ਪੰਜਾਬ ਤੇ ਕੁਦਰਤ ਦਾ ਕਹਿਰ ਜਾਂ…………

4674012
Total views : 5504891

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


1988 ਤੋ ਬਾਅਦ ਪੰਜਾਬ ਦੀ ਧਰਤੀ ਤੇ ਜੋ ਕਹਿਰ ਵਾਪਰ ਰਿਹਾ ਹੈ ਦੁਖਦਾਈ ਹੀ ਨਹੀਂ ਬਲਕਿ ਭਵਿਖਤ ਦੇ ਹਨੇਰੇ ਦਾ ਪ੍ਰਤੀਕ ਹੈ!ਹਿਮਾਚਲ ਪੰਜਾਬ ਨਾਲ ਕਈ ਤਰਾਂ ਦੇ ਵੰਡ ਅਤੇ ਮੰਗਾ ਦੇ ਸਵਾਲ ਵਾਰ ਵਾਰ ਉਠਾਦਾਂ ਰਹਿੰਦੇ ਹੈ ਹੈ ਪਰ ਆਫ਼ਤ ਦਾ ਦੋਰ ਹਿਮਾਚਲ ਚ ਆਇਆ ਜਿਸ ਦੇ ਹਿੱਸੇ ਦਾਰ ਪੰਜਾਬ ਨੂੰ ਵੀ ਬਨਣਾ ਪੈ ਰਿਹਾ ਹੈ!ਹੈਰਾਨੀ ਹੈ ਕਿ ਪਾਣੀਆਂ ਦੀ ਵੰਡ ਚੋ ਰਾਜਸਥਾਨ ਅਰਸੇ ਲਗਾਤਾਰ ਜਾ ਰਿਹਾ ਹੈ ਜਿਸ ਦੀ ਕੀਮਤ ਕਰਕੇ ਵੀ ਕੋਈ ਧੇਲਾ ਨਹੀਂ ਦੇ ਰਿਹਾਹੈ ਪਰ ਜਦ ਪਾਂਣੀ ਦੀ ਮਾਰ ਪੈ ਰਹੀ ਹੈਤੋ ਜਦ ਪਾਣੀ ਦਾ ਹਿੱਸਾ ਜਾਂਣਾ ਸੀ ਤਾਂ ਗੇਟ ਖੋਹਲਣ ਤੋ ਹੀ ਗੁਰੇਜ ਕੀਤਾ ਗਿਆ ਜਿਸ ਨਾਲ ਤਰਨਤਾਰਨਜਿਲਾ ਫ਼ਿਰੋਜ਼ਪੁਰ ਜਿਲਾ ਪਾਣੀ ਨਾਲ ਭਰ ਦਿੱਤਾ ਗਿਆ !
ਦਰਿਆਵਾਂ ਦੇ ਬੰਨ ਘਗਰ ਰਾਵੀ ਬਿਆਸ ਸਤੁਲੁਜ ਕਿਤਨੇ ਕਮਜ਼ੋਰ ਹਨ ਕਿ ਕਿਸਾਨ ਜੋ ਇਹਨਾਂ ਦੇ ਆਸ-ਪਾਸ ਜੀਵਨ ਗੁਜ਼ਰ ਕਰਦੇ ਹਨ ਪਲ ਪਲ ਮੋਤ ਦਰਦ ਬਰਬਾਦੀ ਦੇ ਡਰ ਭੈ ਚ ਹੀ ਗੁਜ਼ਾਰਦੇ ਹਨ!


88 ਚ ਆਈ ਬਰਬਾਦੀ ਨੇ ਬਹੁਤ ਹਿੱਸਾ ਰੇਗਿਸਤਾਨ ਚ ਬਦਲ ਦਿੱਤਾ ਘਰ ਮਲਬੇ ਦੇ ਢੇਰ ਬਣਾ ਦਿੱਤੇ ਪਰਿਵਾਰ ਬਰਬਾਦ ਕਰ ਦਿੱਤੇ ਕਿਸਾਨਾਂ ਲਈ ਕਲਯੁਗ ਬਣਿਆ ਅਤੇ ਸਾਰਾ ਹੀ ਬਰਬਾਦੀ ਦਾ ਸਰੂਪ ਉੱਭਰ ਕੇ ਸਾਹਮਣੇ ਆਇਆਤਾਂ ਕਿਸੇ ਵੀ ਸਹਾਇਤਾ ਦੀ ਭਿਣਕ ਨਹੀਂ ਆਈ ਬਰਬਾਦੀ ਦਾ ਉਹ ਸਮਾਂ ਮੁੜ23 ਦਾ ਸਾਲ ਮੁੜ ਉਹ ਸਰੂਪ ਲੈ ਕੇ ਆਇਆ ਹੈ !
ਮਨੁੱਖਾਂ ਦੀ ਆ ਲਾਸ਼ਾਂ ਪਾਣੀ ਦੀ ਵਹਿਣ ਚ ਕਲੀਆਂ ਨਹੀਂ ਰੁੜ੍ਹੀਆਂ ਕਿਸਾਨਾਂ ਦਾ ਸਹਾਰਾ ਡੰਗਰ ਵੀ ਮੋਤ ਦੇ ਘੇਰੇ ਚ ਆਗਏ ਕਝ ਪਾਣੀ ਦੇ ਵਹਿਣ ਚ ਰੁੜ ਗਏ ਅਤੇ ਕੁਝ ਭੁੱਖ ਨਾਲ ਹੀ ਮਰ ਗਏਅਤੇ ਕਿਸਾਨਾਂ ਦੇ ਕਾਲ ਦਾ ਰੂਪ ਬਣ ਗਿਆ!
ਸਾਡੇ ਭਵਿਖਤ ਦੇ ਸਾਹਮਣੇ ਬਹੁਤ ਭਿਅੰਕਰ ਸਵਾਲ ਹੈ ਕਿ ਕੀ ਸਾਡੀ ਧਰਤੀ ਬੰਜਰ ਦੋ ਤਰਾਂ ਬਣ ਰਹੀ ਹੈ ਬੈਠਦੇ ਪਾਣੀ ਦਾ ਅੰਤ ਪਰ ਸਰਕਾਰਾ ਦੇ ਸਲਾਹਕਾਰ ਵਿਗਿਆਨੀ ਅਤੇ ਸੁਲਝੇ ਹੋਏ ਇਸ ਦਾ ਹੱਲ ਨਹੀਂ ਕੱਢ ਸਕਦੇ
1 ਕੀ ਹੜਾਂ ਦੇ ਪਾਣੀ ਦੀ ਕੋਈ ਸੰਭਾਲ
2 ਨਹਿਰਾਂ ਬਣਾ ਦਰਿਆਵਾਂ ਦਾ ਪਾਣੀ 40%ਦੀ ਬਜਾਏਵਧ ਤੋ ਵੱਧ ਕਿਸਾਨਾਂ ਤੱਕ ਪਹੁੰਚਦਾ ਕੀਤਾ ਜਾਵੇ
3 ਦੁਆਵਾਂ ਦੇ ਬੰਨ ਮਜ਼ਬੂਤ ਕੀਤੇ ਜਾਂਣ
4 ਮੋਸਮ ਵਿਭਾਗ ਨੂੰ ਆਧੁਨਿਕ ਤਕਨੀਕ ਅਤੇ ਭਵਿਖਤ ਬਾਰੇ ਅਜਿਹਾ ਬਣਾਇਆ ਜਾਵੇ ਕਿ ਇਸ ਸਥਿਤੀ ਦੀ ਜਾਣਕਾਰੀ ਮਿਲੇ ਤਾਂ ਜਨਤਾ ਦੀ ਬਰਬਾਦੀ ਰੋਕਣ ਲਈ ਵੱਧ ਤੋ ਵੱਧ ਯਤਨ ਹੋ ਸਕਣ!
ਕਮਜ਼ੋਰ ਬੰਨ ਸਾਡੇ ਲਈ ਕਾਲ ਬਣੇ ਹਨ ਹੈਰਾਨੀ ਹੈ ਕਿ ਕਿਸਾਨ ਹੁਣ ਸਾਲਾ ਤੱਕ ਆਪਣੀ ਬੰਜਰ ਰੇਤਾ ਮਾਰੀ ਜ਼ਮੀਨ ਨੂੰ ਗਰੀਬੀ ਚ ਕਿਵੇਂ ਉਪਜਾਊ ਬਣਾਉਣਗੇ !
ਕੀਸਰਕਾਰਾ ਐਲਾਣ ਹੀ ਕਰਨਗੀਆਂ ਜਾਂ ਸਾਥ ਦੇ ਕੇ ਮੁੜਸਹਾਇਤਾ ਕਰਨਗੀਆਂ !
ਅਸੀ ਖੁਦ ਕਿਸਾਨ ਹਾਂ ਅਤੇ 88 ਦੇ ਹੜਾ ਮਾਰੀ ਜ਼ਮੀਨ ਤੇ ਲੱਖਾਂ ਖਰਚ ਕੇ ਫਸਲਾਂ ਯੋਗੀ ਬਣਾਇਆ ਪਰ ਜਿਸ ਤਰਾਂ ਦਾ ਮਾਹੋਲ ਬਣ ਰਿਹਾ ਹੈ ਲੱਖਾਂ ਏਕੜ ਜ਼ਮੀਨ ਆਉਂਦੇ ਸਮੇਂ ਚ ਫਸਲਾਂ ਦੇ ਯੋਗ ਨਹੀਂ ਰਹੇਗੀ!ਕੀ ਸਰਕਾਰ ਕੇਵਲ ਮੁਆਵਜ਼ਾ ਨਹੀਂ ਮੁੜ ਉੱਠਣ ਦੇ ਸਮਰੱਥ ਬਣਾਏ!

ਪ੍ਰੋਫੈਸਰ ਹਰੀ ਸਿੰਘ

Share this News