Total views : 5505081
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਵਿਜੀਲੈਂਸ ਨੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਨ੍ਹਾਂ ਦੀ ਪਤਨੀ ਰਚਨਾ ਸਿੰਗਲਾ ਦੀਆਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਕੁਰਕ ਕੀਤੀਆਂ ਹਨ। ਇਹ ਕਾਰਵਾਈ ਲੁਧਿਆਣਾ ਅਦਾਲਤ ਦੇ ਵਿਸ਼ੇਸ਼ ਜੱਜ ਡਾ: ਅਜੀਤ ਅਤਰੀ ਵੱਲੋਂ 8 ਅਗਸਤ 2023 ਨੂੰ ਜਾਰੀ ਕੀਤੇ ਗਏ ਅੰਤਰਿਮ ਅਟੈਚਮੈਂਟ ਦੇ ਹੁਕਮਾਂ ਤਹਿਤ ਕੀਤੀ ਗਈ ਹ
ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਉਨ੍ਹਾਂ ਦੇ ਕਰੀਬੀ ਮਿੱਤਰ ਰਾਕੇਸ਼ ਕੁਮਾਰ ਸਿੰਗਲਾ ਅਤੇ ਹੋਰਾਂ ਖਿਲਾਫ ਸਾਲ 2020-21 ਲਈ ਵੱਖ-ਵੱਖ ਠੇਕੇਦਾਰਾਂ ਨੂੰ ਲੇਬਰ ਟਰਾਂਸਪੋਰਟੇਸ਼ਨ ਲਈ ਟੈਂਡਰ ਦੀ ਗੈਰ-ਕਾਨੂੰਨੀ ਅਲਾਟਮੈਂਟ ਦੇ ਮਾਮਲੇ ਵਿੱਚ 16 ਅਗਸਤ 2022 ਨੂੰ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿੱਚ IPC ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਅਬਾਦੀ ਗੁਰੂ ਅਮਰਦਾਸ ਨਗਰ, ਲੁਧਿਆਣਾ ਵਿਖੇ ਇੱਕ ਪਲਾਟ (298/66 ਵਰਗ ਗਜ਼), ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿਖੇ 150-150 ਵਰਗ ਗਜ਼ ਦੇ 2-2 ਪਲਾਟ ਅਤੇ ਰਾਜਗੁਰੂ ਨਗਰ ਵਿਖੇ ਇੱਕ ਮਕਾਨ : 164-ਏ (ਏਰੀਆ 300 ਵਰਗ ਗਜ਼) ਅਤੇ ਇੱਕ ਫਲੈਟ (ਏਰੀਆ 193.60 ਵਰਗ ਗਜ਼) ਨੰਬਰ-304, ਸ਼੍ਰੇਣੀ-ਏ ਦੂਜੀ ਮੰਜ਼ਿਲ, RCM ਪੰਜਾਬ, ਸਹਿਕਾਰੀ ਸਭਾ ਗਜ਼ਟਿਡ ਅਫਸਰ, ਸੈਕਟਰ-48-ਏ ਚੰਡੀਗੜ੍ਹ ਵਿੱਚ 5 ਜਾਇਦਾਦ ਖਰੀਦੀਆਂ ਸਨ।
ਰਾਕੇਸ਼ ਸਿੰਗਲਾ ਨੇ 1 ਅਪ੍ਰੈਲ 2011 ਤੋਂ 31 ਜੁਲਾਈ 2022 ਦੌਰਾਨ ਸਾਰੀਆਂ ਜਾਇਦਾਦਾਂ ਪਤਨੀ ਰਚਨਾ ਸਿੰਗਲਾ ਦੇ ਨਾਂ ‘ਤੇ ਖਰੀਦੀਆਂ ਸਨ।ਵਿਜੀਲੈਂਸ ਨੇ ਉਕਤ ਲੁਧਿਆਣਾ ਵਿੱਚ ਸਥਿਤ 4 ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਸ ਸਬੰਧੀ ਰਾਕੇਸ਼ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਵਿਰੁੱਧ 19 ਅਪ੍ਰੈਲ 2023 ਨੂੰ ਲੁਧਿਆਣਾ ਵਿਜੀਲੈਂਸ ਥਾਣੇ ਵਿੱਚ IPC ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਇੱਕ ਹੋਰ ਕੇਸ ਦਰਜ ਕੀਤਾ ਗਿਆ ਸੀ। ਪਰ ਇਸ ਮਾਮਲੇ ਵਿੱਚ ਮੁਲਜ਼ਮ ਜੋੜੇ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ 1 ਅਪ੍ਰੈਲ 2011 ਤੋਂ 31 ਜੁਲਾਈ 2022 ਤੱਕ ਜਾਂਚ ਅਧੀਨ ਸਮੇਂ ਦੌਰਾਨ ਰਾਕੇਸ਼ ਸਿੰਗਲਾ ਅਤੇ ਉਸਦੀ ਪਤਨੀ ਰਚਨਾ ਸਿੰਗਲਾ ਦੀ ਆਮਦਨ 2,59,68,952 ਰੁਪਏ ਸੀ। ਜਦੋਂ ਕਿ ਉਸ ਵੱਲੋਂ ਕੁੱਲ 4,43,87,182 ਰੁਪਏ ਖਰਚ ਕੀਤੇ ਗਏ, ਜੋ ਕਿ ਜਨਤਕ ਸਰੋਤਾਂ ਤੋਂ ਆਮਦਨ 1,84,18,230 ਰੁਪਏ ਨਾਲੋਂ 70.92 ਫੀਸਦੀ ਵੱਧ ਹੈ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਰਾਕੇਸ਼ ਸਿੰਗਲਾ ਵੱਲੋਂ ਉਸ ਦੀ ਪਤਨੀ ਰਚਨਾ ਸਿੰਗਲਾ ਅਤੇ ਪੁੱਤਰ ਸਵਰਾਜ ਸਿੰਗਲਾ ਦੇ ਨਾਂ ’ਤੇ ਖਰੀਦੀਆਂ ਗਈਆਂ 6 ਹੋਰ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ। ਇਹਨਾਂ ਵਿੱਚੋਂ 5 ਸੰਪਤੀਆਂ ਵਾਸਿਕਾ 1179/30 ਜੂਨ 2021, (ਖੇਤਰ 95.51 ਵਰਗ ਗਜ਼) ਵਾਸਿਕਾ 1180/30 ਜੂਨ 2021 (ਖੇਤਰ 98.47 ਵਰਗ ਗਜ਼) ਵਾਸਿਕਾ 1181 30 ਜੂਨ 2021 (ਖੇਤਰ 1203 ਵਰਗ ਗਜ਼) ਵਾਸਿਕਾ 1181 30 ਜੂਨ 2021 (ਏਰੀਆ 12.30 ਜੂਨ 1203) ਵਾਸਿਕਾ 2021 (ਖੇਤਰ 98.51 ਵਰਗ ਗਜ਼) ਲੁਧਿਆਣਾ ਜ਼ਿਲ੍ਹੇ ਵਿੱਚ ਸੈਲੀਬ੍ਰੇਸ਼ਨ ਬਜ਼ਾਰ, ਜੀ.ਟੀ ਰੋਡ ਖੰਨਾ ਵਿਖੇ ਸਥਿਤ ਹੈ।