ਪੰਜਾਬ ਦੇ ਜਿਹੜੇ ਵੀ ਅਫਸਰ ਭਗਵੰਤ ਮਾਨ ਦੇ ਕਹਿਣ ’ਤੇ ਨਜਾਇਜ਼ ਕੰਮ ਕਰਨਗੇ ਉਹਨਾਂ ਨੂੰ ਨਤੀਜੇ ਭੁਗਤਣਗੇ ਪੈਣਗੇ: ਮਨਜਿੰਦਰ ਸਿੰਘ ਸਿਰਸਾ

4674980
Total views : 5506387

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਵਿਚ ਜਿਹੜੇ ਵੀ ਅਫਸਰ ਭਗਵੰਤ ਮਾਨ ਦੇ ਕਹਿਣ ’ਤੇ ਨਜਾਇਜ਼ ਕੰਮ ਕਰਨਗੇ, ਉਹਨਾਂ ਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ ਤੇ ਉਹਨਾਂ ਕਿਹਾ ਕਿ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਵਿਚ ਦੋ ਅਫਸਰਾਂ ਦੀ ਮੁਅੱਤਲੀ ਮਗਰੋਂ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਵੀ ਬਰਖ਼ਾਸਤ ਹੋਣੇ ਚਾਹੀਦੇ ਹਨ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੀਆਂ ਚੁਣੀਆਂ ਪੰਚਾਇਤਾਂ ਨੂੰ ਭੰਗ ਕਰ ਕੇ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਭਗਵੰਤ ਮਾਨ ਨੇ ਆਪਣੇ ਬੰਦੇ ਪੰਚਾਇਤਾਂ ਵਿਚ ਫਿੱਟ ਕਰਨ ਦਾ ਤਰੀਕਾ ਲੱਭਾ ਸੀ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਫੇਲ੍ਹ ਹੋ ਗਿਆ।

 ਦੋ ਅਫਸਰਾਂ ਦੀ ਮੁਅੱਤਲੀ ਮਗਰੋਂ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਬਰਖਾਸਤ ਹੋਣੇ ਚਾਹੀਦੇ ਹ
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਚਾਇਤਾਂ ਭੰਗ ਕਰਨ ਦੀ ਫਾਈਲ ’ਤੇ ਮੁੱਖ ਮੰਤਰੀ  ਤੇ ਪੰਚਾਇਤ ਮੰਤਰੀ ਦੋਵਾਂ ਨੇ ਹਸਤਾਖ਼ਰ ਕੀਤੇ ਹਨ ਤੇ ਇਸਦੀ ਕਾਪੀ ਹੁਣ ਜਨਤਕ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਨੋਟਿੰਗ ਵਿਚ ਬਕਾਇਦਾ ਲਿਖਿਆ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ’ਤੇ ਇਹ ਕਾਰਵਾਈ ਹੋਈ ਹੈ ਜਿਸਦਾ ਖਮਿਆਜ਼ਾ ਡਾਇਰੈਕਟਰ ਤੇ ਵਿੱਤ ਕਮਿਸ਼ਨਰ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜਿਵੇਂ ਅਫਸਰ ਸਸਪੈਂਡ ਕੀਤੇ ਹਨ, ਉਸੇ ਤਰੀਕੇ ਮੁੱਖ ਮੰਤਰੀ ਤੇ ਮੰਤਰੀ ਵੀ ਬਰਖ਼ਾਸਤ ਹੋਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਉਹ  ਅਫਸਰਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਜਿਹੜਾ ਅਰਬਾਂ ਰੁਪਿਆ ਇਸ਼ਤਿਹਾਰਬਾਜ਼ੀ ਤੇ ਜਹਾਜ਼ਾਂ ’ਤੇ ਲੁਟਾਇਆ ਜਾ ਰਿਹਾ ਹੈ, ਇਸਦਾ ਨਤੀਜਾ ਅਫਸਰਸ਼ਾਹੀ ਨੂੰ ਭੁਗਤਣਾ ਪਵੇਗਾ।ਉਹਨਾਂ ਕਿਹਾ ਕਿ ਇਹ ਪਾਰਟੀ ਪੰਜਾਬ ਨੂੰ ਬਚਾਉਣ ਨਹੀਂ ਲੁੱਟਣ ਆਈ ਹੈ ਤੇ ਇਸ ਸਭ ਦੀ ਜਵਾਬਦੇਹੀ ਅਫਸਰਾਂ ਨੂੰ ਦੇਣੀ ਪਵੇਗੀ। 

Share this News