ਨਿਗਮ ਅਧਿਕਾਰੀਆਂ, ਟ੍ਰੈਫਿਕ ਪੁਲਿਸ ਅਤੇ ਆਰ.ਟੀ.ਏ. ਵੱਲੋ ਕੱਟੇ ਗਏ ਚਲਾਨ ਅਤੇ 15 ਸਾਲ ਪੁਰਾਣੇ ਡੀਜ਼ਲ ਆਟੋ ਕੀਤੇ ਗਏ ਜਬਤ

4674930
Total views : 5506317

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ         

ਪ੍ਰਸ਼ਾਸਕ ਅਤੇ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਰਾਹੁਲ ਵੱਲੋਂ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 31-08-2023 ਨੂੰ ਨਿਗਮ ਹਦੂਦ ਅੰਦਰ 15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋਜ਼ ਦੇ ਚੱਲਣ ਤੇ ਪੂਰਣ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਇਹਨਾ ਆਟੋਜ਼ ਦੇ ਨਾਲ ਸ਼ਹਿਰ ਵਿਚ ਵੱਧ ਰਹੇ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮ ਤੋਂ ਸ਼ਹਿਰਵਾਸੀਆਂ ਅਤੇ ਆਉਣ ਵਾਲੇ ਯਾਤਰੂਆਂ ਨੂੰ ਰਾਹਤ ਮਿਲ ਸਕੇ।  

ਅੱਜ 1 ਸਤੰਬਰ, 2023 ਨੂੰ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਨਿਗਮ ਅਧਿਕਾਰੀਆਂ, ਟ੍ਰੈਫਿਕ ਪੁਲਿਸ ਅਤੇ ਆਰ.ਟੀ.ਏ. ਵੱਲੋ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿਚ ਨਾਕੇ ਲਗਾਕੇ  ਇਹਨਾਂ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਦੀ ਚੈਕਿੰਗ ਕੀਤੀ ਗਈ ਅਤੇ ਮੌਂਕੇ ਤੇ 40 ਤੋਂ ਵੱਧ ਚਲਾਨ ਕੱਟੇ ਗਏ ਅਤੇ ਆਟੋਜ਼ ਨੂੰ ਜਬਤ ਕਰ ਲਿਆ ਗਿਆ। “ਰਾਹੀ ਸਕੀਮ” ਦੇ ਪ੍ਰਭਾਰੀ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਕਿਹਾ ਕਿ ਹੁਣ ਕਿਉਜੋਂ ਨਿਗਮ ਹਦੂਦ ਅੰਦਰ 15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋਜ਼ ਦੇ ਚੱਲਣ ਤੇ ਪੂਰਣ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਲਈ ਇਹਨਾਂ ਆਟੋ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ  ਹੈ ਕਿ ਉਹ ਚਲਾਨ ਅਤੇ ਜਬਤੀ ਦੀ ਕਾਰਵਾਈ ਤੋਂ ਬਚਾਓ ਲਈ ਜਲਦ ਤੋਂ ਜਲਦ ਈ-ਆਟੋ ਦੀਆਂ ਅਜੰਸੀਆਂ ਵਿਚ ਜਾਕੇ ਈ-ਆਟੋ ਖਰੀਦਣ।

Share this News