੇ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਮੋਕੇ ਕਲੰਬ ਅਤੇ ਮਾਤਾ ਮੰਦਰ ਵਿੱਚ ਲੱਗੇ ਰਸ਼ੀਵਰ ਵੱਲੋ ਆਈਆ ਹੋਈਆ ਸੰਗਤਾ ਲਈ ਆਤਸ਼ਬਾਜ਼ੀ ਦਾ ਦ੍ਰਿਸ਼ ਪੇਸ਼ ਕੀਤਾ ਜੋ ਇਲਾਕੇ ਵਿੱਚ ਖਿੱਚ ਦਾ ਕੇਂਦਰ ਬਣਿਆ। ਇਸ ਸ਼ੁਭ ਤਿਉਹਾਰ ਮੋਕੇ ਡੀ ਐਸ ਪੀ ਹੇਡ ਕੁਆਟਰ ਮੋਹਨ ਸਿੰਘ ਅੰਮ੍ਰਿਤਸਰ ਦਿਹਾਤੀ, ਡੀ ਐਸ ਪੀ ਮਜੀਠਾ ਕੰਵਲਪ੍ਰੀਤ ਸਿੰਘ, ਐਸ ਐਚ ਓ ਕੱਥੂਨੰਗਲ ਮਨਤੇਜ ਸਿੰਘ, ਪੁਲਿਸ ਚੋਕੀ ਚਵਿੰਡਾ ਦੇਵੀ ਦੇ ਇੰਚਾਰਜ ਹਰਜਿੰਦਰ ਸ਼ਿੰਘ ਵਿਸ਼ੇਸ ਤੋਰ ਤੇ ਪੁੱਜੇ। ਇਸ ਇਤਿਹਾਸਕ ਦਿਹਾੜੇ ਮੋਕੇ ਆਏ ਹੋਏ ਮੁੱਖ ਮਹਿਮਾਨਾ ਨੂੰ ਬਲਵਿੰਦਰ ਸ਼ਰਮਾ ਵੱਲੋ ਮਾਤਾ ਜੀ ਦੀ ਚੁੰਨਰੀ ਨਾਲ ਸਨਮਾਨ ਚਿੰਨ੍ਹ ਦੇ ਕਿ ਸਨਮਾਨਿਤ ਕੀਤਾ ਗਿਆ। ਇਸ ਮੋਕੇ ਆਈਆ ਹੋਈਆ ਸੰਗਤਾ ਨੂੰ ਸੰਬੋਧਨ ਕਰਦਿਆ ਡੀ ਐਸ ਪੀ ਮਜੀਠਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਸਾਰੇ ਧਰਮਾ ਦੇ ਤਿਉਹਾਰ ਰਲ ਮਿਲ ਮਨਾਉਣੇ ਚਾਹੀਦੇ ਹਨ ਤਾ ਜੋ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਅਤੇ ਆਉਣ ਵਾਲੀ ਪੀੜੀ ਵਿੱਚ ਆਪਸੀ ਪਿਆਰ ਬਣਿਆ ਰਹੇ। ਇਸ ਮੋਕੇ ਸ਼ਿਵ ਸੈਨਾ ਰਾਸ਼ਟਰੀ ਭੰਗਵਾ ਸੈਨਾ ਪੰਜਾਬ ਦੇ ਚੇਅਰਮੈਨ ਬਲਵਿੰਦਰ ਸ਼ਰਮਾਂ ਚਵਿੰਡਾ ਦੇਵੀ, ਸ਼ਿਵ ਸੈਨਾ ਆਗੂ ਹਰਜਿੰਦਰਪਾਲ ਸ਼ਰੀਨ ਕੱਥੂਨੰਗਲ, ਅਸ਼ਵਨੀ ਸ਼ਰਮਾਂ, ਡਾਕਟਰ ਰਾਜੀਵ ਕੁਮਾਰ ਰੰਜੂ ਥਰੀਏਵਾਲ, ਮਾਤਾ ਮੰਦਰ ਚਵਿੰਡਾ ਦੇਵੀ ਦੇ ਸ਼ੁਪਰਵਾਈਜਰ ਲਵ, ਸ਼ਨੀ ਸੁੰਦਰ, ਸੂਰਜ ਬਾਵਾ ਰਾਮੂ, ਲਵਲੀ ਬਾਵਾ, ਏ ਐਸ ਆਈ ਕੇਵਲ, ਏ ਐਸ ਆਈ ਕੈਪਟਨ ਸ਼ਿੰਘ, ਦਿਲਰਾਜ ਸਿੰਘ, ਪਰਮਿੰਦਰ ਸਿੰਘ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ ਆਦਿ ਸੰਗਤਾ ਹਾਜਰ ਸਨ।