ਮੁੱਖ ਅਧਿਆਪਕਾ ਨੇ 15 ਅਗਸਤ ਨੂੰ ਸਰਕਾਰੀ ਸਨਮਾਨ ਨਾ ਮਿਲਣ ਤੇ ਸਕੂਲ ‘ਚ ਲਗਾਇਆ ਧਰਨਾ

4674490
Total views : 5505639

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੁਗਾਵਾਂ/ਰਾਣਾਨੇਸ਼ਟਾ

ਬਲਾਕ ਚੁਗਾਵਾਂ2 ਹੇਠ ਆਉਦੇ ਸਰਕਾਰੀ ਪ੍ਰਾਇਮਰੀ ਸਕੂਲ ਵਰਿਆਹ ਦੀ ਮੁੱਖ ਅਧਿਆਪਕਾਂ ਅਦਰਸ਼ ਕੌਰ ਸੰਧੂ ਨੇ 15 ਅਗਸਤ ਨੂੰ ਸਨਮਾਨਿਤ ਕੀਤੇ ਗਏ ਅਧਿਆਪਕਾਂ ਦੀ ਸੂਚੀ ਵਿੱਚੋ ਉਸ ਨੂੰ ਬਾਹਰ ਰੱਖਣ ਦੇ ਮਾਮਲੇ ‘ਚ ਸਕੂਲ ਦੇ ਗੇਟ ਵਿੱਚ ਧਰਨਾਂ ਲਗਾਕੇ ਜਿਲਾ ਅਧਿਕਾਰੀਆਂ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੇ ਇਸ ਸਕੂਲ ਦੀ ਦਿੱਖ ਸਵਾਰਨ ਤੋ ਇਲਾਵਾ 6 ਬੱਚਿਆਂ ਤੋ 45ੋ ਤੱਕ ਗਿਣਤੀ ਵਧਾਉਣ ਲਈ ਜੀਅ ਜਾਨ ਨਾਲ ਕੀਤੇ ਕੰਮ ਦੀ ਜਿਲਾ ਅਧਿਕਾਰੀਆਂ ਵਲੋ ਕੋਈ ਕਦਰ ਨਹੀ ਪਾਈ ਜਦੋਕਿ ਆਪਣੇ ਚੇਹਤਿਆ ਨੂੰ ਹੀ 26 ਜਨਵਰੀ ਤੇ 15 ਅਗਸਤ ਨੂੰ ਸਨਮਾਨਿਤ ਕਰਵਾਇਆ ਜਾਂਦਾ ਹੈ।

ਅਦਰਸ਼ ਕੌਰ ਸੰਧੂ ਨੇ ਦੱਸਿਆ ਕਿ ਉਸ ਵਲੋ ਇਸ ਵਾਰ ਵੀ 15 ਅਗਸਤ ਲਈ ਬਲਾਕ ਸਿੱਖਿਆ ਅਫਸਰ ਤੋ ਆਪਣੀ ਫਾਈਲ ਸ਼ਿਫਾਰਸ ਕਰਵਾਕੇ ਜਿਲਾ ਸਿੱਖਿਆ ਅਫਸਰ ਦੇ ਦਫਤਰ ਜਮਾ ਕਰਵਾਈ ਗਈ ਪਰ ਇਸ ਦੇ ਬਾਵਜੂਦ ਉਸ ਨੂੰ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਵਿੱਚ ਸ਼ਾਮਿਲ ਨਹੀ ਕੀਤਾ ਗਿਆ।ਅੱਜ ਉਸ ਨੇ ਸਕੂਲ ਦੇ ਨੋਟਿਸ ਬੋਰਡ ‘ਤੇ ਆਪਣਾ ਰੋਸ ਲਿਖਤੀ ਰੂਪ ਵਿੱਚ ਲਿੱਖ ਕੇ ਦੋਸ਼ ਲਗਾਇਆ ਕਿ ਮਹਿਕਮਾ ਕੰਮ ਵਾਲਿਆ ਦੀ ਕਦਰ ਨਹੀ ਕਰ ਰਿਹਾ।ਜਦੋਕਿ ਦੂਜੇ ਪਾਸੇ ਜਦੋ ਜਿਲਾ ਸਿੱਖਿਆ ਅਫਸਰ ਸ੍ਰੀ ਰਾਜੇਸ਼ ਸ਼ਰਮਾਂ ਨਾਲ ਸਪੰਰਕ ਕੀਤਾ ਗਿਆ ਤਾਂ ਉਨਾਂ ਨੇ ਕਿਹਾ ਕਿ ਉਹ ਅਦਰਸ਼ ਕੌਰ ਵਰਗੇ ਮਹਿਨਤੀ ਅਧਿਆਪਕਾਂ ਦੀ ਕਦਰ ਕਰਦੇ ਹਨ ਤੇ ਉਨਾਂ ਨੇ ਅਦਰਸ਼ ਕੌਰ ਦੀ ਆਈ ਫਾਈਲ ਡੀ.ਸੀ ਦਫਤਰ ਭੇਜ ਦਿੱਤੀ ਗਈ ਜਿਥੋ ਹੀ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਸੂਚੀ ਉਨਾਂ ਨੂੰ ਪ੍ਰਾਪਤ ਹੋਈ ਹੈ, ਪਰ ਫਿਰ ਵੀ ਇਸ ਵਾਰ ਸਰਕਾਰੀ ਸਨਮਾਨ ਤੋ ਵਾਂਝੇ ਰਹਿ ਗਏ ਅਧਿਆਪਕਾਂ ਦਾ 26 ਜਨਵਰੀ ਨੂੰ ਸਨਮਾਨ ਕਰਾਉਣ ਲਈ ਨਿੱਜੀ ਦਿਲਚਸਪੀ ਲੈਣਗੇ।

Share this News