ਪੰਜਾਬ ਸਰਕਾਰ ਵਲੋ ਪੰਚਾਇਤਾਂ, ਸੰਮਤੀਆਂ ਤੇ ਜਿਲਾ ਪ੍ਰੀਸਦਾ ਭੰਗ !ਨਵੀਆਂ ਚੋਣਾਂ ਕਰਾਉਣ ਲਈ ਨੋਟੀਫਿਕੇਸ਼ਨ ਜਾਰੀ

4674124
Total views : 5505095

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਨੇ ਤਾਰੁੰਤ ਪ੍ਰਭਾਵ ਹੇਠ ਸੂਬੇ ਪੰਚਾਇਤੀ ਅਦਾਰੇ ਜਿੰਨਾ ਵਿੱਚ ਪੰਚਾਇਤਾਂ , ਬਲਾਕ ਸੰਮਤੀਆਂ, ਜਿਲਾ ਪ੍ਰੀਸ਼ਦਾਂ ਸ਼ਾਮਿਲ ਹਨ ਉਨਾਂ ਨੂੰ ਭੰਗ ਕਰਕੇ ਚੋਣਾਂ ਕਰਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਲਾ ਪ੍ਰੀਸ਼ਦਾ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 25 ਨਵੰਬਰ ਤੱਕ ਅਤੇ ਪੰਚਾਇਤਾਂ ਦੀਆਂ ਚੋਣਾਂ 31 ਦਸੰਬਰ 2023 ਤੱਕ ਕਰਾਉਣ ਦੇ ਹੁਕਮ ਦਿੱਤੇ ਗਏ ਹਨ।ਪੰਜਾਬ ’ਚ 13241 ਪੰਚਾਇਤਾਂ, 157 ਪੰਚਾਇਤ ਸਮਿਤੀਆਂ ਤੇ 23 ਜ਼ਿਲ੍ਹਾ ਪਰਿਸ਼ਦ ਹਨ।

ਪੰਚਾਇਤਾਂ ਦੇ ਪ੍ਰਬੰਧਕ ਲਗਾਉਣ ਦੇ ਵੀ ਆਦੇਸ਼ ਜਾਰੀ-

ਪੰਚਾਇਤਾਂ ਭੰਗ ਹੋਣ ਤੋ ਬਾਅਦ ਪੰਚਾਇਤਾਂ ਦ ਕੰਮ ਚਲਾੳੇਣ ਲਈ ਸਾਰੇ ਬੀ.ਡੀ.ਪੀ.ਓਜ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੀਆਂ ਪੰਚਾਇਤਾਂ ਦੇ ਪ੍ਰਬੰਧਕ ਨਿਯੁਕਤ ਕੀਤੇ ਜਾਣ।

Share this News